ਚੰਡੀਗੜ੍ਹ 7 ਮਈ( ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਦੇ ਪੰਜਾਬ ਚੰਡੀਗੜ੍ਹ ਹਰਿਆਣਾ ਦੇ ਇੰਚਾਰਜ ਸ੍ਰੀ ਰਣਧੀਰ ਸਿੰਘ ਬੈਨੀਵਾਲ ਜੀ ਨੇ ਅੱਜ 13 ਲੋਕ ਸਭਾ ਦੇ ਉਮੀਦਵਾਰਾਂ ਨੂੰ ਟਿਕਟ ਸੌਂਪੇ, ਜਿਸ ਵਿੱਚ 12 ਪੰਜਾਬ ਅਤੇ 1 ਚੰਡੀਗੜ੍ਹ ਦੇ ਉਮੀਦਵਾਰ ਨੂੰ ਟਿਕਟ ਸੌਂਪਿਆ। ਸ੍ਰੀ ਬੈਨੀਵਾਲ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ 12 ਉਮੀਦਵਾਰਾਂ ਵਿੱਚ ਲੋਕ ਸਭਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ, ਲੁਧਿਆਣਾ ਤੋਂ ਦਵਿੰਦਰ ਸਿੰਘ ਪਨੇਸਰ, ਗੁਰਦਾਸਪੁਰ ਤੋਂ ਇੰਜੀਨੀਅਰ ਰਾਜਕੁਮਾਰ ਜਨੋਤਰਾ, ਸੰਗਰੂਰ ਤੋਂ ਡਾਕਟਰ ਮੱਖਣ ਸਿੰਘ, ਜਲੰਧਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ, ਫਤਿਹਗੜ੍ਹ ਸਾਹਿਬ ਤੋਂ ਕੁਲਵੰਤ ਸਿੰਘ ਮਹਿਤੋਂ, ਬਠਿੰਡਾ ਤੋਂ ਨਿੱਕਾ ਸਿੰਘ, ਫਰੀਦਕੋਟ ਤੋਂ ਗੁਰਬਖਸ਼ ਸਿੰਘ ਚੌਹਾਨ, ਅੰਮ੍ਰਿਤਸਰ ਤੋਂ ਵਿਸ਼ਾਲ ਸਿੱਧੂ, ਖਡੂਰ ਸਾਹਿਬ ਤੋਂ ਇੰਜੀਨੀਅਰ ਸਤਨਾਮ ਸਿੰਘ ਤੁੜ, ਫਿਰੋਜ਼ਪੁਰ ਤੋਂ ਸੁਰਿੰਦਰ ਸਿੰਘ ਕੰਬੋਜ ਅਤੇ ਪਟਿਆਲਾ ਤੋਂ ਜਗਜੀਤ ਸਿੰਘ ਛੜਬੜ ਪਰਮੁੱਖ ਹਨ ਅਤੇ ਜਦੋਂ ਕਿ ਚੰਡੀਗੜ੍ਹ ਤੋਂ ਡਾਕਟਰ ਰੀਤੂ ਸਿੰਘ ਨੂੰ ਉਮੀਦਵਾਰ ਟਿਕਟ ਸੌਂਪ ਦਿੱਤਾ ਗਿਆ। ਸ੍ਰੀ ਬੈਨੀਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਰੇ ਉਮੀਦਵਾਰਾਂ ਨੂੰ ਨਿਰਦੇਸ਼ ਕੀਤਾ ਗਿਆ ਹੈ ਕਿ ਉਹ 9 ਤਰੀਕ ਤੋਂ ਲੈ ਕੇ 11 ਤਰੀਕ ਤੱਕ ਆਪਣੇ ਪੇਪਰ ਦਾਖਲ ਕਰਨ। ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ 9 ਮਈ ਨੂੰ ਆਪਣੇ ਪੇਪਰ ਲੋਕ ਸਭਾ ਅਨੰਦਪੁਰ ਸਾਹਿਬ ਤੋਂ ਡਿਪਟੀ ਕਮਿਸ਼ਨਰ ਕਮ ਰਿਟਰਨਿੰਗ ਅਫਸਰ ਰੋਪੜ ਵਿਖੇ ਦਾਖਲ ਕਰਨਗੇ। ਇਸ ਮੌਕੇ ਕੇਂਦਰੀ ਪ੍ਰਭਾਰੀ ਸ਼੍ਰੀ ਵਿਪੁਲ ਕੁਮਾਰ, ਇੰਚਾਰਜ ਤੇ ਵਿਧਾਇਕ ਡਾ ਨਛੱਤਰ ਪਾਲ, ਇੰਚਾਰਜ ਸ੍ਰੀ ਅਜੀਤ ਸਿੰਘ ਭੈਣੀ ਹਾਜਰ ਸਨ।
ਡਾ. ਕਰਮਜੀਤ ਸਿੰਘ GNDU ਦੇ ਨਵੇਂ ਵੀ.ਸੀ ਨਿਯੁਕਤ
ਡਾ. ਕਰਮਜੀਤ ਸਿੰਘ GNDU ਦੇ ਨਵੇਂ ਵੀ.ਸੀ ਨਿਯੁਕਤ ਚੰਡੀਗੜ੍ਹ : ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਨੂੰ ਨਵਾਂ ਵਾਈਸ ਚਾਂਸਲਰ...