ਚੰਡੀਗੜ੍ਹ, 25 ਸਤੰਬਰ (ਵਿਸ਼ਵ ਵਾਰਤਾ) : ਬਲੂ ਵੇਲ੍ਹ ਗੇਮ ਨੇ ਇਕ ਹੋਰ ਬੱਚੇ ਦੀ ਜਾਨ ਲੈ ਲਈ| ਜਾਣਕਾਰੀ ਅਨੁਸਾਰ ਪੰਚਕੂਲਾ ਦੇ 17 ਸਾਲਾ ਕਰਨ ਠਾਕੁਰ ਨੇ ਖੁਦ ਨੂੰ ਫਾਂਸੀ ਲਾ ਕੇ ਆਤਮ ਹੱਤਿਆ ਕਰ ਲਈ|
ਠਾਕੁਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਲੜਕਾ ਦੇਰ ਰਾਤ ਤੱਕ ਮੋਬਾਈਲ ਫੋਨ ਤੇ ਗੇਮਾਂ ਖੇਡਦਾ ਰਹਿੰਦਾ ਸੀ ਤੇ ਉਨ੍ਹਾਂ ਨੂੰ ਲਗਦਾ ਸੀ ਕਿ ਉਨ੍ਹਾਂ ਦਾ ਪੁੱਤਰ ਪੜ੍ਹਾਈ ਕਰ ਰਿਹਾ ਹੈ| ਪਰ ਜਦੋਂ ਪਰਿਵਾਰ ਨੇ ਉਸ ਦੀ ਮੌਤ ਤੋਂ ਬਾਅਦ ਉਸ ਦੀ ਨੋਟ ਬੁੱਕ ਚੈੱਕ ਕੀਤੀ ਤਾਂ ਉਸ ਵਿਚ ਬਲੂ ਵੇਲ ਗੇਮ ਨਾਲ ਸਬੰਧਤ ਖਤਰਨਾਕ ਚਿੱਤਰ ਦਿਖਾਈ ਦਿੱਤੇ, ਜਿਸ ਨਾਲ ਪਰਿਵਾਰ ਹੈਰਾਨ ਰਹਿ ਗਿਆ|
ਦੱਸਣਯੋਗ ਹੈ ਕਿ ਬਲੂ ਵੇਲ ਕਾਰਨ ਦੇਸ਼ ਵਿਚ ਕਈ ਬੱਚਿਆਂ ਦੀ ਜਾਨ ਜਾ ਚੁੱਕੀ ਹੈ|
Kisan Andolan : ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 72ਵੇਂ ਦਿਨ ਵਿੱਚ ਦਾਖਲ
Kisan Andolan : ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ 72ਵੇਂ ਦਿਨ ਵਿੱਚ ਦਾਖਲ ਕਿਸਾਨ ਮਹਾਪੰਚਾਇਤਾਂ ਨੂੰ ਸਫਲ ਬਣਾਉਣ ਲਈ ਰਣਨੀਤੀ...