ਬਿਕਰਮ ਮਜੀਠੀਆ ਅੱਜ SIT ਸਾਹਮਣੇ ਹੋਣਗੇ ਪੇਸ਼
ਚੰਡੀਗੜ੍ਹ,16ਜਨਵਰੀ(ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਡਰੱਗ ਮਾਮਲੇ ਵਿੱਚ ਸਪੈਸ਼ਲ ਇਨਵੈਸਟੀਗੇਸ਼ਨ ਟੀਮ (SIT) ਵੱਲੋਂ ਚੌਥੀ ਵਾਰ ਸੰਮਨ ਜਾਰੀ ਕਰਕੇ ਅੱਜ ਜਾਂਚ ਵਿੱਚ ਸ਼ਾਮਲ ਹੋਣ ਲਈ ਡੀਆਈਜੀ ਪਟਿਆਲਾ ਰੇਂਜ ਦੇ ਆਫਿਸ ਬੁਲਾਇਆ ਗਿਆ ਹੈ। ਅਕਾਲੀ ਦਲ ਦੇ ਨੇਤਾ ਨੂੰ ਅੱਜ ਸਿੱਟ ਅੱਗੇ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਹਨ। ਗੌਰਤਲਬ ਹੈ ਕਿ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਨੇ ਰਿਟਾਇਰ ਹੋਣ ਤੋਂ ਬਾਅਦ ਨਵੀਂ ਤਿੰਨ ਮੈਂਬਰੀ ਐਸਆਈਟੀ ਦੇ ਸਾਹਮਣੇ ਬਿਕਰਮ ਸਿੰਘ ਮਜੀਠੀਆ ਪਹਿਲੀ ਵਾਰ ਪੇਸ਼ ਹੋਣਗੇ। ਇਸ ਐਸਆਈਟੀ ਦੇ ਚੇਅਰਮੈਨ ਡੀਆਈਜੀ ਹਰਚਨ ਸਿੰਘ ਭੁੱਲਰ ਹਨ। ਉਹ ਪੁਰਾਣੀ ਐਸਆਈਟੀ ਦੇ ਸਾਹਮਣੇ ਹੁਣ ਤੱਕ ਤਿੰਨ ਵਾਰ ਪੇਸ਼ ਹੋਏ ਹਨ। ਪਹਿਲੀ ਐਸਆਈਟੀ ਦੀ ਜ਼ਿੰਮੇਵਾਰੀ ਏਡੀਜੀਪੀ ਐਮਐਸ ਛੀਨਾ ਕੋਲ ਸੀ ਅਤੇ ਉਹ 31 ਦਸੰਬਰ ਨੂੰ ਸੇਵਾਮੁਕਤ ਹੋਏ ਹਨ। ਨਵੀਂ ਐਸਆਈਟੀ ਦੀ ਜ਼ਿੰਮੇਵਾਰੀ ਪਟਿਆਲਾ ਰੇਂਜ ਦੇ ਡੀਆਈਜੀ ਐਚਐਸ ਭੁੱਲਰ ਨੂੰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਏਡੀਜੀਪੀ ਮੁਖਵਿੰਦਰ ਸਿੰਘ ਛੀਨਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਐਸਆਈਟੀ ਦਾ ਪੁਨਰਗਠਨ ਕੀਤਾ ਸੀ। ਡੀਆਈਜੀ ਭੁੱਲਰ ਤੋਂ ਇਲਾਵਾ ਐਸਆਈਟੀ ਵਿੱਚ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਅਤੇ ਧੂਰੀ ਦੇ ਐਸਪੀ ਯੋਗੇਸ਼ ਸ਼ਰਮਾ ਨੂੰ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ।