ਸਾਨੂੰ ਨਹੀ ਪਤਾ ਐਸਵਾਈਐੱਲ ਦਾ ਮਤਲਬ ਸਾਡੇ ਲਈ ਤਾਂ ‘ਸ਼ਰਾਬ ਯਾਹਾਂ ਲੋ।’

26993
Advertisement

 

ਸਾਨੂੰ ਨਹੀ ਪਤਾ ਐਸਵਾਈਐੱਲ ਦਾ ਮਤਲਬ ਸਾਡੇ ਲਈ ਤਾਂ ‘ਸ਼ਰਾਬ ਯਾਹਾਂ ਲੋ।’

ਪੰਜਾਬ, ਹਰਿਆਣਾ ਅਤੇ ਦਿੱਲੀ ਦੀ ਰਾਜਨੀਤੀ ‘ਚ ਐੱਸਵਾਈਐੱਲ ਨਹਿਰ ਦਾ ਮੁੱਦਾ ਹਮੇਸ਼ਾ ਹੀ ਛਾਇਆ ਰਹਿੰਦਾ ਹੈ। ਚੋਣਾਂ ਨੇੜੇ ਰਾਜਨੀਤਿਕ ਨੇਤਾ ਇਸ ਮੁੱਦੇ ਦਾ ਖੂਬ ਇਸਤੇਮਾਲ ਕਰਦੇ ਹਨ। ਸੁਰਖ਼ੀਆਂ ‘ਚ ਰਹਿਣ ਲਈ ਵੀ ਪੰਜਾਬ ਤੇ ਹਰਿਆਣਾ ਦੇ ਜ਼ਿਆਦਾਤਰ ਨੇਤਾ ਐੱਸਵਾਈਐੱਲ ਦੇ ਮੁੱਦੇ ਦਾ ਪ੍ਰਯੋਗ ਆਮ ਕਰਦੇ ਰਹਿੰਦੇ ਹਨ। ਦੂਜੇ ਪਾਸੇ ਪੰਜਾਬ-ਹਰਿਆਣਾ ਬਾਰਡਰ ਉੱਤੇ ਤਾਇਨਾਤ ਪਿੰਡ ਕਪੂਰੀ ਜ਼ਿਲ੍ਹਾ ਪਟਿਆਲਾ ਦੇ ਲੋਕਾਂ ਨੇ ਐੱਸਵਾਈਐੱਲ ਦੀ ਪਰਿਭਾਸ਼ਾ ਹੀ ਬਦਲ ਦਿੱਤੀ। ਉਨ੍ਹਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਮਨ੍ਹਾਂ ਕਰ ਦਿੱਤਾ ਪਰ ਉਨ੍ਹਾਂ ਨੇ ਐੱਸਵਾਈਐੱਲ ਦੀ ਪਰਿਭਾਸ਼ਾ ਦਿੱਤੀ ਕਿ  ‘ਸ਼ਰਾਬ ਯਾਹਾਂ ਲੋ।’ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਐੱਸਵਾਈਐੱਲ ਦਾ ਮਤਲਬ ਕੀ ਹੈ? ਤਾਂ ਕਪੂਰੀ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਭਾਵੇਂ ਉਨ੍ਹਾਂ ਨੂੰ ਐੱਸਵਾਈਐੱਲ ਦਾ ਮਤਲਬ ਪਤਾ ਹੈ ਕਿ ਇਸ ਤੋਂ ਮੁਰਾਦ ਸਤਲੁਜ-ਯਮਨਾ ਲਿੰਕ ਨਹਿਰ ਤੋਂ ਹੈ ਪਰ ਅਸੀ ਤਾਂ ਐੱਸਵਾਈਐੱਲ ਦੀ ਪਰਿਭਾਸ਼ਾ ਇਹੀ ਦਵਾਂਗੇ-‘ਸ਼ਰਾਬ ਯਾਹਾਂ ਲੋ।’ ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਤੁਸੀਂ ਐੱਸਵਾਈਐੱਲ ਦੀ ਇਹ ਪਰਿਭਾਸ਼ਾ ਕਿਉਂ ਕਰ ਰਹੇ ਹੋ? ਤਾਂ ਉਨ੍ਹਾਂ ਨੇ ਆਖਿਆ ਕਿ ‘ਇਥੇ ਜ਼ਿਆਦਾਤਰ ਬਜ਼ੁਰਗਾਂ ਨੂੰ ਹੀ ਐੱਸਵਾਈਐੱਲ ਬਾਰੇ ਪਤਾ ਹੈ, ਨੌਜਵਾਨਾਂ ਨੂੰ ਇਸ ਦੇ ਬਾਰੇ ਬਹੁਤ ਘੱਟ ਜਾਣਕਾਰੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਖਿਆ ਕਿ ‘ਤੁਸੀਂ ਇਥੇ ਬੈਠੋ ਤੇ ਸਾਡੇ ਨਾਲ ਗੱਪਾਂ ਮਾਰੋ, ਕਿਉਂਕਿ ਆਮ ਬੰਦੇ ਨੂੰ ਕੋਈ ਫ਼ਰਕ ਨਹੀਂ ਪੈਂਦੇ ਕਿ ਪਾਣੀ ਹਰਿਆਣਾ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਾਂ ਨਹੀਂ। ਪੰਜਾਬ ਆਪਣਾ ਪਾਣੀ ਕਿਸੇ ਨੂੰ ਦੇਵੇ ਜਾਂ ਨਾ ਦੇਵੇ ਕਿਉਂਕਿ ਸਾਡੇ ਦੇ ਕੰਮ-ਕਾਰ ਠੀਕ-ਠਾਕ ਚੱਲ ਰਹੇ ਹਨ।’

ਦੱਸਣਯੋਗ ਹੈ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਐੱਸਵਾਈਐੱਲ ਨਹਿਰ ਦੀ ਸ਼ੁਰੁਆਤ ਕਰਨ ਲਈ ਨੀਂਹ-ਪੱਥਰ ਰੱਖਿਆ ਸੀ ਉਸ ਤੋਂ ਕੁੱਝ ਦੇਰੀ ਬਾਅਦ ਹੀ ਹਰਿਆਣਾ ਦਾ ਇਲਾਕਾ ਸ਼ੁਰੂ ਹੋ ਜਾਂਦਾ ਹੈ ਹਰਿਆਣਾ ਦਾ ਇਲਾਕਾ ਸ਼ੁਰੂ ਹੁੰਦੇ ਹੀ ਇੱਕ ਟਰਾਲੀ ਨਜ਼ਰ ਆਉਂਦੀ ਜੋਕੇ ਦੇਖਣ ਨੂੰ ਤਾਂ ਆਮ ਲੱਗਦੀ ਹੈ ਪਰ ਜਦੋਂ ਨਵੇਂ ਲੋਕਾਂ ਨੂੰ ਇਸ ਦੀ ਸਚਾਈ ਪਤਾ ਲੱਗਦੀ ਤਾਂ ਉਹ ਹੈਰਾਨ ਹੋ ਜਾਂਦੇ ਹਨ ਕਿਉਂ ਕਿ ਉਹ ਇਕ ਸ਼ਰਾਬ ਦਾ ਠੇਕਾ ਹੈ ਜਿਸ ਵਿਚ ਦੋ ਵੱਡੇ ਬਕਸੇ ਰੱਖੇ ਹੋਏ ਹਨ,ਜਿਨ੍ਹਾਂ ਵਿਚ ਸ਼ਰਾਬ ਤੇ ਬੀਅਰ ਦੀਆਂ ਬੋਤਲਾਂ ਰੱਖੀਆਂ ਹੋਈਆਂ ਸਨ। ਬੀਅਰ ਨੂੰ ਠੰਡੀ ਕਰਨ ਲਈ ਇਨ੍ਹਾਂ ਬਕਸਿਆਂ ਵਿਚ ਬਰਫ਼ ਵੀ ਰੱਖੀ ਹੋਈ ਸੀ। ਨੌਜ਼ਵਾਨ ਤੇ ਬਜ਼ੁਰਗ ਇੱਥੋਂ ਸ਼ਰਾਬ ਲੈ ਜਾਂਦੇ ਹਨ ਕਿਉਂਕਿ ਇਥੇ ਸ਼ਰਾਬ ਸਸਤੀ ਮਿਲਦੀ ਹੈ। ਇਲਾਕਾ ਵਾਸੀਆਂ ਨੇ ਦੱਸਿਆ ਕਿ ਨੌਜਵਾਨ ਇਹ ਨਹੀਂ ਵੇਖਦੇ ਕਿ ਉਹ ਇੰਨੀ ਦੂਰੋਂ ਪੈਟਰੋਲ ਖ਼ਰਚ ਕੇ ਇਥੇ ਸ਼ਰਾਬ ਲੈਣ ਆਉਂਦੇ ਹਨ, ਉਨ੍ਹਾਂ ਨੂੰ ਤਾਂ ਸਿਰਫ਼ ਇਹੀ ਹੈ ਕਿ ਇਥੇ ਸ਼ਰਾਬ ਪੀਣ ਨੂੰ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਇਹ ਇਲਾਕਾ ਇਨ੍ਹਾਂ ਕਾਰਨਾਂ ਕਾਰਨ ਇਕ ਕਿਸਮ ਦੀ ਸੈਰ-ਸਪਾਟੇ ਵਾਲੀ ਥਾਂ ਬਣ ਚੁੱਕਾ ਹੈ, ਜਿੱਥੇ ਸਵੇਰੇ-ਸ਼ਾਮ ਲੋਕ ਮਨੋਰੰਜਨ ਲਈ ਜਾਂ ਸ਼ਰਾਬ ਖ਼ਰੀਦਣ ਲਈ ਆਉਂਦੇ ਹਨ। ਉਹ ਸ਼ਰਾਬ ਦਾ ਆਨੰਦ ਮਾਣਦੇ ਹਨ ਤੇ ਆਪਣੇ ਘਰਾਂ ਨੂੰ ਚਲੇ ਜਾਂਦੇ ਹਨ। ਇਲਾਕਾ ਵਾਸੀਆਂ ਨੇ ਦੱਸਿਆ ਕਿ ਪੰਜਾਬ ਦੇ ਕਿਸਾਨ, ਜਿਨ੍ਹਾਂ ਦੀ ਜ਼ਮੀਨ ਸਰਕਾਰ ਨੇ ਨਹਿਰ ਦੀ ਉਸਾਰੀ ਲਈ ਐਕੁਆਇਰ ਕੀਤੀ ਸੀ, ਉਨ੍ਹਾਂ ਦੀ ਜ਼ਮੀਨ ਸਰਕਾਰ ਨੇ ਵਾਪਸ ਕਰ ਦਿੱਤੀ ਹੈ ਅਤੇ ਲੋਕ ਇਸ ਗੱਲ ਤੋਂ ਖ਼ੁਸ਼ ਹਨ। ਦੂਜੇ ਪਾਸੇ ਹਰਿਆਣਾ ਦੇ ਕਿਸਾਨਾਂ ਨੂੰ ਪਾਣੀ ਮਿਲੇ ਜਾਂ ਨਾ ਮਿਲੇ ਉਹ ਆਪਣੀ ਖੇਤੀਬਾੜੀ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਸਰਕਾਰ ਚਾਹੇ ਕਾਂਗਰਸ ਦੀ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਦੀ, ਭਾਜਪਾ ਦੀ ਹੋਵੇ ਜਾ ਇਨੈਲੋ ਦੀ, ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ ਕਿਉਂਕਿ ਸਾਰੀਆਂ ਪਾਰਟੀਆਂ ਸੱਤਾ ਵਿਚ ਆਉਣ ਲਈ ਐੱਸਵਾਈਐੱਲ ਦੇ ਮੁੱਦੇ ਨੂੰ ਵੋਟ ਬੈਂਕ ਵਜੋਂ ਇਤਮੇਮਾਲ ਕਰਦੀਆਂ ਆ ਰਹੀਆਂ ਹਨ ਤੇ ਲੀਡਰ ਇਸੇ ਮੁੱਦੇ ਦੇ ਆਸਰੇ ਆਪਣੀ ਕੁਰਸੀ ਨੂੰ ਮਹਿਫੂਜ਼ ਕਰਦੇ ਆ ਰਹੇ ਹਨ।ਕਪੂਰੀ ਪਿੰਡ ਦੇ ਨਾਲ ਪੈਂਦੇ ਪੰਜਾਬ ਦੇ ਪਿੰਡ ਕਮਾਲਪੁਰ ਦੇ ਰਹਿਣ ਵਾਲੇ ਜਨਰੈਲ ਸਿੰਘ ਨੇ ਦੱਸਿਆ ਕਿ ਸ਼ੰਭੂ ਬੈਰੀਅਰ ਤੋਂ ਜਦੋਂ ਕਪੂਰੀ ਪਿੰਡ ਵੱਲ ਆਉਂਦੇ ਹਾਂ ਤਾਂ ਪਿੰਡ ਵਿਚ ਸ਼ਰਾਬ ਤੇ ਬਿਸਕੁਟ ਬਣਾਉਣ ਦੀਆਂ ਕਈ ਫੈਕਟਰੀਆਂ ਹਨ, ਜਿਥੇ ਆਲੇ ਦੁਆਲੇ ਦੇ ਪਿੰਡਾਂ ਦੇ ਬਹੁਤ ਸਾਰੇ ਨੌਜ਼ਵਾਨ ਨੌਕਰੀ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਸ਼ਾਂਤਮਈ ਤਰੀਕੇ ਨਾਲ ਆਪੋ-ਆਪਣੇ ਕੰਮਾਂ ਵਿਚ ਰੁੱਝੇ ਹੋਏ ਹਨ ਇਸ ਲਈ ਆਮ ਲੋਕ ਐੱਸਵਾਈਐੱਲ ਨਹਿਰ ਦੇ ਮੁੱਦੇ ਨੂੰ ਕੋਈ ਖ਼ਾਸ ਅਹਿਮੀਅਤ ਨਹੀਂ ਦਿੰਦੇ। ਇਹ ਸਿਰਫ਼ ਇਕ ਸਰਕਾਰੀ ਮੁੱਦਾ ਹੈ, ਜਿਸ ਨੂੰ ਸਿਆਸੀ ਪੱਧਰ ‘ਤੇ ਹੀ ਹੱਲ ਕੀਤਾ ਜਾ ਸਕਦਾ ਹੈ। ਪਾਣੀ ਹਰਿਆਣੇ ਵਿਚ ਰਹੇ ਜਾ ਪੰਜਾਬ ਵਿਚ, ਇਸ ਗੱਲ ਵਿਚ ਆਮ ਲੋਕਾਂ ਦੀ ਕੋਈ ਦਿਲਚਸਪੀ ਨਹੀਂ।  ਉਨ੍ਹਾਂ ਨੇ ਦੱਸਿਆ ਕਿ ਆਲੇ ਦੁਆਲੇ ਦੇ ਪਿੰਡਾਂ ਦੇ ਜ਼ਿਆਦਾਤਰ ਲੋ ਬਹੁਤ ਘੱਟ ਪੜ੍ਹੇ-ਲਿਖੇ ਹਨ, ਕੁਝ ਪਿੰਡਾਂ ਦੇ ਜ਼ਿਆਦਾਤਰ ਲੋਕ ਵਿਦੇਸ਼ਾਂ ਵਿਚ ਰਹਿੰਦੇ ਹਨ। ਇਲਾਕੇ ਵਿਚ ਇੰਡਸਟਰੀ ਲੱਗਣ ਕਾਰਨ ਵੀ ਬਹੁਤ ਘੱਟ ਲੋਕ ਬੇਰੁਜ਼ਗਾਰ ਹਨ, ਇਸ ਲਈ ਕਿਸੇ ਦੀ ਇਸ ਮੁੱਦੇ ‘ਚ ਕੋਈ ਦਿਲਚਸਪੀ ਨਹੀਂ ਹੈ।ਕਪੂਰੀ ਦੇ ਕੋਲ ਪੈਂਦੇ ਪਿੰਡ ਘਨੌਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਨੇ ਦੱਸਿਆ ਦੀ ਇਥੇ ਜ਼ਿਆਦਾਤਰ ਨੌਜ਼ਵਾਨ  ਮੌਜ-ਮਸਤੀ ਕਰਨ ਲਈ ਆਉਂਦੇ ਹਨ। ਨਾਲ ਲਗਦੀ ਭਾਖੜਾ ਨਹਿਰ ਦੇ ਕੰਢੇ ਬੈਠ ਕੇ ਉਹ ਸ਼ਰਾਬ ਤੇ ਬੀਅਰ ਦਾ ਆਨੰਦ ਮਾਣਦੇ ਹਨ। ਉਨ੍ਹਾਂ ਦੱਸਿਆ ਕਿ ਇਲਾਕੇ ਵਿਚ ਪੂਰੀ ਤਰ੍ਹਾਂ ਸ਼ਾਂਤੀ ਹੈ। ਜਿਸ ਕਾਰਨ ਇਹ ਮੌਜ-ਮਸਤੀ ਕਰਨ ਵਾਲਿਆਂ ਲਈ ਪਿਕਨਿਕ ਸਪਾਟ ਬਣਦਾ ਜਾ ਰਿਹਾ ਹੈ। ਦੀਦਾਰ ਸਿੰਘ ਨੇ ਵੀ ਸਿਆਸੀ ਪਾਰਟੀਆਂ ਤੇ ਲੀਡਰਾਂ ਵੱਲੋਂ ਐੱਸਵਾਈਐੱਲ ਨਹਿਰ ਦੇ ਮੁੱਦੇ ਨੂੰ ਸਿਆਸੀ ਹਿੱਤਾਂ ਲਈ ਵਰਤੇ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਦੋਵੇਂ ਸੂਬੇ ਅਤੇ ਇਸ ਨਾਲ ਸਬੰਧਤ ਸਿਆਸੀ ਪਾਰਟੀਆਂ ਇਸ ਮੁੱਦੇ ਦਾ ਮਿਲ-ਬੈਠ ਕੇ ਹੱਲ ਕੱਢ ਸਕਦੀਆਂ ਹਨ। ਸੁਪਰੀਮ ਕੋਰਟ ਨੇ ਵੀ ਦੋਵਾਂ ਸੂਬਿਆਂ ਨੂੰ ਆਪਸੀ ਸੁਲ੍ਹਾ ਨਾਲ ਮਸਲੇ ਨੂੰ ਹੱਲ ਕਰਨ ਦਾ ਪ੍ਰਸਤਾਵ ਦਿੱਤਾ ਸੀ ਪਰ ਇਸ ਦੇ ਬਾਵਜੂਦ ਦੋਵਾਂ ਸੂਬਿਆਂ ਦੇ ਸਿਆਸੀ ਲੀਡਰਾਂ ਨੇ ਇਸ ਦਿਸ਼ਾ ‘ਚ ਕੋਈ ਖ਼ਾਸ ਪਹਿਲਕਦਮੀ ਨਹੀਂ ਕੀਤੀ। (ਅੰਕੁਰ ਤਾਂਗੜ੍ਹੀ ਦੀ ਵਿਸ਼ੇਸ਼ ਰਿਪੋਰਟ )

Advertisement

LEAVE A REPLY

Please enter your comment!
Please enter your name here