ਮਹਿਲਾ ਦਿਵਸ ਮੌਕੇ ਸ੍ਰ ਸਿੱਧੂ ਨੇ ਬਾਰਡਰ ਤੇ ਪੁੱਜ ਕੇ ਬਹਾਦਰ ਮਹਿਲਾ ਕਾਂਸਟੇਬਲਾਂ ਨੂੰ ਕੀਤਾ ਸਲਾਮ
ਅਮ੍ਰਿਤਸਰ, 8 ਮਾਰਚ (ਵਿਸ਼ਵ ਵਾਰਤਾ)-ਅੱਜ ਸਥਾਨਕ ਸਰਕਾਰਾਂ ਮੰਤਰੀ ਸ੍ਰ ਨਵਜੋਤ ਸਿੰਘ ਸਿੱਧੂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਰਹੱਦਾਂ ਦੀ ਸੁਰੱਖਿਆ ਕਰਦੀਆਂ ਬੀ:ਐਸ:ਐਫ ਦੀਆਂ ਬਹਾਦਰ ਕਾਂਸਟੇਬਲਾਂ ਨੂੰ ਮਿਲਣ ਲਈ ਪੁਲ ਮੋਰਾਂ ਵਿਖੇ ਭਾਰਤ-ਪਾਕਿ ਸਰਹੱਦ ਤੇ ਪੁੱਜੇ ਅਤੇ ਉਨਾਂ ਦੇ ਨਾਲ ਮਹਿਲਾ ਦਿਵਸ ਨੂੰ ਮਨਾਇਆ। ਸ੍ਰ ਸਿੱਧੂ ਨੇ ਇਸ ਮੌਕੇ ਫਲਾਂ ਦਾ ਟੋਕਰਾ ਵੀ ਭੇਂਟ ਕੀਤਾ। ਉਨਾਂ ਨੇ ਮਹਿਲਾ ਕਾਂਸਟੇਬਲਾਂ ਨਾਲ ਮੁਲਾਕਾਤ ਕਰਦਿਆਂ ਉਨਾਂ ਦੀ ਬਹਾਦਰੀ ਦੀ ਪ੍ਰਸੰਸਾ ਵੀ ਕੀਤੀ।
ਸ੍ਰ ਸਿੱਧੂ ਨੇ ਕਿਹਾ ਕਿ ਇਹ ਲੜਕੀਆਂ ਰਾਸ਼ਟਰ ਦਾ ਮਾਣ ਹਨ ਅਤੇ ਅੱਜ ਮਹਿਲਾ ਦਿਵਸ ਮੌਕੇ ਮੈਂ ਉਨਾਂ ਨੂੰ ਸਲਾਮ ਕਰਦਾ ਹਾਂ ਅਤੇ ਜਿਸ ਢੰਗ ਨਾਲ ਉਹ ਆਪਣੀ ਪ੍ਰਤੀਬੱਧਤਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੀਆਂ ਹਨ, ਜਿਸ ਕਰਕੇ ਅਸੀਂ ਆਪਣੇ ਘਰਾਂ ਵਿੱਚ ਸੁਰੱਖਿਅਤ ਰਹਿੰਦੇ ਹਾਂ।
ਬੀਐਸਐਫ ਦੀਆਂ ਮਹਿਲਾ ਸੈਨਿਕਾਂ ਨਾਲ ਗੱਲਬਾਤ ਕਰਦਿਆਂ ਸ੍ਰ ਸਿੱਧੂ ਨੇ ਉਨਾਂ ਦੇ ਪ੍ਰੇਰਨਾ ਬਾਰੇ ਪੁੱਛੇ ਜਾਣ ‘ਤੇ ਮਹਿਲਾ ਸੈਨਿਕਾਂ ਨੇ ਕਿਹਾ ਕਿ ਅਸੀਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀਆਂ ਹਾਂ ਅਤੇ ਬੈਰਲ ਦਾ ਸਾਹਮਣਾ ਵੀ ਕਰਦੀਆਂ ਜੋ ਕਿ ਮਹਿਲਾ ਸ਼ਕਤੀਕਰਨ ਦੀ ਸਭ ਤੋਂ ਵਧੀਆ ਮਿਸਾਲ ਹੈ ਅਤੇ ਬਾਰਡਰ ‘ਤੇ ਦੁਸ਼ਮਨ ਦੁਆਰਾ ਕਿਸੇ ਵੀ ਤਰਾਂ ਹਰਕਤ ਦਾ ਜਵਾਬ ਦੇਣ ਲਈ ਅਸੀਂ ਸਮਰੱਥ ਹਾਂ।
ਇਸ ਮੌਕੇ ਸ੍ਰ ਸਿੱਧੂ ਨੇ ਕਿਹਾ “ਮੇਰੀ ਭੈਣ ਸਿਮਰਨ ਕੁਝ ਸਮੇਂ ਪਹਿਲਾਂ ਅੰਮ੍ਰਿਤਸਰ ਵਿਚ ਆਈ ਸੀ ਅਤੇ ਉਸਨੇ ਮੈਨੂੰ ਦੱਸਿਆ ਸੀ ਕਿ ਬੀਐਸਐਫ ਦੀਆਂ ਦੋ ਲੜਕੀਆਂ ਬਾਰਡਰ ਤੇ ਪਰੇਡ ਦੀ ਅਗਵਾਈ ਕਰਦੀਆਂ ਸਨ ਉਨਾਂ ਨੂੰ ਵੇਖ ਕੇ ਮੈ ਸੋਚਿਆ ਸੀ ਕਿ ਮੈਂ ਵੀ ਕਦੇ ਬਾਰਡਰ ਤੇ ਜਾਵਾਂਗੀ। ਇਸ ਲਈ ਮੈਂ ਇਹਨਾਂ ਬਹਾਦਰ ਲੜਕੀਆਂ ਨੂੰ ਮਿਲ ਕੇ ਉਨਾਂ ਨੂੰ ਇਸ ਮਹਿਲਾ ਦਿਵਸ ਤੇ ਸਲਾਮ ਕਰਨ ਦਾ ਫ਼ੈਸਲਾ ਕੀਤਾ। ਅੱਜ ਇਥੇ ਆ ਕੇ ਮੈਨੂੰ ਬਹੁਤ ਸੰਤੁਸ਼ਟੀ ਮਿਲੀ ਹੈ ਅਤੇ ਇਨਾਂ ਲੜਕੀਆਂ ਦੇ ਹੌਸਲੇ ਤੋਂ ਬਹੁਤ ਪ੍ਰਭਾਵਿਤ ਹੋਇਆ ਹਾਂ।
ਸ੍ਰ ਸਿੱਧੂ ਨੇ ਕਿਹਾ ਕਿ ਇਹ ਬਹਾਦਰ ਲੜਕੀਆਂ ਦੇਸ਼ ਭਰ ਤੋਂ ਆਉਂਦੀਆਂ ਹਨ ਅਤੇ ਰਾਸ਼ਟਰੀ ਦੀ ਸੇਵਾ ਕਰਨ ਲਈ ਸਾਰੇ ਹਾਲਾਤਾਂ ਦਾ ਸਾਹਮਣਾ ਕਰਦੀਆਂ ਹਨ। ਉਨਾਂ ਕਿਹਾ ਕਿ ਇਹ ਹੋਰ ਵੀ ਕਿਸੇ ਕੈਰੀਅਰ ਦੀ ਚੋਣ ਕਰ ਸਕਦੀਆਂ ਸਨ ਪਰ ਇਨ•ਾਂ ਬਹਾਦਰ ਲੜਕੀਆਂ ਨੇ ਰਾਸ਼ਟਰ ਦੀ ਸੇਵਾ ਕਰਨ ਨੂੰ ਪਹਿਲ ਦਿੱਤੀ ਹੈ। ਉਨ•ਾਂ ਕਿਹਾ ਕਿ ਸਾਨੂੰ ਇਨਾਂ ਬਹਾਦਰ ਲੜਕੀਆਂ ਤੇ ਪੂਰਾ ਮਾਣ ਹੈ ਅਤੇ ਸਾਨੂੰ ਸਾਰਿਆਂ ਨੂੰ ਇਨਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।
ਬੀ.ਐਸ.ਐਫ. ਮਹਿਲਾ ਕਾਂਸਟੇਬਲਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਸਿੱਧੂ ਨੇ ਕਿਹਾ, “ਅੱਜ ਮੈਂ ਜੋ ਕੁਝ ਵੀ ਹਾਂ ਉਹ ਸਿਰਫ ਆਪਣੀ ਮਾਂ ਦੀਆਂ ਸਿੱਖਿਆਵਾਂ, ਮੇਰੀ ਭੈਣ ਦੀ ਬਖਸ਼ਿਸ਼ ਅਤੇ ਮੇਰੀ ਪਤਨੀ ਦੀ ਬਦੌਲਤ ਹਾਂ।
ਸ੍ਰ ਸਿੱਧੂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਪੂਰੇ ਦੇਸ਼ ਵਿੱਚ ਪਹਿਲੀ ਵਾਰ ਪੰਜਾਬ ਵਿੱਚ ਹੋਈਆਂ ਨਗਰ ਨਿਗਮ ਦੀਆਂ ਚੋਣਾਂ ਵਿੱਚ ਔਰਤਾਂ ਨੂੰ 50 ਫੀਸਦੀ ਰਾਖਵਾਂਕਰਨ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਏਸ਼ੀਅਨ ਰੈਸਲਿੰਗ ਚੈਪੀਅਨਸ਼ਿਪ ਵਿੱਚ ਸੋਨੇ ਦਾ ਤਮਗਾ ਜਿੱਤਣ ਵਾਲੀ ਨਵਜੋਤ ਕੌਰ ਨੂੰ ਪੰਜਾਬ ਸਰਕਾਰ ਨੇ 5 ਲੱਖ ਰੁਪÂੈ ਦਾ ਇਨਾਮ ਅਤੇ ਉਸ ਦੀ ਯੋਗਤਾ ਅਨੁਸਾਰ ਨੌਕਰੀ ਦੇਣ ਦਾ ਐਲਾਨ ਵੀ ਕੀਤਾ। ਉਨਾਂ ਕਿਹਾ ਕਿ ਸਾਡੀ ਸਰਕਾਰ ਹਰ ਸਮੇਂ ਮਹਿਲਾਵਾਂ ਦੀ ਸੁਰੱਖਿਆ ਲਈ ਵਚਨਬੱਧ ਹੈ।
ਇਸ ਮੌਕੇ ਸ੍ਰ ਸਿੱਧੂ ਦਾ ਬੀ:ਐਸ:ਐਫ ਦੇ ਡੀ:ਆਈ:ਜੀ ਜੇ:ਐਸ:ਓਬਰਾਏ ਅਤੇ ਹੋਰ ਅਧਿਕਾਰੀਆਂ ਨੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਡੀ:ਆÂਂੀ:ਜੀ ਨੇ ਕਿਹਾ ਕਿ ਇਨਾਂ ਲੜਕੀਆਂ ਦੀ ਹਿੰਮਤ ਬਹੁਤ ਹੀ ਹੈਰਾਨੀਜਨਕ ਹੈ ਅਤੇ ਹਰ ਵੇਲੇ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਕਰਨ ਲਈ ਤਿਆਰ ਰਹਿੰਦੀਆਂ ਹਨ।
Punjab ‘ਚ ਡਿਜੀਟਲ ਕ੍ਰਾਂਤੀ ਦੇ ਨਵੇਂ ਯੁੱਗ ਦਾ ਆਗ਼ਾਜ਼: ਹੁਣ ਸਰਪੰਚ, ਨੰਬਰਦਾਰ ਅਤੇ ਐਮ.ਸੀ. ਆਨਲਾਈਨ ਕਰਨਗੇ ਅਰਜ਼ੀਆਂ ਤਸਦੀਕ
Punjab ‘ਚ ਡਿਜੀਟਲ ਕ੍ਰਾਂਤੀ ਦੇ ਨਵੇਂ ਯੁੱਗ ਦਾ ਆਗ਼ਾਜ਼: ਹੁਣ ਸਰਪੰਚ, ਨੰਬਰਦਾਰ ਅਤੇ ਐਮ.ਸੀ. ਆਨਲਾਈਨ ਕਰਨਗੇ ਅਰਜ਼ੀਆਂ ਤਸਦੀਕ • ਹੁਣ...