ਪੰਜਾਬ ਰਾਜ ਸੂਚਨਾ ਕਮਿਸ਼ਨ ਵੱਲੋਂ 557 ਕੇਸਾਂ ਦਾ ਨਿਪਟਾਰਾ

1107
Advertisement


ਚੰਡੀਗੜ੍ਹ, 18 ਅਗਸਤ (ਵਿਸ਼ਵ ਵਾਰਤਾ) : ਪੰਜਾਬ ਰਾਜ ਸੂਚਨਾ ਕਮਿਸ਼ਨ ਨੇ ਜੁਲਾਈ 2017 ਵਿੱਚ 557 ਕੇਸਾਂ ਦਾ ਨਿਪਟਾਰਾ ਕੀਤਾ ਹੈ।
ਅੱਜ ਇੱਥੇ ਇਸ ਸਬੰਧੀ ਜਾਣਕਾਰੀ ਦਿੰਦਿਆ ਪੰਜਾਬ ਰਾਜ ਦੇ ਮੁਖ ਸੂਚਨਾ ਕਮਿਸ਼ਨਰ ਸ਼੍ਰੀ ਐਸ.ਐਸ. ਚੰਨੀ ਨੇ ਦੱਸਿਆ ਕਿ ਰਾਜ ਸੂਚਨਾ ਕਮਿਸ਼ਨ ਦੇ ਵੱਖ ਵੱਖ ਬੈਂਚਾਂ ਕੋਲ ਜੁਲਾਈ 2017 ਵਿੱਚ 1979 ਕੇਸ ਵਿਚਾਰ ਅਧੀਨ ਸਨ ਜਦਕਿ ਜੂਨ 2017 ਵਿੱਚ ਵਿਚਾਰ ਅਧੀਨ ਕੇਸਾਂ ਦੀ ਗਿਣਤੀ 2132 ਸੀ।
ਸ਼੍ਰੀ ਚੰਨੀ ਨੇ ਦੱਸਿਆ ਕਿ ਸੂਚਨਾ ਦਾ ਅਧਿਕਾਰ ਐਕਟ 2005 ਨੁੰ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕਰਨ ਦੇ ਮਕਸਦ ਜੁਲਾਈ ਮਹੀਨੇ ਵਿੱਚ 22 ਮਾਮਲਿਆ ਵਿੱਚ ਕੁੱਲ 86 ਹਜਾਰ ਰੁਪਇਆ ਅਪੀਲ ਕਰਤਾਵਾਂ ਨੂੰ ਮੁਆਵਜੇ ਵੱਜੋਂ ਦੁਆਇਆ ਗਿਆ ਹੈ । ਮੁਆਵਜੇ ਦੀ ਰਾਸ਼ੀ 1500 ਰੁਪਏ ਤੋਂ ਲੈ ਕੇ 15000 ਰੁਪਏ ਤੱਕ ਸੀ ਅਤੇ ਦੋ ਮਾਮਲਿਆਂ ਵਿੱਚ ਲੋਕ ਸੂਚਨਾ ਅਫਸਰਾਂ ਨੂੰ 25000/- 25000/- ਰੁਪਏ ਜੁਰਮਾਨਾਂ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਮਹੀਨੇ 417 ਨਵੇਂ ਕੇਸ ਸੂਚਨਾ ਕਮਿਸ਼ਨ ਕੋਲ ਰਜਿਸਟਰ ਹੋਏ ਹਨ ।

Advertisement

LEAVE A REPLY

Please enter your comment!
Please enter your name here