ਪੰਜਾਬ ਸਰਕਾਰ ਵੱਲੋਂ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਜਾਰੀ ਕੀਤਾ ਗਿਆ ਰਿਕਵਰੀ ਨੋਟਿਸ
ਚੰਡੀਗੜ੍ਹ, 13ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਸਾਬਕਾ ਕਾਂਗਰਸੀ ਮੰਤਰੀ ਰਜ਼ੀਆ ਸੁਲਤਾਨਾ ਨੂੰ ਸਰਕਾਰੀ ਫਰਨੀਚਰ ਦੀ ਵਸੂਲੀ ਲਈ ਨੋਟਿਸ ਭੇਜਿਆ ਹੈ। ਜਾਰੀ ਨੋਟਿਸ ਅਨੁਸਾਰ ਰਜ਼ੀਆ ਸੁਲਤਾਨਾ ਚੰਡੀਗੜ੍ਹ ਸਥਿਤ ਆਪਣਾ ਸਰਕਾਰੀ ਘਰ ਖਾਲੀ ਕਰਨ ਸਮੇਂ 5,66,950 ਰੁਪਏ ਦਾ ਫਰਨੀਚਰ ਆਪਣੇ ਨਾਲ ਲੈ ਗਏ ਹਨ, ਜਿਸ ਵਿਚ ਐਲਈਡੀ-ਫਰਿੱਜ ਆਦਿ ਸ਼ਾਮਲ ਹਨ। ਸਰਕਾਰ ਨੇ ਨੋਟਿਸ ਵਿੱਚ ਉਹਨਾਂ ਨੂੰ ਫਰਨੀਚਰ ਵਾਪਸ ਕਰਨ ਜਾਂ ਜੁਰਮਾਨਾ ਭਰਨ ਲਈ ਕਿਹਾ ਹੈ। ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਰਿਕਵਰੀ ਨੋਟਿਸ ਜਾਰੀ ਕੀਤਾ ਗਿਆ ਸੀ।