ਚੰਡੀਗੜ੍ਹ, 16 ਅਗਸਤ (ਵਿਸ਼ਵ ਵਾਰਤਾ) – ਪੰਜਾਬ ਸਰਕਾਰ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਦੇ ਮੈਂਬਰਾਂ ਦੀਆਂ 6 ਆਸਾਮੀਆਂ ਭਰਨ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ।
ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸਰਕਾਰ ਦੁਆਰਾ ਮੈਂਬਰ (ਸਰਕਾਰੀ) ਦੀਆਂ 5 ਅਤੇ ਮੈਂਬਰ (ਗੈਰ ਸਰਕਾਰੀ) ਦੀ 1 ਆਸਾਮੀ ਭਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਮੁੱਖ ਤੇ ਪ੍ਰਸਿੱਧ ਵਿਅਕਤੀਆਂ ਜਿਨ੍ਹਾਂ ਕੋਲ ਪ੍ਰਸ਼ਾਸਨਿਕ ਤਜ਼ਰਬੇ ਦੇ ਨਾਲ-ਨਾਲ ਉੱਚ ਸਮਰੱਥਾ ਹੋਵੇ, ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਹੇਠ ਖੋਜ਼ ਕਮੇਟੀ ਗਠਿਤ ਕੀਤੀ ਹੈ ਜ਼ੋ ਪੈਨਲ ਦੇ ਨਾਵਾਂ (ਆਸਾਮੀਆਂ ਤੋਂ ਤਿੰਨ ਗੁਣਾਂ) ਦੀ ਉੱਚ ਪੱੱਧਰੀ ਕਮੇਟੀ ਨੂੰ ਸਿਫਾਰਿਸ਼ ਕਰੇਗੀ। ਉੱਚ ਪੱਧਰੀ ਕਮੇਟੀ ਵਿੱਚ ਮੁੱਖ ਮੰਤਰੀ ਪੰਜਾਬ, ਸਪੀਕਰ ਪੰਜਾਬ ਵਿਧਾਨ ਸਭਾ ਅਤੇ ਵਿਰੋਧੀ ਧਿਰ ਦਾ ਆਗੂ ਸ਼ਾਮਲ ਹੋਣਗੇ। ਇਹ ਕਮੇਟੀ ਅੱਗੇ ਪੰਜਾਬ ਦੇ ਗਵਰਨਰ ਨੂੰ ਪ੍ਰਵਾਨਗੀ ਲਈ ਨਾਵਾਂ ਦੀ ਸਿਫਾਰਿਸ਼ ਕਰੇਗੀ।
ਬੁਲਾਰੇ ਅਨੁਸਾਰ ਬਿਨੈਕਾਰ ਮੈਂਬਰ (ਗੈਰ ਸਰਕਾਰੀ) ਦੀ ਆਸਾਮੀ ਲਈ ਆਪਣੇ ਨਾਵਾਂ ਜਾਂ ਕਿਸੇ ਹੋਰ ਵਿਅਕਤੀ ਦੇ ਨਾਂ ਨਾਮਜਦ ਕਰਨ ਸਮੇਂ ਸਪੱਸ਼ਟ ਕਰਨ ਕਿ ਕੋਈ ਸਿਵਲ, ਫੌਜਦਾਰੀ, ਪ੍ਰਸ਼ਾਸਨਿਕ ਜਾਂ ਕਿਸੇ ਤਰ੍ਹਾਂ ਦਾ ਕੋਈ ਹੋਰ ਲੰਬਿਤ ਪਿਆ ਮੁਕੱਦਮਾ ਉਨ੍ਹਾਂ ਦੀ ਪਾਤਰਤਾ ਰੱਦ ਨਹੀਂ ਕਰਦਾ। ਇਸੇ ਤਰ੍ਹਾਂ ਮੈਂਬਰ ਸਰਕਾਰੀ ਲਈ ਉੱਕਤ ਤੋਂ ਇਲਾਵਾ ਬਿਨੈਕਾਰ ਨੇ ਭਾਰਤ ਸਰਕਾਰ ਜਾਂ ਰਾਜ ਸਰਕਾਰ ਅਧੀਨ ਘੱਟੋ-ਘਟ ਦਸ ਸਾਲ ਦਫਤਰੀ ਕੰਮ-ਕਾਰ ਸਾਭਿਆਂ ਹੋਵੇ।
ਬੁਲਾਰੇ ਅਨੁਸਾਰ ਬਿਨੈਕਾਰ ਮਿਤੀ 29-09-2017 ਨੂੰ ਸ਼ਾਮ 5 ਵਜੇ ਤੱਕ ਸਕੱਤਰ, ਪੰਜਾਬ ਸਰਕਾਰ, ਪ੍ਰਸੋਨਲ ਵਿਭਾਗ (ਪੀ.ਪੀ/3 ਬਰਾਂਚ) ਕਮਰਾ ਨੰ. 6, ਛੇਵੀਂ ਮੰਜ਼ਲ, ਪੰਜਾਬ ਸਿਵਲ ਸਕੱਤਰੇਤ ਸੈਕਟਰ-1, ਚੰਡੀਗੜ੍ਹ ਵਿਖੇ ਅਰਜ਼ੀਆਂ ਭੇਜ ਸਕਦੇ ਹਨ।
Punjab ‘ਚ ਇਕ ਹੋਰ ਛੁੱਟੀ ਦਾ ਐਲਾਨ
Punjab 'ਚ ਇਕ ਹੋਰ ਛੁੱਟੀ ਦਾ ਐਲਾਨ ਸਰਕਾਰੀ ਅਦਾਰੇ, ਸਕੂਲ - ਕਾਲਜ ਰਹਿਣਗੇ ਬੰਦ ਚੰਡੀਗੜ੍ਹ, 3 ਜਨਵਰੀ (ਵਿਸ਼ਵ ਵਾਰਤਾ) :...