ਸੂਬੇ ਵਿੱਚ ਮੰਗ ਨੂੰ ਪੂਰਾ ਕਰਨ ਲਈ 50 ਨਵੇਂ ਵੈਂਟੀਲੇਟਰ ਮਿਲਣਗੇ, ਪੰਜਾਬ ਵਿੱਚ ਅੱਜ ਕੋਈ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ
ਡਾਕਟਰਾਂ ਨੂੰ ਵੈਂਟੀਲੇਟਰਾਂ ਚਲਾਉਣ ਲਈ ਦਿੱਤੀ ਜਾ ਰਹੀ ਹੈ ਵਿਸ਼ੇਸ਼ ਸਿਖਲਾਈ.
ਸਿਹਤ ਮੰਤਰੀ ਨੇ ਨਵਾਂ ਸ਼ਹਿਰ ਅਤੇ ਹੁਸਆਿਰਪੁਰ ਦਾ ਦੌਰਾ ਕੀਤਾ, ਜ਼ਿਲ•ਾ ਪ੍ਰਸ਼ਾਸਨ ਵੱਲੋਂ ਸਥਿਤੀ ਨੂੰ ਕਾਬੂ ਕਰਨ ਦੇ ਯਤਨਾਂ ‘ਤੇ ਸੰਤੁਸ਼ਟੀ ਜ਼ਾਹਰ ਕੀਤੀ
ਪ੍ਰਾਈਵੇਟ ਹਸਪਤਾਲਾਂ ਨੂੰ ਲੱਛਣ ਪਾਏ ਜਾਣ ਵਾਲੇ ਕੇਸਾਂ ਬਾਰੇ ਰੋਜ਼ਾਨਾ ਸਿਵਲ ਸਰਜਨਾਂ ਨੂੰ ਰਿਪੋਰਟ ਕਰਨੀ ਹੋਵੇਗੀ
ਚੰਡੀਗੜ•, 28 ਮਾਰਚ :ਪੰਜਾਬ ਦੇ ਸਿਹਤ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਸਾਰੇ ਜ਼ਿਲ•ਾ ਹਸਪਤਾਲਾਂ ਵਿੱਚ ਆਧੁਨਿਕ ਤਕਨਾਲੋਜੀ ਮਸ਼ੀਨਾਂ ਨਾਲ ਲੈਸ ਅਤਿ ਆਧੁਨਿਕ ਆਈ.ਸੀ.ਯੂ. ਸਥਾਪਤ ਕੀਤੇ ਜਾਣਗੇ।
ਸ. ਸਿੱਧੂ ਜੋ ਜ਼ਿਲ•ਾ ਨਵਾਂਸ਼ਹਿਰ ਅਤੇ ਹੁਸਆਿਰਪੁਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਦੌਰੇ ‘ਤੇ ਸਨ, ਨੇ ਕਿਹਾ ਕਿ ਜ਼ਿਲ•ਾ ਹਸਪਤਾਲਾਂ ਦੀ ਮੰਗ ਨੂੰ ਪੂਰਾ ਕਰਨ ਲਈ ਸੂਬੇ ਨੂੰ 50 ਨਵੇਂ ਵੈਂਟੀਲੇਟਰ ਮਿਲਣਗੇ। ਇਸ ਤੋਂ ਇਲਾਵਾ, ਇਨ•ਾਂ ਆਈ.ਸੀ.ਯੂਜ਼ ਅਤੇ ਵੈਨਟੀਲੇਟਰਾਂ ਨੂੰ ਸੰਭਾਲਣ ਲਈ, ਡਾਕਟਰਾਂ ਨੂੰ ਆਧੁਨਿਕ ਸਿਹਤ ਸੰਸਥਾਵਾਂ ਦੁਆਰਾ ਸਿਖਲਾਈ ਦਿੱਤੀ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਜ਼ਿਲ•ਾ ਹਸਪਤਾਲ ਨਵਾਂਸ਼ਹਿਰ ਨੂੰ ਪਹਿਲਾਂ ਹੀ ਦੋ ਵੈਂਟੀਲੇਟਰ ਮਿਲ ਚੁੱਕੇ ਹਨ। ਫਿਲਹਾਲ ਸਥਿਤੀ ਨੂੰ ਕੰਟਰੋਲ ਕਰਨ ਲਈ ਨੇੜਲੇ ਜ਼ਿਲਿ•ਆਂ ਦੀ ਸਹਾਇਤਾ ਨਾਲ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ।
ਜ਼ਿਲ•ਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਐਸ ਬੀ ਐਸ ਨਗਰ ਅਤੇ ਹੁਸਆਿਰਪੁਰ ਵਿਚ ਇਸ ਵਾਇਰਸ ਦੀ ਸੰਚਾਰ ਦੀ ਲੜੀ ਨੂੰ ਤੋੜਨ ਲਈ ਕੀਤੀ ਗਈ ਪਹਿਲਕਦਮੀ ‘ਤੇ ਤਸੱਲੀ ਜ਼ਾਹਰ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਅਜੇ ਵੀ ਇਸ ਵਾਇਰਸ ਦੇ ਸੰਚਾਰ ਦੀ ਲੜੀ ਨੂੰ ਰੋਕਣ ਦੀ ਜ਼ਰੂਰਤ ਹੈ ਤਾਂ ਜੋ ਇਸ ਵਾਇਰਸ ਦੇ ਅੱਗੇ ਫੈਲਾਅ ਨੂੰ ਰੋਕਿਆ ਜਾ ਸਕੇ ਜਿਸ ਲਈ ਪੁਸ਼ਟੀ ਕੀਤੇ ਕੇਸਾਂ ਦੇ ਸੰਪਰਕਾਂ ਦੇ ਫਾਲੋਅੱਪ ਦੀ ਲੋੜ ਹੈ। ਨਵਾਂਸ਼ਹਿਰ ਦੇ ਸਿਵਲ ਸਰਜਨ ਨੇ ਮੰਤਰੀ ਨੂੰ ਦੱਸਿਆ ਕਿ ਸਿਹਤ ਵਿਭਾਗ ਜੰਗੀ ਪੱਧਰ ‘ਤੇ ਕੰਮ ਕਰ ਰਿਹਾ ਹੈ ਅਤੇ ਕੋਵਿਡ -19 ਵਿਰੁੱਧ ਲੜਾਈ ਦੇ ਅਖ਼ੀਰ ਤੱਕ ਕੰਮ ਕਰੇਗਾ।
ਸਿਹਤ ਮੰਤਰੀ ਨੇ ਨਵਾਂ ਸ਼ਹਿਰ ਵਿੱਚ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪੰਜਾਬ ਭਰ ਦੇ ਸਾਰੇ ਨਿੱਜੀ ਹਸਪਤਾਲਾਂ ਨੂੰ ਹਦਾਇਤ ਕੀਤੀ ਕਿ ਉਹ ਫਲੂ ਨਾਲ ਪੀੜਤ ਮਰੀਜ਼ਾਂ ਦੀਆਂ ਰੋਜ਼ਾਨਾ ਰਿਪੋਰਟਾਂ ਦੇਣ।
ਉਨ•ਾਂ ਨੇ ਦੋਵਾਂ ਜ਼ਿਲਿ•ਆਂ ਦੇ ਹਸਪਤਾਲਾਂ ਵਿੱਚ ਦਵਾਈਆਂ ਦੀ ਉਪਲਬਧਤਾ ਦਾ ਜਾਇਜ਼ਾ ਲਿਆ ਅਤੇ ਮੁਸ਼ਕਿਲ ਦੀ ਇਸ ਘੜੀ ਵਿੱਚ ਟੈਸਟ ਲਈ ਦਵਾਈਆਂ ਦੀ ਢੁੱਕਵੀਂ ਸਪਲਾਈ ਅਤੇ ਲੋੜੀਂਦੇ ਉਪਕਰਣਾਂ ਦਾ ਭਰੋਸਾ ਦਿੱਤਾ।
ਸ੍ਰੀ ਬਲਬੀਰ ਸਿੰਘ ਸਿੱਧੂ ਨੇ ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਦੇ ਜ਼ਿਲ•ਾ ਅਧਿਕਾਰੀਆਂ ਨੂੰ ਵੀ ਕਿਹਾ ਕਿ ਉਹ ਪੰਜਾਬ ਸਰਕਾਰ ਦੀਆਂ ਸਖਤ ਹਦਾਇਤਾਂ ਦੀ ਪਾਲਣਾ ਅਨੁਸਾਰ ਸਥਾਨਕ ਆਟਾ ਮਿੱਲਾਂ ਦੇ ਕੰਮਕਾਜ ਦੀ ਆਗਿਆ ਦੇਣ ਤਾਂ ਜੋ ਲੋੜਵੰਦ ਲੋਕਾਂ ਨੂੰ ਆਟੇ ਦੀ ਨਿਰੰਤਰ ਸਪਲਾਈ ਨੂੰ ਬਣਾਇਆ ਜਾ ਸਕੇ।
ਅੱਜ ਰਾਜ ਵਿੱਚ ਕੋਵਡ -19 ਮਾਮਲਿਆਂ ਦੀ ਰਿਪੋਰਟ ਦੀ ਜਾਣਕਾਰੀ ਦਿੰਦਿਆਂ ਉਨ•ਾਂ ਕਿਹਾ ਕਿ ਖੁਸ਼ਕਿਸਮਤੀ ਨਾਲ ਅੱਜ ਕੋਈ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ। ਪੰਜਾਬ ਨੇ 898 ਮਾਮਲਿਆਂ ਦੇ ਨਮੂਨੇ ਭੇਜੇ ਹਨ, ਜਿਨ•ਾਂ ਵਿਚੋਂ 596 ਨੈਗੇਟਿਵ ਰਿਪੋਰਟ ਹੋਏ ਅਤੇ ਬਾਕੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਹੁਣ ਤੱਕ 38 ਮਾਮਲੇ ਪਾਜ਼ੇਟਿਵ ਪਾਏ ਗਏ ਹਨ। ਸ਼ਹੀਦ ਭਗਤ ਸਿੰਘ ਨਗਰ ਵਿੱਚ 123 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦਕਿ ਹੁਣ ਤੱਕ 19 ਮਾਮਲੇ ਪਾਜ਼ੇਟਿਵ ਪਾਏ ਗਏ ਹਨ।
ਸਿਹਤ ਮੰਤਰੀ ਅਤੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਧੰਨਵਾਦ ਕਰਨ ਲਈ ਗੁਰੂ ਰਾਮ ਦਾਸ ਲੰਗਰ ਸੇਵਾ ਕੇਂਦਰ ਗਏ ਜਿੱਥੇ ਰੋਜ਼ਾਨਾ ਲਗਭਗ 1,20,000 ਵਿਅਕਤੀਆਂ ਲਈ ਭੋਜਨ ਤਿਆਰ ਕੀਤਾ ਜਾਂਦਾ ਹੈ ਜਿਸ ਉਪਰੰਤ ਪੂਰੇ ਸੂਬੇ ਵਿੱਚ ਵੰਡਿਆ ਜਾਂਦਾ ਹੈ।
ਨਵਾਂਸ਼ਹਿਰ ਦੀ ਰੀਵਿਊ ਮੀਟਿੰਗ ਵਿੱਚ ਵਿਧਾਇਕ ਦਰਸ਼ਨ ਲਾਲ ਮੰਗੂਪੁਰ, ਵਿਧਾਇਕ ਅੰਗਦ ਸਿੰਘ, ਡਿਪਟੀ ਕਮਿਸ਼ਨਰ ਵਿਨੇ ਬੁਬਲਾਨੀ, ਐਸ.ਐਸ.ਪੀ. ਨਵਾਂਸ਼ਹਿਰ, ਏ.ਡੀ.ਸੀ. ਅਦਿੱਤਿਆ ਉੱਪਲ, ਸਿਵਲ ਸਰਜਨ ਡਾ. ਰਜਿੰਦਰ ਪ੍ਰਸਾਦ ਭਾਟੀਆ ਅਤੇ ਹੋਰ ਅਫ਼ਸਰ ਹਾਜ਼ਰ ਸਨ।
ਹੁਸ਼ਿਆਰਪੁਰ ਦੀ ਮੀਟਿੰਗ ਵਿੱਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਦੇ ਨਾਲ ਡੀ.ਸੀ. ਅਪਨੀਤ ਰਿਆਤ, ਐਸ.ਐਸ.ਪੀ. ਗੌਰਵ ਗਰਗ, ਸਿਵਲ ਸਰਜਨ ਡਾ. ਜਸਵੀਰ ਸਿੰਘ ਅਤੇ ਹੋਰ ਅਫ਼ਸਰ ਹਾਜ਼ਰ ਸਨ।
—-