ਪੰਜਾਬ ਵਿਚ ਰੇਲਵੇ ਲਾਈਨਾਂ ਉਪਰ ਧਰਨੇ ਆਰੰਭ
ਮਾਨਸਾ 10 ਮਾਰਚ:( ਵਿਸ਼ਵ ਵਾਰਤਾ )ਪੰਜਾਬ ਵਿਚ ਰੇਲਵੇ ਲਾਈਨਾਂ ਉਪਰ ਕਿਸਾਨ ਮਜ਼ਦੂਰ ਜਥੇਬੰਦੀਆਂ ਵੱਲੋਂ ਧਰਨੇ ਆਰੰਭ ਹੋ ਗਏ ਹਨ।ਇਹ ਧਰਨੇ 12 ਵਜੇ ਤੋਂ 4 ਵਜੇ ਤੱਕ ਰਹਿਣਗੇ।
ਇਹਨਾਂ ਧਰਨਿਆਂ ਨੂੰ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸੱਦਾ ਦਿੱਤਾ ਗਿਆ ਹੈ।
ਪੰਜਾਬ ਭਰ ਵਿੱਚ 52 ਤੋਂ ਵੱਧ ਥਾਵਾਂ ਉਪਰ ਇਹ ਧਰਨੇ ਦਿੱਤੇ ਜਾਣਗੇ,ਲਗਭੱਗ ਸਭ ਥਾਵਾਂ ਉਪਰ ਸ਼ੁਰੂ ਹੋ ਗਏ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਹੋਰ ਜਥੇਬੰਦੀਆਂ ਨਾਲ ਤਾਲਮੇਲਵੇ ਸੰਘਰਸ਼ ਵਜੋਂ ਇਹ ਧਰਨੇ ਦਿੱਤੇ ਜਾਣੇ ਸ਼ੁਰੂ ਹੋ ਗਏ ਹਨ।
ਮਾਨਸਾ ਵਿਖੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਧਰਨੇ ਸ਼ੁਰੂ ਹੋ ਗਏ ਹਨ।