ਬੀਬੀ ਬਾਦਲ ਵੱਲੋਂ ਜਾਰੀ ਗ੍ਰਾਟਾਂ ਨਾਲ ਬਣੇ ਪੱਕੇ ਖਾਲਾਂ ਵਿਚ ਵਰਤੇ ਮਟੀਰੀਅਲ ਦੀ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਆਰੰਭ

397
Advertisement


ਮਾਨਸਾ, 21 ਅਗਸਤ (ਵਿਸ਼ਵ ਵਾਰਤਾ) – ਕੇਂਦਰੀ ਮੱਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਮਾਨਸਾ ਸਮੇਤ ਬਰਨਾਲਾ, ਬਠਿੱਡਾ, ਸੱਗਰੂਰ ਜਿਲ੍ਹਿਆਂ ਦੇ 949 ਕਰੋੜ ਰੁਪਏ ਨਾਲ, ਜੋ ਖਾਲ ਪੱਕੇ ਹੋਏ ਸਨ, ਉਨ੍ਹਾਂ ਦੀ ਹੁਣ ਵਿਜੀਲੈਂਸ ਵਿਭਾਗ ਵੱਲੋਂ ਮੁੜ ਪੜਤਾਲ ਆਰੰਭ ਹੋ ਗਈ ਹੈ| ਭਾਵੇਂ ਇਸ ਪੜਤਾਲ ਨੂੰ ਮਹਿਕਮੇ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਨਵਰੀ ਵਿਚ ਆਰੰਭਿਆ ਗਿਆ ਸੀ, ਪਰ ਜਾਂਚ ਦੀ ਸੁਸਤ ਰਫਤਾਰ ਸੰਬੰਧੀ ਰਾਜ ਵਿਚ ਨਵੀਂ ਬਣੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੂੰ ਭੇਜੀਆਂ ਅਰਜੀਆਂ ਤੋਂ ਬਾਅਦ ਹੁਣ ਚੰਡੀਗੜ੍ਹ ਤੋਂ ਆਈ ਟੈਕਨੀਕਲ ਟੀਮ ਨਾਲ ਵਿਜੀਲੈਂਸ ਵਿਭਾਗ ਦੇ ਐਸ.ਐਸ.ਪੀ ਸਮੇਤ ਹੋਰ ਅਧਿਕਾਰੀਆਂ ਵੱਲੋਂ ਅੱਜ ਇਸ ਜਿਲ੍ਹੇ ਦੇ ਕਈ ਪਿੰਡਾਂ ਵਿਚ ਜਾ ਕੇ ਨਵੇਂ ਸਿਰੇ ਤੋਂ ਸੈਂਪਲ ਭਰੇ ਗਏ ਹਨ|
ਇਸ ਜਾਂਚ ਦੌਰਾਨ ਵਿਜੀਲੈਂਸ ਵਿਭਾਗ ਦੇ ਐਸ.ਐਸ.ਪੀ ਜਗਜੀਤ ਸਿੰਘ, ਡੀ.ਐਸ.ਪੀ ਮਨਜੀਤ ਸਿੰਘ ਮਹਿਕਮੇ ਦੀ ਟੈਕਨੀਕਲ ਟੀਮ ਨਾਲ ਇਸ ਜਿਲ੍ਹੇ ਦੇ ਪਿੰਡ ਰੱਲਾ, ਘਰਾਂਗਣਾ, ਨੰਗਲ ਖੁਰਦ ਅਤੇ ਭੀਖੀ ਵਿਖੇ ਗਏ ਸਨ| ਵਿਭਾਗ ਦੀ ਟੈਕਨੀਕਲ ਟੀਮ ਵਿਚ ਐਕਸੀਅਨ ਬੀ.ਐਨ. ਸੋਨੀ ਅਤੇ ਜੇ.ਈ ਰਜਿੰਦਰ ਕੁਮਾਰ ਮੁੱਖ ਰੂਪ ਵਿਚ ੍ਹਾਮਲ ਹਨ| ਮਹਿਕਮੇ ਨੂੰ ਮਾੜੇ ਮਟੀਰੀਅਲ ਦੀ ਸਭ ਤੋਂ ਪਹਿਲਾਂ ਸ਼ਿਕਾਇਤ ਕਰਨ ਵਾਲੇ ਸ੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਭਾਈ ਗੁਰਸੇਵਕ ਸਿੰਘ ਜਵਾਹਰਕੇ ਨੇ ਵੀ ਇਸ ਟੀਮ ਨਾਲ ਜਾ ਕੇ ਗੈਰ ਮਿਆਰੀ ਮਟੀਰੀਅਲ ਦੇ ਸੈਂਪਲ ਭਰਵਾਏ ਗਏ|
ਟੀਮ ਤੋਂ ਇਸ ਪੱਤਰਕਾਰ ਨੂੰ ਪ੍ਰਾਪਤ ਹੋਈ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਬਾਰੀਕੀ ਨਾਲ ਕੀਤੀ ਗਈ ਇਸ ਪੜਤਾਲ ਦੌਰਾਨ ਭੀਖੀ ਵਿਖੇ ਚਾਰ ਸੈਂਪਲ, ਰੱਲਾ ਵਿਖੇ ਦੋ ਸੈਂਪਲ, ਘਰਾਂਗਣਾ ਵਿਖੇ ਦੋ ਸੈਂਪਲ ਅਤੇ ਨੰਗਲ ਖੁਰਦ ਵਿਖੇ ਇਕ ਸੈਂਪਲ ਨੂੰ ਭਰਿਆ ਗਿਆ ਹੈ ਤਾਂ ਜੋ ਖਾਲਾਂ ਨੂੰ ਪੱਕੇ ਕਰਨ ਲਈ ਵਰਤੇ ਗਏ ਸੀਮਿੰਟ, ਬਜਰੀ, ਬਰੇਤੀ, ਇੱਟਾਂ ਦੇ ਮਿਆਰ ਦੀ ਸਹੀ ਅਤੇ ਵਿਭਾਗੀ ਤੌਰ *ਤੇ ਪਰਖ ਹੋ ਸਕੇ|
ਇਹ ਵੀ ਪਤਾ ਲੱਗਿਆ ਹੈ ਕਿ ਇਸ ਟੀਮ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾਵਾਂ ਦੇ ਪਿੰਡਾਂ ਵਿਚ ਅਗਲੇ ਦਿਨਾਂ ਦੌਰਾਨ ਜਾਂਚ ਕੀਤੀ ਜਾਣੀ ਹੈ| ਇਨ੍ਹਾਂ ਵੱਡੇ ਨੇਤਾਵਾਂ ਦੇ ਪਿੰਡਾਂ ਵਿਚ ਭਾਈ ਗੁਰਸੇਵਕ ਸਿੰਘ ਜਵਾਹਰਕੇ ਦੇ ਪਿੰਡ ਜਵਾਹਰਕੇ ਵਿਖੇ, ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਦੇ ਪਿੰਡ ਅਤੇ ਸਾਬਕਾ ਅਕਾਲੀ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਦੇ ਪਿੰਡ ਸਮੇਤ ਦਲੇਲ ਸਿੰਘ ਵਾਲਾ ਦੇ ਅਗਲੇ ਦੋ ਦਿਨਾਂ ਦੌਰਾਨ ਮਟੀਰੀਅਲ ਦੀ ਸੈਂਪਲਿੰਗ ਅਤੇ ਪੱਕੇ ਖਾਲਾਂ ਦੀ ਬਣਤਰ ਬਾਰੇ ਵਿਸ਼ੇਸ਼ ਤੌਰ *ਤੇ ਪੜਤਾਲ ਕੀਤੀ ਜਾਵੇਗੀ|
ਦਿਲਚਸਪ ਗੱਲ ਹੈ ਕਿ ਮਾਨਸਾ ਨੇੜਲੇ ਪਿੰਡਾਂ ਵਿਚ ਵਿਜੀਲੈਂਸ ਵਿਭਾਗ ਦੇ ਸਥਾਨਕ ਡੀ.ਐਸ.ਪੀ ਦੀ ਅਗਵਾਈ ਹੇਠ ਇਹ ਜਾਂਚ ਕੁਝ ਸਮਾਂ ਪਹਿਲਾਂ ਆਰੰਭੀ ਗਈ ਸੀ ਅਤੇ ਇਸੇ ਦੌਰਾਨ ਹੀ ਕੁਝ ਅਰਸੇ ਦੇ ਫਰਕ ਨਾਲ ਜਲ ਸਰੋਤ ਪ੍ਰਬੰਧਨ ਵਿਕਾਸ ਵਿਭਾਗ ਦੇ ਦੋ ਵੱਖ^ਵੱਖ ਐਕਸੀਅਨ, ਵਿਜੀਲੈਂਸ ਵਿਭਾਗ ਵੱਲੋਂ ਰੰਗੇ ਹੱਥੀਂ ਕਾਬੂ ਕਰਕੇ ਜੇਲ੍ਹ ਭੇਜੇ ਗਏ ਸਨ, ਜਦੋਂ ਕਿ ਖਾਲਾਂ ਦੀ ਬਣਤਰ ਸੰਬੰਧੀ ਪੜਤਾਲ ਅਜੇ ਵੀ ਵਿਚਾਲੇ ਲੰਮਕੀ ਪਈ ਹੈ|
ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਇਹ ਗ੍ਰਾਂਟ ਜਾਰੀ ਕਰਨ ਤੋਂ ਬਾਅਦ ਇਸ ਦੇ ਆਰੰਭ ਹੋਏ ਕੰਮਾਂ ਵਿਚ (ਪੱਕੇ ਖਾਲਾਂ) ਮਾੜੇ ਮਟੀਰੀਅਲ ਵਰਤਣ ਦੀ ਇਕ ਸ਼ਿਕਾਇਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 15 ਨਵੰਬਰ 2016 ਨੂੰ ਸ੍ਰੋਮਣੀ ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਗੁਰਸੇਵਕ ਸਿੰਘ ਮਾਨ੍ਹਾਹੀਆ ਵੱਲੋਂ ਡਾਇਰੈਕਟਰ ਆਫ ਵਿਜੀਲੈਂਸ ਬਿਊਰੋ ਚੰਡੀਗੜ੍ਹ ਨੂੰ ਕੀਤੀ ਗਈ ਸੀ| ਉਨ੍ਹਾਂ ਇਸ ਸ਼ਿਕਾਇਤ ਸੰਬੰਧੀ ਅਰਜੀ ਪੰਜਾਬ ਦੇ ਡੀ.ਜੀ.ਪੀ ਸੁਰ੍ਹੇ ਅਰੋੜਾ ਨੂੰ ਇਕ ਅਰਜੀ ਰਾਹੀਂ ਕੀਤੀ ਸੀ, ਉਹ ਮੁੱਖ ਰੂਪ ਵਿਚ ਵਿਜੀਲੈਂਸ ਵਿਭਾਗ ਦੇ ਇੰਚਾਰਜ ਹੋਣ ਕਰਕੇ ਇਸ ਦੀ ਪੜਤਾਲ ਮਾਨਸਾ ਸਥਿਤ ਵਿਜੀਲੈਂਸ ਵਿਭਾਗ ਦੇ ਮੁਖੀ ਨੂੰ ਸੌਂਪੀ ਗਈ ਹੈ|
ਹੁਣ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਜੇਕਰ ਇਸ ਮਹਿਕਮੇ ਦੇ ਮੁਖੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਫੜੇ ਗਏ ਹਨ ਤਾਂ ਮਟੀਰੀਅਲ ਵਿਚ ਵੀ ਜਰੂਰ ਕੋਈ ਦਾਲ ਵਿਚ ਕਾਲਾ ਹੋ ਸਕਦਾ ਹੈ|
ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਇਹ ਕਾਰਜ 87 ਪਿੰਡਾਂ ਵਿਚ ਪੂਰੇ ਹੋ ਗਏ ਹਨ, ਪਰ ਵਿਭਾਗੀ ਪੜਤਾਲੀਆ ਟੀਮ ਵੱਲੋਂ ਸਿਰਫ ਕੁਝ ਪਿੰਡਾਂ ਦੀ ਹੀ ਜਾਂਚ ਕਰਵਾਈ ਜਾ ਰਹੀ ਹੈ|
ਇਸੇ ਦੌਰਾਨ ਵਿਜੀਲੈਂਸ ਵਿਭਾਗ ਦੇ ਡੀ.ਐਸ.ਪੀ ਮਨਜੀਤ ਸਿੰਘ ਨਾਲ ਜਦੋਂ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਪੱਕੇ ਖਾਲਾਂ ਦੇ ਮਾਰੇ ਮਟੀਰੀਅਲ ਸੰਬੰਧੀ ਜਾਂਚ ਆਰੰਭਕੇ ਉਸ ਦੇ ਸੈਂਪਲ ਲੈਬ ਨੂੰ ਭੇਜੇ ਜਾ ਰਹੇ ਹਨ ਅਤੇ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਬਕਾਇਦਾ ਕਾਰਵਾਈ ਕੀਤੀ ਜਾਵੇਗੀ, ਜਿਸ ਵਿਚ ਵੱਡੇ ਅਤੇ ਛੋਟੇ ਅਧਿਕਾਰੀਆਂ ਤੋਂ ਇਲਾਵਾ ਠੇਕੇਦਾਰ ਵੀ ਫਸ ਸਕਦੇ ਹਨ| ਉਨ੍ਹਾਂ ਦੱਸਿਆ ਕਿ ਇਹ ਸੈਂਪਲ ਮਹਿਕਮੇ ਦੇ ਐਸ.ਐਸ.ਪੀ ਜਗਜੀਤ ਸਿੰਘ ਦੀ ਮੌਜੂਦਗੀ ਵਿਚ ਵਿਭਾਗ ਦੀ ਟੈਕਨੀਕਲ ਟੀਮ ਵੱਲੋਂ ਲਏ ਗਏ ਹਨ|

ਫੋਟੋ ਕੈਪ੍ਹਨ: ਵਿਜੀਲੈਂਸ ਵਿਭਾਗ ਦੀ ਟੈਕਨੀਕਲ ਟੀਮ ਵੱਲੋਂ ਮਾਨਸਾ ਜਿਲ੍ਹੇ ਦੇ ਖੇਤਾਂ ਵਿਚ ਪੱਕੇ ਖਾਲਾਂ ਦੇ ਮਟੀਰੀਅਲ ਦੇ ਭਰੇ ਜਾ ਰਹੇ ਸੈਂਪਲ|

Advertisement

LEAVE A REPLY

Please enter your comment!
Please enter your name here