ਚੰਡੀਗੜ੍ਹ, 27 ਨਵੰਬਰ (ਵਿਸ਼ਵ ਵਾਰਤਾ) – ਪੰਜਾਬ ਵਿਧਾਨ ਸਭਾ ਦਾ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ ਹੋ ਗਿਆ ਹੈ| ਤਿੰਨ ਦਿਵਸੀ ਸੈਸ਼ਨ ਦੇ ਪਹਿਲੇ ਦਿਨ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| ਸਦਨ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਪਹੁੰਚੇ| ਉਨ੍ਹਾਂ ਨੂੰ ਸੀਟ ਤੱਕ ਪਹੁੰਚਾਉਣ ਵਿਚ ਸੁਰੱਖਿਆ ਕਰਮੀ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਸਹਾਇਤਾ ਕੀਤੀ| ਸਦਨ ਤੋਂ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਵਿਚ ਸ. ਬਾਦਨ ਨੇ ਕਿਹਾ ਕਿ ਸੈਸ਼ਨ ਦੇ ਸਮੇਂ ਨੂੰ ਵਧਾਇਆ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਹਿੱਤਾਂ ਦੇ ਮੁੱਦਿਆਂ ਨੂੰ ਉਠਾਇਆ ਜਾ ਸਕੇ|
ਇਹ ਸੈਸਨ ਭਾਵੇਂ ਸਭ ਤੋਂ ਛੋਟਾ ਹੋਵੇਗਾ, ਪਰ ਇਹ ਕਈ ਅਰਥਾਂ ਵਿਚ ਅਲੱਗ ਹੋ ਸਕਦਾ ਹੈ| ਸੰਭਾਵਨਾ ਹੈ ਕਿ ਸੈਸ਼ਨ ਵਿਚ ਵਿਰੋਧੀ ਧਿਰ ਹੀ ਆਪਸ ਵਿਚ ਉਲਝੇਗਾ ਅਤੇ ਸੱਤਾ ਪੱਖ ਦਰਸ਼ਕ ਦੀ ਭੂਮਿਕਾ ਵਿਚ ਰਹੇਗਾ| ਡਰੱਗਸ ਮਾਮਲੇ ਵਿਚ ਆਪ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੂੰ ਸੰਮਨ ਜਾਰੀ ਹੋਣਾ ਸੈਸ਼ਨ ਦੇ ਪਹਿਲੇ ਦਿਨ ਸਭ ਤੋਂ ਵੱਡਾ ਮੁੱਦਾ ਬਣ ਕੇ ਉਭਰਿਆ| ਇਸ ਦੌਰਾਨ ਸ. ਖਹਿਰਾ ਨੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ|
ਇਸ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਸੁਖਪਾਲ ਸਿੰਘ ਖਹਿਰਾ ਦੇ ਬਚਾਅ ਵਿਚ ਆਏ ਅਤੇ ਉਨ੍ਹਾਂ ਨੇ ਦੋਸ਼ ਲਾਇਆ ਕਿ ਖਹਿਰਾ ਨੂੰ ਫਸਾਉਣ ਲਈ ਜੱਜ ਨੂੰ ਰਿਸ਼ਵਤ ਦਿੱਤੀ ਗਈ| ਹੁਣ ਇਹ ਮੁੱਦਾ ਕਿੰਨਾ ਅਸਰ ਦਿਖਾਏਗਾ ਇਹ ਤਾਂ ਸਮਾਂ ਹੀ ਦੱਸੇਗਾ ਕਿਉਂਕਿ ਵੀਡੀਓ ਵਿਚ ਜਿਹੜੇ ਅਧਿਕਾਰੀਆਂ ਦੀ ਗੱਲਬਾਤ ਸੁਣਾਈ ਗਈ ਹੈ ਉਨ੍ਹਾਂ ਦੀ ਪੁਸ਼ਟੀ ਹੋਣੀ ਹਾਲੇ ਬਾਕੀ ਹੈ|
ਉਥੇ ਜੇਕਰ ਸਦਨ ਵਿਚ ਅਕਾਲੀ ਦਲ ਨੇ ਆਪਣਾ ਪੈਂਤੜਾ ਬਦਲਿਆ ਅਤੇ ਕਿਸਾਨ ਕਰਜ਼ਾ ਮੁਆਫੀ ਤੇ ਪੈਨਸ਼ਨ ਵਰਗੇ ਮੁੱਦੇ ਉਠਾਏ ਤਾਂ ਸਰਕਾਰ ਨੇ ਇਸ ਲਈ ਜੀ.ਐਸ.ਟੀ ਦੀ ਢਾਲ ਤਿਆਰ ਕਰ ਲਈ ਹੈ|
ਅਕਾਲੀ ਦਲ ਸੈਸ਼ਨ ਵਿਚ ਕਿਸਾਨ ਮੁਆਫੀ ਦੇ ਮੁੱਦੇ ਤੇ ਸਰਕਾਰ ਨੂੰ ਘੇਰਨ ਦੀ ਪੂਰੀ ਕਵਾਇਦ ਕਰੇਗਾ| ਕਰਜਾ ਮੁਆਫੀ ਦਾ ਐਲਾਨ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ੰਿਸਘ ਨੇ ਬਜਟ ਸੈਸਨ ਦੇ ਦੌਰਾਨ ਕੀਤਾ ਸੀ| ਪੰਜ ਮਹੀਨੇ ਬੀਤੇ ਜਾਣ ਦੇ ਬਾਅਦ ਕਿਸਾਨਾਂ ਦੇ ਹੱਥ ਖਾਲੀ ਹਨ| ਉਥੇ ਅਕਾਲੀ ਦਲ ਕਿਸਾਨ ਵੋਟ ਬੈਂਕ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਮੁੱਦੇ ਨੂੰ ਉਠਾਉਣ ਤੋਂ ਖੁੰਝਣ ਵਾਲਾ ਨਹੀਂ ਹੈ| ਅਕਾਲੀ ਦਲ ਦੀ ਹਿੱਟ ਲਿਸਟ ਤੇ ਭਾਵੇਂ ਹੀ ਖਹਿਰਾ ਹੋਣ ਪਰ ਜੇਕਰ ਕਿਸਾਨਾਂ ਦਾ ਮੁੱਦਾ ਨਹੀਂ ਉਠਾਇਆ ਤਾਂ ਕਿਸਾਨਾਂ ਦੇ ਵਿਚ ਗਲਤ ਸੰਦੇਸ ਜਾਵੇਗਾ|
ਸਰਕਾਰ ਨੇ ਪਹਿਲਾਂ ਹੀ ਜੀਐਸਟੀ ਦੇ ਮੁੱਦੇ ਨੂੰ ਸਰਗਰਮ ਕਰ ਦਿੱਤਾ ਹੈ| ਸਰਕਾਰ ਨੇ ਇਸ ਗੱਲ ਦੀ ਪੂਰੀ ਤਿਆਰੀ ਕਰ ਲਈ ਹੈ ਕਿ ਕਿਸਾਨ ਕਰਜਾ ਮੁਆਫੀ ਦਾ ਮੁੱਦਾ ਉਠਦੇ ਹੀ ਜੀਐਸਟੀ ਦੇ ਮੁੱਦੇ ਨੂੰ ਅੱਗੇ ਕਰ ਦਿੱਤਾ ਜਾਵੇਗਾ| ਸੱਤਾ ਪੱਖ ਨੂੰ ਇਸ ਸੈਸਨ ਵਿਚ ਇਕ ਦਰਜਨ ਤੋਂ ਵੱਧ ਬਿੱਲ ਵੀ ਪਾਸ ਕਰਵਾਉਣੇ ਹਨ|
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ
Breaking News: ਨਗਰ ਸੁਧਾਰ ਟਰੱਸਟ ਚ ਬੇਨਿਯਮੀਆਂ ਤੇ ਪਲਾਟ ਦੀ ਘਪਲੇਬਾਜ਼ੀ ਕਾਰਨ ਇੰਪਰੂਵਮੈਂਟ ਟਰੱਸਟ ਦੇ ਸੀਨੀਅਰ ਸਹਾਇਕ ਵਿਰੁੱਧ ਭ੍ਰਿਸ਼ਟਾਚਾਰ ਦਾ...