ਪੰਜਾਬ ਵਿੱਚ ਸਕੂਲਾਂ ਦੇ ਨਾਵਾਂ ਨਾਲ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਨੂੰ ਲੈ ਕੇ ਸਰਕਾਰ ਵੱਲੋਂ ਇਹ ਹੁਕਮ ਜਾਰੀ
ਚੰਡੀਗੜ੍ਹ 24 (ਵਿਸ਼ਵ ਵਾਰਤ)- ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਵਿੱਚ ਸਕੂਲਾਂ ਦੇ ਨਾਵਾਂ ਨਾਲੋਂ ਇਤਰਾਜ਼ਯੋਗ ਸ਼ਬਦ ਹਟਾਉਣ ਦੇ ਹੁਕਮ ਕੀਤੇ ਜਾਰੀ ਹਨ। ਇਹਨਾਂ ਹੁਕਮਾਂ ‘ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਸਕੂਲ ਦਾ ਨਾਮ ਇਤਰਾਜ਼ਯੋਗ ਸ਼ਬਦ ਜਿਵੇਂ ਕਿ ਕਿਸੇ ਜਾਤੀ ਨਾਲ ਸਬੰਧ ਰੱਖਦਾ ਹੈ ਤਾਂ ਇਸ ਦਾ ਪ੍ਰੋਫਾਰਮਾ ਬਣਾ ਕੇ ਈਮੇਲ ਰਾਹੀਂ ਵਿਭਾਗ ਨੂੰ ਭੇਜਿਆ ਜਾਵੇ।