ਬਾਦਲ ਪਰਿਵਾਰ ਦੇ ਡੇਰਾ ਮੁਖੀ ਨੂੰ ਪ੍ਰਮੋਟ ਕਰਨ ਦੀ ਜਾਂਚ ਹੋਵੇ : ਰਾਜਿੰਦਰ ਸਿੰਘ ਬਡਹੇੜੀ

942
Advertisement

ਚੰਡੀਗੜ੍ਹ, 26 ਅਗਸਤ (ਵਿਸ਼ਵ ਵਾਰਤਾ) –ਆਲ ਇੰਡੀਆ ਜੱਟ ਮਹਾਂ ਸਭਾ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਸੂਬਾ ਪ੍ਰਧਾਨ ਅਤੇ ਐਂਟੀ ਕੁਰੱਪਸ਼ਨ ਲੀਗ ਦੇ ਮੁਖੀ ਰਾਜਿੰਦਰ ਸਿੰਘ ਬਡਹੇੜੀ ਨੇ ਪ੍ਰੈਸ ਬਿਆਨ ਰਾਹੀਂ ਮੰਗ ਕੀਤੀ ਹੈ ਕਿ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਬਾਦਲ ਪਰਿਵਾਰ ਦੀ ਸਿਰਸਾ ਡੇਰਾ ਮੁਖੀ ਨੂੰ ਪ੍ਰਮੋਟ ਕਰਨ ਦੀ ਜਾਂਚ ਕਰਨ ਲਈ ਕਮੇਟੀ ਗਠਨ ਕਰਨ ਤਾਂ ਕਿ ਪੰਥ ਦਾ ਨੁਕਸਾਨ ਕਰਨ ਅਤੇ ਸਿੱਖ ਧਰਮ ਦੇ ਪ੍ਰਚਾਰ ਨੂੰ ਦਬਾਉਣ ਅਤੇ ਲੋਕਾਂ ਨੂੰ ਡੇਰਿਆਂ ਦੇ ਦਰਵਾਜ਼ੇ ਵੱਲ ਤੁਰਨ ਲਈ ਅਗਵਾਈ ਕਰਨ ਦੀ ਜਾਂਚ ਕਰਵਾਈ ਜਾਵੇ। ਪਿਛਲੇ 20 ਸਾਲਾਂ ਦੌਰਾਨ ਪੰਜਾਬ ਅੰਦਰ ਡੇਰਾ ਮਾਫੀਆ ਦਾ ਰੁਝਾਨ ਬਾਦਲ ਪਰਿਵਾਰ ਦੀ ਰਾਜਨੀਤਿਕ ਭੁੱਖ ਕਾਰਨ ਵਧਿਆ ਫੁੱਲਿਆ ਹੈ। ਕੌਮ ਨੂੰ ਬਾਦਲ ਪਰਿਵਾਰ ਦੀ ਅਸਲੀਅਤ ਪਤਾ ਲੱਗ ਸਕੇ ਜਾਂਚ ਜ਼ਰੂਰੀ ਹੈ ਬਾਦਲ ਪਰਿਵਾਰ ਨੇ ਸਿਰਸਾ ਪਰਿਵਾਰ ਨੂੰ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।

Advertisement

LEAVE A REPLY

Please enter your comment!
Please enter your name here