ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕੱਲ੍ਹ ਨੂੰ ਐਲਾਨਿਆ ਜਾਵੇਗਾ 10ਵੀਂ ਦਾ ਨਤੀਜਾ
ਚੰਡੀਗੜ੍ਹ, 17ਅਪ੍ਰੈਲ( ਵਿਸ਼ਵ ਵਾਰਤਾ)-ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਕੱਲ੍ਹ ਵੀਰਵਾਰ ਨੂੰ 10ਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰੇਗਾ, ਜਦਕਿ ਵਿਦਿਆਰਥੀ ਸ਼ੁੱਕਰਵਾਰ ਸਵੇਰ ਤੋਂ ਨਤੀਜਾ ਦੇਖ ਸਕਣਗੇ। ਵਿਦਿਆਰਥੀ ਬੋਰਡ ਦੀ ਵੈੱਬਸਾਈਟ ਤੋਂ ਹੀ ਨਤੀਜਾ ਦੇਖ ਸਕਣਗੇ। ਇਸ ਦੇ ਲਈ ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ www.pseb.ac.in/ ‘ਤੇ ਲਾਗਇਨ ਕਰਨਾ ਹੋਵੇਗਾ।