ਕੋਟਕਪੂਰਾ 15 ਅਪ੍ਰੈਲ 2024 ( ਵਿਸ਼ਵ ਵਾਰਤਾ)-ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਪੰਜਾਬ ਦੀ ਲੜਾਈ ਹੁਣ ਕੇਂਦਰ ਵਿਚਲੀ ਤਾਨਾਸ਼ਾਹੀ ਨਾਲ ਆਰ ਪਾਰ ਦੀ ਲੜਾਈ ਹੈ ਅਤੇ ਇਸ ਵਿੱਚ ਕਿਸਾਨ ਅੰਦੋਲਨ ਵਾਂਗ ਪੰਜਾਬ ਪੂਰੇ ਹਿੰਦੁਸਤਾਨ ਦੀ ਅਗਵਾਈ ਕਰੇਗਾ ਅਤੇ ਹੁਣ ਹਰੇਕ ਵੋਟਰ ਇਸ ਲੜਾਈ ਦਾ ਸਿਪਾਹੀ ਹੈ ਤੇ ਉਸਦੇ ਹੱਥ ਵਿੱਚ ਵੋਟ ਦਾ ਹਥਿਆਰ ਹੈ। ਜਿਸ ਨੂੰ ਵਰਤ ਕੇ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਦਾ ਤਖਤਾ ਪਲਟਾਇਆ ਜਾਵੇਗਾ।ਕੋਟਕਪੂਰਾ ਹਲਕੇ ਵਿੱਚ ਪਬਲਿਕ ਜਲਸਿਆਂ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਕਿਹਾ ਕਿ ਸਾਡੇ ਕੋਲ ਲੋਕਾਂ ਦੀ ਤਾਕਤ ਹੈ, ਜਦਕਿ ਬੀਜੇਪੀ ਪੈਸੇ ਦੇ ਜ਼ੋਰ ਨਾਲ ਇਹ ਲੜਾਈ ਜਿੱਤਣਾ ਚਾਹੁੰਦੀ ਹੈ, ਜੋ ਉਸਨੇ ਚੋਣ ਬਾਂਡਾਂ ਰਾਹੀ ਇਕੱਠਾ ਕੀਤਾ ਹੈ ਉਹਨਾਂ ਕਿਹਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਪਹਿਲਾਂ ਹੀ ਵਿਕਾਸ ਅਤੇ ਪਰਗਤੀ ਦਾ ਰੋਡ ਮੈਪ ਤਿਆਰ ਕਰ ਚੁੱਕੀ ਹੈ ਅਤੇ ਜੇ ਇਨਾ ਚੋਣਾਂ ਵਿੱਚ ਲੋਕਾਂ ਨੇ ਮਜਬੂਤੀ ਨਾਲ ਆਮ ਆਦਮੀ ਪਾਰਟੀ ਦਾ ਡੱਟ ਕੇ ਸਾਥ ਦਿੱਤਾ ਤਾਂ ਕੇਂਦਰ ਵੱਲੋਂ ਮਾਰਿਆ ਪੰਜਾਬ ਦਾ ਸਾਰਾ ਪੈਸਾ ਵਾਪਸ ਲਿਆਂਦਾ ਜਾਵੇਗਾ ਅਤੇ ਲੋਕਾਂ ਦੇ ਵਿਕਾਸ ਉੱਪਰ ਖਰਚ ਕੀਤਾ ਜਾਵੇਗਾ।
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਅਣਖੀਲੇ ਲੋਕਾਂ ਉੱਪਰ ਮਾਣ ਹੈ, ਜਿੰਨਾ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰੀ ਬਹੁਮਤ ਨਾਲ ਆਮ ਆਦਮੀ ਦੀ ਸਰਕਾਰ ਬਣਾਈ ਸੀ ਅਤੇ ਫਿਰ ਮੌਕਾ ਆ ਗਿਆ ਹੈ। ਜਦ ਕੇਂਦਰ ਵਿੱਚ ਵੀ ਇਸ ਪਾਰਟੀ ਦੇ ਨੁਮਾਇੰਦੇ ਭੇਜ ਕੇ ਆਪਣੀ ਅਣਖ ਦਾ ਪ੍ਰਗਟਾਵਾ ਕਰਨਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਬਚਪਨ ਦੇ ਦੋਸਤ ਅਤੇ ਪੰਜਾਬ ਦੀ ਆਵਾਜ਼ ਕਰਮਜੀਤ ਅਨਮੋਲ ਨੂੰ ਸਾਡੀ ਸੇਵਾ ਲਈ ਭੇਜਿਆ ਹੈ। ਇਸ ਲਈ ਉਹਨਾਂ ਦੀ ਜਿੱਤ ਨਾਲ ਫਰੀਦਕੋਟ ਹਲਕੇ ਦਾ ਦੋਹਰਾ ਵਿਕਾਸ ਹੋਵੇਗਾ।
ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਬਲਤੇਜ ਸਿੰਘ ਪੰਨੂ ਨੇ ਇਸ ਮੌਕੇ ਸੰਬੋਧਨ ਕਰਦਿਆਂ ਪਿਛਲੇ ਦੋ ਸਾਲਾਂ ਵਿੱਚ ਹੋਈ ਸੂਬੇ ਦੀ ਪ੍ਰਗਤੀ ਬਾਰੇ ਦੱਸਿਆ ਅਤੇ ਕਰਮਜੀਤ ਅਨਮੋਲ ਨੂੰ ਲੋਕ ਸਭਾ ਵਿੱਚ ਭੇਜਣ ਦੀ ਅਪੀਲ ਕਰਦਿਆਂ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਸੂਬੇ ਦੇ ਆਮ ਲੋਕਾਂ ਦੀ ਆਵਾਜ਼ ਬੁਲੰਦ ਕਰਨਗੇ ਅਤੇ ਕੇਂਦਰ ਵੱਲੋਂ ਰੋਕਿਆ ਪੰਜਾਬ ਦਾ ਸਰਮਾਇਆ ਵਾਪਸ ਲੈ ਕੇ ਆਉਣਗੇ।
ਇਨਾ ਚੋਣ ਰੈਲੀਆਂ ਨੂੰ ਪਾਰਟੀ ਦੇ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।ਇਹ ਰੈਲੀਆਂ ਕੋਟਕਪੂਰਾ ਦੇ ਪਿੰਡ ਕੋਠਾ ਥੇਹ, ਦੇਵੀ ਵਾਲਾ, ਸਿਰਸਿੜੀ, ਨਵਾਂ ਨਥੇਵਾਲਾ, ਨਥੇਵਾਲਾ, ਚਮੇਲੀ, ਨੰਗਲ, ਕੋਟਿ ਸੁਖੀਆ, ਧੂੜਕੋਟ, ਮੰਡਵਾਲਾ, ਚੰਦਬਾਜਾ ਅਤੇ ਪ੍ਰੇਮ ਨਗਰ ਵਿਖ ਰੱਖੀਆਂ ਗਈਆਂ।
Breaking News : ਦਿੱਲੀ ਹਾਰਨ ਤੋਂ ਬਾਅਦ ਕੇਜਰੀਵਾਲ ਦਾ ਧਿਆਨ ਪੰਜਾਬ ‘ਤੇ
Breaking News : ਦਿੱਲੀ ਹਾਰਨ ਤੋਂ ਬਾਅਦ ਕੇਜਰੀਵਾਲ ਦਾ ਧਿਆਨ ਪੰਜਾਬ 'ਤੇ ਪੰਜਾਬ ਦੇ ਮੰਤਰੀ ਅਤੇ ਵਿਧਾਇਕ ਦਿੱਲੀ ਸੱਦੇ ...