ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਨਵੀਂ ਅਨਾਜ ਮੰਡੀ ਲਾਲੜੂ ‘ਚ ਬਣ ਰਹੇ ਸ਼ੈੱਡ ਦਾ ਰੱਖਿਆ ਨੀਂਹ ਪੱਥਰ
ਐਸ. ਏ. ਐਸ. ਨਗਰ , 19 ਸਤੰਬਰ (ਸਤੀਸ਼ ਕੁਮਾਰ ਪੱਪੀ)—ਹਰਚੰਦ ਸਿੰਘ ਬਰਸਟ ਚੇਅਰਮੈਨ ਪੰਜਾਬ ਮੰਡੀ ਬੋਰਡ ਅਤੇ ਕੁਲਜੀਤ ਸਿੰਘ ਰੰਧਾਵਾ ਵਿਧਾਇਕ ਹਲਕਾ ਡੇਰਾਬੱਸੀ ਵੱਲੋ ਨਵੀਂ ਅਨਾਜ ਮੰਡੀ ਲਾਲੜੂ ਵਿਖੇ 69.24 ਲੱਖ ਰੁਪਏ ਦੀ ਲਾਗਤ ਨਾਲ ਸਟੀਲ ਕਵਰ ਸ਼ੈੱਡ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ।
ਇਸ ਮੋਕੇ ਬਰਸਟ ਜੀ ਵੱਲੋ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਇੱਕ ਬਦਲਾਅ ਦੀ ਨੀਤੀ ਲੈ ਕੇ ਪੰਜਾਬ ਵਿੱਚ ਆਈ ਸੀ ਆਮ ਲੋਕਾਂ ਦੀ ਸਰਕਾਰ ਹੈ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਜੇਕਰ ਬਣੇ ਹਨ ਤਾਂ ਕਿਸੀ ਅਹੁਦੇ ਲਈ ਨਹੀ ਬਣੇ ਪਰਮਾਤਮਾ ਨੇ ਬੜਾ ਕੁਝ ਘਰ ਵਿੱਚ ਦਿੱਤਾ ਹੈ ਕੋਈ ਕਿਸੇ ਤਰਾਂ ਦਾ ਲਾਲਚ ਨਹੀ ਇੱਕ ਸੇਵਾ ਭਾਵਨਾ ਵਾਸਤੇ ਬਣੇ ਹਨ। ਇੱਕ ਬਦਲਾਅ ਦੀ ਸੋਚ ਲੈ ਕੇ ਕਿਰਤੀ ਲੋਕਾ ਦੀ ਸੋਚ ਲੈ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਖੁਸ਼ਹਾਲ ਪੰਜਾਬ ਦੇਣ ਵਾਸਤੇ ਆਮ ਆਦਮੀ ਦੀ ਟੀਮ ਕੰਮ ਕਰ ਰਹੀ ਹੈ। ਇਸ ਤੋਂ ਇਲਾਵਾ 72 ਲੱਖ ਦੀ ਲਾਗਤ ਨਾਲ 5 ਵਾਸ਼ਰੂਮ ਬਲਾਕ ਲਾਲੜੂ ਕਮੇਟੀ( ਤਸਿੰਬਲੀ, ਜੜੌਤ, ਟਿਵਾਣਾ,) ਅਤੇ ਡੇਰਾਬੱਸੀ ਕਮੇਟੀ(ਮਮਗੋਲੀ, ਅਮਲਾਲਾ) ਅਤੇ 5 ਮੰਡੀ ਵਿੱਚ ਲੋਕਾਂ ਦੀ ਸਹੂਲਤ ਲਈ ਬਣਾਏ ਜਾ ਰਹੇ ਹਨ। ਪਿਛਲੇ 1.5 ਸਾਲਾਂ ਵਿੱਚ ਤਕਰੀਬਨ 32,000 ਰੇਗੂਲਰ ਨੋਕਰੀਆਂ ਅਤੇ 13,000 ਕੱਚੇ ਮੁਲਾਜਮਾ ਨੂੰ ਪੱਕਾ ਕੀਤਾ। ਜਿਵੇਂ ਕਿ ਸਭ ਨਾਲ ਵਾਅਦਾ ਕੀਤਾ ਸੀ ਕਿ 300 ਯੂਨਿਟ ਬਿਜਲੀ ਪ੍ਰਤੀ ਮਹੀਨਾਂ ਫ੍ਰੀ ਦੇਵਾਂਗੇ ਜੋ ਕਿ ਪਹਿਲੇ ਦੋ ਮਹੀਨਿਆਂ ਵਿੱਚ ਹੀ ਪੂਰਾ ਕਰ ਦਿੱਤਾ ਗਿਆ ਸੀ। ਜਿਨਾਂ ਵਿੱਚ 85 ਤੋਂ 90 ਪ੍ਰਸੈਂਟ ਪਰਿਵਾਰ ਹਨ ਜਿਨਾਂ ਦਾ ਬਿਜਲੀ ਦਾ ਬਿੱਲ ਜੀਰੋ ਆ ਰਿਹਾ ਹੈ। ਇਸਦੇ ਨਾਲ ਹੀ ਸਕੂਲਾ ਦੀ ਡਿਪੈਲਪਮੈਂਟ ਕੀਤੀ ਜਾ ਰਹੀ ਹੈ। ਇਸ ਸਰਕਾਰ ਦੁਆਰਾ ਜਿਹੜੇ ਪਿਛਲੇ ਇਕ ਸਾਲ ਦਾ ਵਿਆਜ ਵੀ ਦਿੱਤਾ ਅਤੇ 20-22 ਕਰੋੜ ਰੁਪਿਆ ਮੋੜਿਆ ਵੀ ਗਿਆ ਹੈ। ਕਿਸੇ ਵੀ ਪੱਧਰ ਤੇ ਕੋਈ ਭ੍ਰਿਸ਼ਟਾਚਾਰ ਹੋ ਰਿਹਾ ਹੈ ਤਾਂ ਤੁਸੀ ਆਨਲਾਇਨ ਅਰਜੀ ਪਾ ਸਕਦੇ ਹੋ ਜਾਂ ਸਾਨੂੰ ਮਿਲ ਸਕਦੇ ਹੋ। ਬੀਤੇ ਮਹੀਨਿਆਂ ਵਿੱਚ ਆਏ ਹੜ੍ਹਾ ਕਾਰਨ ਜੋ ਨੁਕਸਾਨ ਹੋਇਆ ਸੀ ਉਸ ਲਈ ਵੀ ਪੰਜਾਬ ਮੰਡੀ ਦੇ ਸਾਰੇ ਮੁਲਾਜ਼ਮਾ ਦੁਆਰਾ ਆਪਣੀ ਇੱਕ ਦਿਨ ਦੀ ਤਨਖਾਹ ਸੀ.ਐਮ. ਰਲੀਫ ਫੰਡ ਲਈ ਵੀ ਦਿੱਤੀ। ਤੇ ਆਸ ਹੈ ਕਿ ਅਸੀ ਇਸੇ ਤਰਾਂ ਮਿਲ ਕੇ ਪੰਜਾਬ ਦੀ ਚੜਦੀਕਲਾ ਤੇ ਤਰੱਕੀ ਲਈ ਕੰਮ ਕਰਦੇ ਰਹਾਂਗੇ।
ਇਸ ਮੌਕੇ ਹਿਮਾਂਸ਼ੂ ਗੁਪਤਾ ਐਸ.ਡੀ.ਐਮ., ਸੁਭਾਸ਼ ਸ਼ਰਮਾ ਜਿਲਾ ਜੋਆਇੰਟ ਸਕੱਤਰ ਆਮ ਆਦਮੀ ਪਾਰਟੀ, ਸ਼੍ਰੀ ਗੌਰਵ ਭੱਟੀ ਕਾਰਜਕਾਰੀ ਇੰਜੀਨੀਅਰ, ਸ਼੍ਰੀ ਗਗਨਦੀਪ ਸਿੰਘ ਜ਼ਿਲ੍ਹਾ ਮੰਡੀ ਅਫ਼ਸਰ, ਸ਼੍ਰੀ ਜਸਵਿੰਦਰ ਸਿੰਘ ਐਸ. ਡੀ. ਓ., ਗੁਰਵਿੰਦਰ ਸਿੰਘ ਬਲਾਕ ਪ੍ਰਧਾਨ ਲਾਲ਼ੜੂ, ਬਲਜੀਤ ਸ਼ਰਮਾ ਬਲਾਕ ਪ੍ਰਧਾਨ ਡੇਰਾਬੱਸੀ, ਗੁਰਪ੍ਰੀਤ ਵਿਰਕ ਬਲਾਕ ਪ੍ਰਧਾਨ ਜੀਰਕਪੁਰ, ਸ਼੍ਰੀ ਗੁਰਮੀਤ ਸਿੰਘ ਸਕਤੱਰ, ਸ਼੍ਰੀ ਅਸ਼ੋਕ ਕੁਮਾਰ ਲੇਖਾਕਾਰ, ਸ਼੍ਰੀ ਜਗਦੀਪ ਸਿੰਘ ਮੰਡੀ ਸੁਪਰਵਾਈਜਰ, ਸਤੀਸ਼ ਰਾਣਾ ਪ੍ਰਧਾਨ ਮਿਉਂਸੀਪਲ ਕਮੇਟੀ ਲਾਲੜੂ, ਡੇਰਾਬੱਸੀ ਦੇ ਪ੍ਰਧਾਨ ਨਰੇਸ਼ ਉਪਨੇਜਾ, ਕੰਵਲ ਨੈਣ ਪ੍ਰਧਾਨ ਆੜਤੀ ਐਸੋਸੀਏਸ਼ਨ, ਹਰੀਸ਼ ਮਦਾਨ ਪ੍ਰਧਾਨ ਵਪਾਰ ਮੰਡਲ , ਗੁਰਵਿੰਦਰ ਸਿੰਘ ਸਰਕਲ ਪ੍ਰਧਾਨ, ਸਕੱਤਰ ਅਤੇ ਸਮੂਹ ਮਾਰਕੀਟ ਕਮੇਟੀ ਮੈਂਬਰ ਲਾਲੜੂ ਹਾਜਰ ਰਹੇ ।