ਆਗਾਮੀ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ (ਪੀਪੀਆਈਐਸ)-2019 ਵਿੱਚ ਜਾਪਾਨ ਨਾਲ ਇਸ ਬਾਰੇ ਵਿਸਥਾਰ ਵਿੱਚ ਚਰਚਾ ਹੋਣ ਦੀ ਆਸ
ਚੰਡੀਗੜ, 2 ਦਸੰਬਰ: ਪੰਜਾਬ ਸਰਕਾਰ ਵੱਲੋਂ ਚੰਡੀਗੜ ਤੋਂ ਪਟਿਆਲਾ ਤੱਕ ਅਜ਼ਮਾਇਸ਼ੀ ਤੌਰ ’ਤੇ ਪੰਜ ਇਲੈਕਟ੍ਰੌਨਿਕ ਬੱਸਾਂ ਚਲਾਉਣ ਬਾਰੇ ਜਾਪਾਨ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਇਹ ਬੱਸਾਂ ਜਾਪਾਨੀ ਤਕਨੀਕ ਤੇਜ਼ੀ ਨਾਲ ਚਾਰਜ ਹੋਣ ਵਾਲੀਆਂ ਲਿਥੀਅਮ ਆਇਨ ਬੈਟਰੀਆਂ ਵਾਲੇ ਇਲੈਕਟਿ੍ਰਕ ਵਹੀਕਲ (ਈ.ਵੀ.) ’ਤੇ ਆਧਾਰਿਤ ਹੋਣਗੀਆਂ।
ਪੰਜਾਬ ਸਰਕਾਰ ਵੱਲੋਂ ਆਗਾਮੀ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ-2019 ਦੌਰਾਨ ਇਸ ਬਾਰੇ ਜਾਪਾਨ ਦੀ ਈ.ਵੀ ਕੌਰੀਡੋਰ ’ਤੇ ਵਿਚਾਰ-ਵਟਾਂਦਰੇ ਨੂੰ ਅੱਗੇ ਤੋਰੇੇਗੀ, ਜਿਸ ਵਿੱਚ ਜਾਪਾਨ ਦੀ ਐਕਸਟਰਨਲ ਟਰੇਡ ਆਰਗੇਨਾਈਜੇਸ਼ਨ (ਜੇਈਟੀਆਰਓ), ਜਾਪਾਨ ਦੀ ਸਰਕਾਰ ਨਾਲ ਸਬੰਧਤ ਇੱਕ ਸੰਗਠਨ, ਕੰਟਰੀ ਸੈਸ਼ਨ ਲਈ ਭਾਗੀਦਾਰ ਹੈ। ਜੇ.ਈ.ਟੀ.ਆਰ.ਓ. ਵੱਲੋਂ ਜਾਪਾਨੀ ਸੰਗਠਨਾਂ ਅਤੇ ਦੂਜੇ ਦੇਸ਼ਾਂ ਵਿਚਕਾਰ ਆਪਸੀ ਲਾਭਕਾਰੀ ਵਪਾਰ ਅਤੇ ਨਿਵੇਸ਼ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ।
ਇਨਵੈਸਟਮੈਂਟ ਪ੍ਰਮੋਸ਼ਨ ਅਤੇ ਉਦਯੋਗ ਤੇ ਵਣਜ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀ ਮਹਾਜਨ ਅਨੁਸਾਰ ਭਾਰਤ ਵਿੱਚ ਜਾਪਾਨ ਦੇ ਰਾਜਦੂਤ ਦੀ ਅਗਵਾਈ ਵਿੱਚ ਇਕ ਵਫ਼ਦ ਆਗਾਮੀ ਨਿਵੇਸ਼ਕ ਸੰਮੇਲਨ ਵਿੱਚ ਹਿੱਸਾ ਲਵੇਗਾ, ਜਿਸ ਵਿੱਚ ਮਿਤਸੂਈ, ਐਸ.ਐਮ.ਐਲ ਇਸੂਜ਼ੂ, ਮਿਤਸਬਿਸ਼ੀ ਅਤੇ ਯਾਂਮਾਰ ਦੇ ਨੁਮਾਇੰਦਿਆਂ ਵੀ ਸ਼ਾਮਲ ਹੋਣਗੇ।
ਉਨਾਂ ਦੱਸਿਆ ਕਿ ਭਾਰਤ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਇਨਫਰਮੇਸ਼ਨ ਟੈਕਨੋਲੋਜੀ (ਐਮਈਆਈਟੀ) ਮੰਤਰਾਲੇ ਦੇ ਸਹਿਯੋਗ ਨਾਲ ਪੰਜਾਬ ਐਡਵਾਂਸਡ ਅਤੇ ਉਭਰਦੀ ਤਕਨਾਲੋਜੀਆਂ ਵਿੱਚ ਸੈਂਟਰ ਆਫ ਐਕਸੀਲੈਂਸ ਬਣਨ ਦੀ ਰਾਹ ’ਤੇ ਅੱਗੇ ਵਧ ਰਿਹਾ ਹੈ। ਇਸ ਤਹਿਤ ਭਾਰਤ ਦੀ ਐਮਈਆਈਟੀ, ਅਤੇ ਜਾਪਾਨ ਦੀ ਐਮਈਟੀਆਈ ਵਿਚਕਾਰ ਐਮਓਯੂ (ਸਮਝੌਤਾ) ਕੀਤਾ ਜਾ ਰਿਹਾ ਹੈ।
ਸੂਬੇ ਵਿੱਚ ਅਨੁਕੂਲ ਉਦਯੋਗਿਕ ਅਤੇ ਨਿਵੇਸ਼ ਦੇ ਮਾਹੌਲ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਨਵੀਂ ਉਦਯੋਗਿਕ ਨੀਤੀ ਦੁਆਰਾ ਉਤਸ਼ਾਹਿਤ ਵਪਾਰ ਸਬੰਧੀ ਢੁਕਵੀਆਂ ਸਹੂਲਤਾਂ ਦਾ ਲਾਹਾ ਲੈਣ ਸਬੰਧੀ ਜਾਪਾਨ ਵਲੋਂ ਹਾਲ ਹੀ ਦੇ ਮਹੀਨਿਆਂ ਵਿੱਚ ਪੰਜਾਬ ਵਿੱਚ ਵਿਸ਼ੇਸ਼ ਕਰਕੇ ਆਟੋਮੋਬਾਈਲ ਖੇਤਰ ਵਿੱਚ ਮਹੱਤਵਪੂਰਨ ਨਿਵੇਸ਼ ਕੀਤਾ ਹੈ।
ਅਗਸਤ ਮਹੀਨੇ ਵਿਚ, ਲੁਧਿਆਣਾ-ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਨੂੰ ਜਾਪਾਨ ਦੀ ਆਈਚੀ ਸਟੀਲ ਕਾਰਪੋਰੇਸ਼ਨ ਤੋਂ ਲਗਭਗ 500 ਮਿਲੀਅਨ ਦਾ ਪੂੰਜੀ ਨਿਵੇਸ਼ ਪ੍ਰਾਪਤ ਹੋਇਆ, ਜਿਸ ਨਾਲ ਇੰਡੀਅਨ ਸਟੀਲ ਨੂੰ 11.4% ਹਿੱਸੇਦਾਰੀ ਪ੍ਰਾਪਤ ਹੋਈ ਹੈ। ਵਰਧਮਾਨ ਦਾ ਲੁਧਿਆਣਾ ਪਲਾਂਟ ਟੋਯੋਟਾ ਦੇ ਚੇਨਈ ਪਲਾਂਟ ਨੂੰ ਟੋਇਟਾ ਆਟੋਮੋਬਾਈਲਜ਼ ਦੇ ਨਿਰਮਾਣ ਲਈ ਵਿਸ਼ੇਸ਼ ਸਟੀਲ ਕੰਪੋਨੈਂਟ ਸਪਲਾਈ ਕਰੇਗਾ। ਉਹ ਭਾਰਤ ਵਿਚ ਆਟੋਮੋਟਿਵ ਕੰਪਨੀਆਂ ਲਈ ਸਟੀਲ ਦੇ ਵਿਸ਼ੇਸ਼ ਗ੍ਰੇਡ ਵਿਕਸਿਤ ਕਰਨਗੇ ਤਾਂ ਜੋ ਮੌਜੂਦਾ ਸਮੇਂ ਵਿਚ ਆਯਾਤ ਕੀਤੇ ਜਾ ਰਹੇ ਸਟੀਲ ਦੀ ਥਾਂ ਪੂਰਨ ਰੂਪ ਵਿਚ ਤਿਆਰ ਉਤਪਾਦਾਂ ਦੇ ਨਿਰਮਾਣ ਕਰਨ ਵਿਚ ਸਹਾਇਤਾ ਕੀਤੀ ਜਾ ਸਕੇ।
ਸਤੰਬਰ 2018 ਵਿੱਚ ਸੂਮਿਤੋਮੋ ਕਾਰਪੋਰੇਸ਼ਨ, ਜਿਸ ਦਾ ਐਸਐਮਐਲ ਇਸੂਜ਼ੂ ਵਿੱਚ 50 ਫ਼ੀਸਦ ਤੋਂ ਵੱਧ ਹਿੱਸਾ ਹੈ, ਵੱਲੋਂ ਪੰਜਾਬ ਵਿੱਚ ਤਕਨਾਲੋਜੀ, ਵਸਤੂ ਵਿਕਾਸ ਅਤੇ ਨਵਾਂ ਸ਼ਹਿਰ (ਐਸਬੀਐਸ ਨਗਰ) ਵਿੱਚ ਸਥਿਤ ਪਲਾਂਟ ਦੀ ਉਤਪਾਦਨ ਸਮਰੱਥਾ ਪ੍ਰਤੀ ਸ਼ਿਫਟ 15 ਹਜ਼ਾਰ ਯੂਨਿਟ ਤੋਂ ਵਧਾ ਕੇ 25 ਹਜ਼ਾਰ ਯੂਨਿਟ ਕਰਨ ਲਈ 200 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।
ਪੰਜਾਬ ਦੀ ਆਟੋਮੋਬਾਈਲ ਇੰਡਸਟਰੀ ਵਿੱਚ ਨਿਵੇਸ਼ ਕਰਨ ਵਾਲੀਆਂ ਹੋਰ ਜਾਪਾਨੀ ਕੰਪਨੀਆਂ ਵਿੱਚ ਯਾਂਮਾਰ ਹੋਲਡਿੰਗ, ਜਿਸ ਦੀ ਇੰਟਰਨੈਸ਼ਨਲ ਟੈਰਕਟਰਜ਼ ਲਿਮਟਿਡ (ਜਿਸ ਨੂੰ ਸੋਨਾਲੀਕਾ ਵਜੋਂ ਜਾਣਿਆ ਜਾਂਦਾ ਹੈ) ਵਿੱਚ 20 ਫ਼ੀਸਦ ਤੋਂ ਵੱਧ ਹਿੱਸੇਦਾਰੀ ਹੈ। ਇਨਾਂ ਵੱਲੋਂ ਹੁਣ ਭਾਰਤ ਵਿੱਚ ਨਵੇਂ ਹਾਈਬਿ੍ਰਡ ਟਰੈਕਟਰ ਲਾਂਚ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ, ਜਿਨਾਂ ਵਿੱਚ ਮਾਈਕਰੋ ਹਾਈਬਿ੍ਰਡ, ਮਾਈਲਡ ਹਾਈਬਿ੍ਰਡ ਅਤੇ ਪਲੱਗ-ਇਨ ਹਾਈਬਿ੍ਰਡ ਸ਼ਾਮਲ ਹਨ।
ਮੈਟਲ ਸ਼ੀਟਾਂ ਦੇ ਪੁਰਜ਼ੇ ਅਤੇ ਹੋਰ ਸਬੰਧਤ ਸਾਜ਼ੋ-ਸਾਮਾਨ ਤਿਆਰ ਕਰਨ ਵਾਲੀ ਪੰਜਾਬ ਆਧਾਰਿਤ ਮੋਹਰੀ ਨਿਰਮਾਣ ਨਿੳੂਂ ਸਵੈਨ ਤਕਨਾਲੋਜੀ ਆਟੋਮੋਟਿਵ ਅਤੇ ਜਨਰਲ ਇੰਡਸਟਰੀ ਲਈ ਵਾਤਾਨਕੂਲ ਕੰਪੋਨੈਂਟ ਦੇ ਨਿਰਮਾਣ ਲਈ ਗੁਨਮਾ ਸੀਕੋ ਨਾਲ ਤਕਨਾਲੋਜੀ ਭਾਈਵਾਲੀ ਕੀਤੀ ਹੈ।
ਸਾਲ 2019 ਦੀ ਸ਼ੁਰੂਆਤ ਵਿੱਚ ਹੋਰ ਨਿਵੇਸ਼ ਵਿੱਚ ਟੌਪਨ ਪਿ੍ਰੰਟਿਗ, ਜਿਸ ਦਾ ਮੈਕਸ ਸਪੈਸ਼ਲਿਟੀ ਫਿਲਮਜ਼ ਵਿੱਚ 49 ਫ਼ੀਸਦੀ ਹਿੱਸੇਦਾਰੀ ਹੈ, ਨੇ ਰੋਪੜ ਯੂਨਿਟ ਦੀ ਸਮਰੱਥਾ 46.35 ਕੇ.ਟੀ.ਪੀ. ਤੋਂ ਵਧਾ ਕੇ 80.85 ਕੇ.ਟੀ.ਪੀ. ਕਰਨ ਲਈ 250 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ। ਇਹ ਪਲਾਂਟ ਨਿਰਮਾਣ ਦੀ ਪੈਕਿੰਗ ਵਿੱਚ ਵਾਤਵਰਨ ਪੱਖੀ ਪਲਾਸਟਿਕ ਦੀ ਵਰਤੋਂ ਉਤੇ ਕੇਂਦਰਿਤ ਹੈ।
ਸਾਲ 2019 ਦੇ ਅਖੀਰ ਵਿੱਚ, ਜਾਪਾਨ ਦੀ ਕੰਸਾਈ ਨੈਰੋਲੈਕ ਪੇਂਟਜ਼ ਕੰਪਨੀ ਵੱਲੋਂ ਅੰਮਿ੍ਰਤਸਰ ਨੇੜੇ ਗੋਇੰਦਵਾਲ ਸਾਹਿਬ ਵਿਖੇ ਸਥਿਤ ਨਵੇਂ ਪਲਾਂਟ ਦੀ ਸ਼ੁਰੂਆਤ ਕੀਤੀ, ਜਿਸ ਦੀ ਉਤਪਾਦਨ ਸਮਰੱਥਾ ਪ੍ਰਤੀ ਸਾਲ 38,000 ਮੀਟਰਕ ਟਨ ਹੈ ਅਤੇ ਫੇਜ਼ ਆਧਾਰ ’ਤੇ ਵਿਸਥਾਰ ਕੀਤੇ ਇਸ ਪ੍ਰਾਜੈਕਟ ’ਤੇ ਅੰਦਾਜ਼ਨ 180 ਕਰੋੜ ਰੁਪਏ ਲਾਗਤ ਆਈ ਹੈ।
ਪੰਜਾਬ ਅਤੇ ਜਾਪਾਨ ਵਿਚਾਲੇ ਸਬੰਧ ਹੁਣ ਹੋਰ ਖੇਤਰਾਂ ਵਿੱਚ ਵੀ ਫੈਲ ਰਹੇ ਹਨ ਅਤੇ ਲਵਲੀ ਪ੍ਰੋਫੈਸਨਲ ਯੂਨੀਵਰਸਿਟੀ ਵੱਲੋਂ ਆਪਣੇ ਫਗਵਾੜਾ ਵਾਲੇ ਕੈਂਪਸ ਵਿੱਚ ਜਾਪਾਨੀ ਭਾਸ਼ਾ ਸਿਖਲਾਈ ਸੰਸਥਾਨ ਖੋਲਿਆ ਗਿਆ ਹੈ।
ਪੰਜਾਬ ਦੀਆਂ ਨਿਵੇਸ ਯੋਜਨਾਵਾਂ ਵਿੱਚ ਜਾਪਾਨ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਪਾਨ ਦੇ ਰਾਜਦੂਤ ਸ੍ਰੀ ਕੇਨਜੀ ਹੀਰਾਮਾਤਸੂੁ ਨਾਲ ਕਈ ਮੌਕਿਆਂ ’ਤੇ ਦਿੱਲੀ ਅਤੇ ਚੰਡੀਗੜ ਵਿੱਚ ਮਜ਼ਬੂਤ ਉਦਯੋਗਿਕ ਸਬੰਧਾਂ ਅਤੇ ਨਵੀਂ ਸਕਾਰਾਤਮਕ ਸਾਂਝੇਦਾਰੀ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਹੈ।
ਪੰਜਾਬ ਦੇ ਲੁਧਿਆਣਾ ਤੇ ਜਲੰਧਰ ਆਟੋ ਅਤੇ ਸਾਈਕਲਾਂ ਨਾਲ ਸਬੰਧਤ ਸਾਮਾਨ ਦੇ ਨਿਰਮਾਣ ਦੇ ਧੁਰੇ ਵਜੋਂ ਜਾਣੇ ਜਾਂਦੇ ਹਨ। ਵਿਨੀ ਮਹਾਜਨ ਨੇ ਕਿਹਾ ਕਿ ਸੂਬੇ ਦੇ ਅਰਥਚਾਰੇ ਦੀ ਵਿਰਾਸਤੀ ਸਮਰੱਥਾ ਵੀ ਘਰੇਲੂ ਤੇ ਕੌਮਾਂਤਰੀ ਨਿਵੇਸ਼ ਖਿੱਚਣ ਵਿੱਚ ਅਹਿਮ ਭੂਮਿਕਾ ਨਿਭਾਅ ਰਹੀ ਹੈ, ਜਿਸ ਦੀ ਮਿਸਾਲ ਕੌਮੀ ਰੁਝਾਨ ਦੇ ਉਲਟ ਪੰਜਾਬ ਵਿੱਚ ਪ੍ਰਾਇਮਰੀ ਸੈਕਟਰ ਵਿੱਚ ਸਾਲ 2016-17 ਤੋਂ ਸਾਲ 2017-18 ਦੌਰਾਨ 10.31 ਫ਼ੀਸਦ ਵਾਧਾ ਦਰਜ ਕੀਤਾ ਗਿਆ ਹੈ ਜਦੋਂਕਿ ਕੌਮੀ ਪੱਧਰ ’ਤੇ ਇਸ ਦੀ ਔਸਤ ਦਰ 7.20 ਫੀਸਦੀ ਹੈ। ਸਾਲ 2017-18 ਤੋਂ 2018-19 ਦੌਰਾਨ ਅਨੁਮਾਨਿਤ ਵਿਕਾਸ ਦਰ 6.09 ਫ਼ੀਸਦੀ ਸੀ ਜਦੋਂਕਿ ਇਸੇ ਸਮੇਂ ਦੌਰਾਨ ਭਾਰਤ ਦੀ ਇਹ ਦਰ 5.45 ਫ਼ੀਸਦ ਸੀ। ‘ਮੇਕ ਇਨ ਪੰਜਾਬ’ ਨਿਰਮਾਣ ਖੇਤਰ ਲਈ ਅਹਿਮ ਕਾਰਗੁਜ਼ਾਰੀ ਵਿੱਚ ਤਬਦੀਲ ਕਰਨ ’ਤੇ ਕੇਂਦਰਿਤ ਹੈ। ਇਸ ਸੈਕਟਰ ਦਾ ਸਾਲ 2016-17 ਤੋਂ 2017-18 ਦੌਰਾਨ 8.71 ਫ਼ੀਸਦ ਦਾ ਵਿਕਾਸ ਦਰਜ ਕੀਤਾ ਗਿਆ ਸੀ ਅਤੇ ਸਾਲ 2017-18 ਤੋਂ 2018-19 ਦੌਰਾਨ 9.2 ਫ਼ੀਸਦ ਵਿਕਾਸ ਦਰ ਰਹਿਣ ਦਾ ਅਨੁਮਾਨ ਹੈ।
Sad News : ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ
Sad News : ਬਾਪੂ ਸੂਰਤ ਸਿੰਘ ਖਾਲਸਾ ਦਾ ਦਿਹਾਂਤ ਚੰਡੀਗੜ੍ਹ,15ਜਨਵਰੀ (ਵਿਸ਼ਵ ਵਾਰਤਾ) ਬੰਦੀ ਸਿੱਖਾਂ ਦੀ ਰਿਹਾਈ ਲਈ ਕਰੀਬ 8 ਸਾਲ...