Advertisement
ਬਲਾਚੌਰ, 27 ਮਾਰਚ (ਦੀਦਾਰ ਸਿੰਘ) ਬਲਾਚੌਰ-ਰੋਪੜ ਕੌਮੀ ਹਾਈਵੇਅ ਜਿਸ ਤੇ ਆਏ ਦਿਨ ਕਿਸੇ ਨਾ ਕਿਸੇ ਹਾਦਸੇ ਵਿੱਚ ਲੋਕ ਮੌਤ ਦੇ ਮੂੰਹ ਜਾ ਪੈਂਦੇ ਹਨ,ਜਾਂ ਫਿਰ ਸਦਾ ਲਈ ਅੰਗਹੀਣ ਹੋ ਰਹੇ ਹਨ।ਬੀਤੀ ਰਾਤ ਇਸੀ ਸੜਕ ਤੇ ਪਿੰਡ ਰੈਲਮਾਜਰਾ (ਨੇੜੇ ਰਿਆਤ ਤੇ ਬਾਹੜਾ ਕੈਂਪਸ) ਤੇ ਹੋਏ ਜਬਰਦਸਤ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ ਹੋਣ ਜਾਣ ਦਾ ਸਮਾਚਾਰ ਮਿਲਿਆ ਹੈ।ਪ੍ਰਾਪਤ ਜਾਣਕਾਰੀ ਮੁਤਾਬਕ ਇਹ ਹਾਦਸਾ ਕਰੀਬ ਰਾਤ ੧੨ ਵੱਜੇ ਦੇ ਨੇੜੇ ਵਾਪਰੇ ਇਸ ਹਾਦਸੇ ਵਿੱਚ ਮੋਟਰ ਸਾਈਕਲ ਤੇ ਕਾਰ ਵਿੱਚਕਾਰ ਟੱਕਰ ਹੋ ਜਾਣ ਕਾਰਨ ਤਿੰਨ ਨੌਜਵਾਨ ਮਾਰੇ ਗਏ ਜਿੰਨ੍ਹਾਂ ਦੀ ਪਛਾਣ ਅਕਾਸ਼ ਰਾਣਾ (੨੨),ਰਵੀ (੨੩) ਅਤੇ ਅਨਿਲ ਕੁਮਾਰ (੨੪) ਸਾਰੇ ਰੈਲਮਾਜਰਾ ਵਾਸੀ ਵੱਜੋਂ ਹੋਈ।
Advertisement