ਬਿਹਾਰ ਦੇ ਨਵੇਂ ਡੀ.ਜੀ.ਪੀ ਬਣੇ ਰਾਜਵਿੰਦਰ ਸਿੰਘ ਭੱਟੀ
ਚੰਡੀਗੜ੍ਹ,18 ਦਸੰਬਰ(ਵਿਸ਼ਵ ਵਾਰਤਾ)- ਰਾਜਵਿੰਦਰ ਸਿੰਘ ਭੱਟੀ ਨੂੰ ਬਿਹਾਰ ਦਾ ਨਵਾਂ ਡੀਜੀਪੀ ਬਣਾਇਆ ਗਿਆ ਹੈ। ਉਹ ਭਾਰਤੀ ਪੁਲਿਸ ਸੇਵਾ ਦੇ 1990 ਬੈਚ ਦੇ ਆਈਪੀਐਸ ਅਧਿਕਾਰੀ ਹਨ। ਐਤਵਾਰ ਨੂੰ ਬਿਹਾਰ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਨਵੇਂ ਡੀਜੀਪੀ ਦੇ ਨਾਮ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਸਾਬਕਾ ਡੀਜੀਪੀ ਐਸਕੇ ਸਿੰਘਲ ਦਾ ਕਾਰਜਕਾਲ ਕੱਲ੍ਹ ਯਾਨੀ 19 ਦਸੰਬਰ ਨੂੰ ਖ਼ਤਮ ਹੋ ਰਿਹਾ ਹੈ, ਜਿਸ ਤੋਂ ਬਾਅਦ ਰਾਜਵਿੰਦਰ ਸਿੰਘ ਭੱਟੀ ਸੂਬੇ ਦੇ ਨਵੇਂ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ। ਦੱਸ ਦਈਏ ਕਿ ਭੱਟੀ ਇਸ ਤੋਂ ਪਹਿਲਾਂ ਸੀਮਾ ਸੁਰੱਖਿਆ ਬਲ (ਬੀਐਸਐਫ) ਪੂਰਬੀ ਕਮਾਂਡ ਦੇ ਏਡੀਜੀ ਵਜੋਂ ਸੇਵਾ ਨਿਭਾਅ ਰਹੇ ਸਨ।