ਬ੍ਰੇਕ ਫੇਲ ਹੋਣ ਕਾਰਨ ਵਾਪਰੇ ਸੜਕ ਹਾਦਸੇ ਵਿੱਚ 14 ਦੀ ਮੌਤ
ਇਸਲਾਮਾਬਾਦ, 18 ਮਈ (IANS,ਵਿਸ਼ਵ ਵਾਰਤਾ) : ਪਾਕਿਸਤਾਨ ਵਿਚ ਇਕ ਪਰਿਵਾਰ ਨੂੰ ਲੈ ਕੇ ਜਾ ਰਹੀ ਇਕ ਮਿੰਨੀ ਲਾਰੀ ਦੇ ਬ੍ਰੇਕ ਫੇਲ ਹੋਣ ਕਾਰਨ ਖਾਈ ਵਿਚ ਡਿੱਗਣ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਮੱਧ ਪੰਜਾਬ ਸੂਬੇ ਦੇ ਖੁਸ਼ਾਬ ਜ਼ਿਲੇ ‘ਚ ਸ਼ਨੀਵਾਰ ਸਵੇਰੇ ਉਸ ਸਮੇਂ ਵਾਪਰਿਆ, ਜਦੋਂ ਪਰਿਵਾਰ ਕੰਮ ਲਈ ਇਕ ਗੁਆਂਢੀ ਜ਼ਿਲੇ ‘ਚ ਜਾ ਰਿਹਾ ਸੀ। ਸਥਾਨਕ ਬਚਾਅ ਸੇਵਾ ਦੇ ਬੁਲਾਰੇ ਉਸਮਾਨ ਹੈਦਰ ਨੇ ਦੱਸਿਆ, ”ਹਾਦਸੇ ‘ਚ ਪੰਜ ਬੱਚਿਆਂ ਅਤੇ ਦੋ ਔਰਤਾਂ ਸਮੇਤ ਘੱਟੋ-ਘੱਟ 14 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਘੱਟੋ-ਘੱਟ ਅੱਠ ਲੋਕਾਂ ਦੀ ਹਾਲਤ ਗੰਭੀਰ ਹੈ। ਹੈਦਰ ਨੇ ਦੱਸਿਆ ਕਿ ਰਫਤਾਰ ਤੇਜ਼ ਸੀ ਅਤੇ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰਿਆ। ਗੱਡੀ ਵਿੱਚ 26 ਲੋਕ ਸਵਾਰ ਸਨ।