ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋਂ ‘ ਪੰਜਾਬ ਦੀ ਸਿਆਸਤ ਵਿੱਚ ਪ੍ਰਣਾਲੀਗਤ ਬਦਲਾਅ’ ਵਿਸ਼ੇ ਤੇ ਕਰਵਾਇਆ ਗਿਆ ਵਿਸ਼ੇਸ਼ ਲੈਕਚਰ
ਚੰਡੀਗੜ੍ਹ,24ਨਵੰਬਰ(ਵਿਸ਼ਵ ਵਾਰਤਾ)- ਪੰਜਾਬੀ ਯੂਨੀਵਰਸਿਟੀ ਦੇ ਰਾਜਨੀਤੀ ਵਿਭਾਗ ਵੱਲੋਂ ‘ ਪੰਜਾਬ ਦੀ ਸਿਆਸਤ ਵਿੱਚ ਪ੍ਰਣਾਲੀਗਤ ਬਦਲਾਅ’ ਵਿਸ਼ੇ ਤੇ ਵਿਸ਼ੇਸ਼ ਲੈਕਚਰ ਕਰਵਾਇਆ ਗਿਆ। ਜਿਸ ‘ਚ ਡਾ. ਐੱਸ. ਐੱਸ. ਨਾਰੰਗ ਮੁੱਖ ਬੁਲਾਰੇ ਦੇ ਤੌਰ ਸ਼ਾਮਿਲ ਹੋਏ। ਇਸ ਲੈਕਚਰ ਦੀ ਸ਼ੁਰੂਆਤ ਕਰਦਿਆਂ ਵਿਭਾਗ ਮੁਖੀ ਡਾ. ਪਰਮਜੀਤ ਕੌਰ ਗਿੱਲ ਨੇ ਵਿਸ਼ੇ ਤੇ ਬੁਲਾਰੇ ਬਾਰੇ ਜਾਣ ਪਛਾਣ ਕਰਵਾਈ ਅਤੇ ਉਹਨੇ ਨੇ ਕਿਹਾ ਪੰਜਾਬ ਦੀ ਰਾਜਨੀਤੀ ਦੇ ਸਰੂਪ ਤੇ ਵਿਹਾਰ ਵਿੱਚ ਪ੍ਰਣਾਲੀਗਤ ਤਬਦੀਲੀਆਂ ਆਈਆ ਹਨ । ਇਸ ਲੈਕਚਰ ਦੀ ਪ੍ਰਧਾਨਗੀ ਡਾ. ਜਸ਼ਮੀਦ ਅਲੀ ਖਾਨ ਨੇ ਕੀਤੀ । ਡਾ. ਨਾਰੰਗ ਨੇ ਆਪਣੇ ਲੈਕਚਰ ਵਿੱਚ ਕੌਮੀ ਤੇ ਸੂਬਾਈ ਸਿਆਸਤ ਵਿੱਚ ਆਏ ਨਵੇਂ ਰੁਝਾਨਾਂ ਬਾਰੇ ਗੱਲ ਕੀਤੀ ਅਤੇ ਓਹਨਾ ਨੇ ਕੌਮੀ ਸਿਆਸਤ ‘ਚ ਵੱਧ ਰਹੀ ਅਸਹਿਣਸ਼ੀਲਤਾ ਬਾਰੇ ਚਿੰਤਾ ਪਰਗਟ ਕੀਤੀ । ਪੰਜਾਬ ਦੀ ਸਿਆਸਤ ਬਾਰੇ ਗੱਲ ਕਰਦਿਆਂ ਡਾ. ਨਾਰੰਗ ਨੇ ਪੰਜਾਬ ਦੀ ਸਿਆਸਤ ਦੇ ਇਤਿਹਾਸ ਤੇ ਨਵੇਂ ਰੁਝਾਨਾਂ ਤੋਂ ਜਾਣੂ ਕਰਵਾਇਆ। ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਸਦੇ ਮਾਣਮੱਤੇ ਇਤਿਹਾਸਕ ਦੌਰ ਤੋਂ ਲੈਕੇ ਕੇ ਹੁਣ ਤੱਕ ਬਹੁਤ ਵੱਡੇ ਬਦਲਾਅ ਆ ਚੁੱਕੇ ਹਨ। ਜਿਸ ਮੰਤਵ ਲਈ ਇਹ ਹੋਂਦ ਵਿੱਚ ਆਇਆ ਸੀ ਹੁਣ ਉਸ ਉਦੇਸ਼ ਤੋਂ ਦੂਰ ਚੱਲਿਆ ਗਿਆ ਹੈ। ਪੰਜਾਬ ਦੀ ਸਿਆਸਤ ਦੇ ਵਰਤਮਾਨ ਤੇ ਵਿਚਾਰ ਪ੍ਰਗਟ ਕਰਦਿਆਂ ਹੋਏ ਓਹਨਾ ਨੇ ਆਮ ਆਦਮੀ ਪਾਰਟੀ ਦੇ ਉਭਾਰ ਦੇ ਕਾਰਨਾਂ ਦੀ ਸਮੀਖਿਆ ਕੀਤੀ। ਪੰਜਾਬ ਦੇ ਰਿਵਾਈਤੀ ਸਿਆਸੀ ਦਲਾਂ ਜਿਵੇਂ ਅਕਾਲੀ ਦਲ, ਕਾਂਗਰਸ ਆਦਿ ਦੀ 2022 ਦੀਆਂ ਪੰਜਾਬ ਅਸੈਂਬਲੀ ਚੋਣਾਂ ਵਿੱਚ ਗਿਰਾਵਟ ਦੇ ਕਾਰਨਾਂ ਤੇ ਆਪਣੇ ਵਿਚਾਰ ਪ੍ਰਗਟ ਕੀਤੇ ।ਇਸ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਰਿਟਾਇਰਡ ਪ੍ਰੋ. ਡਾ. ਜਸ਼ਮੀਦ ਅਲੀ ਖਾਨ ਜੀ ਨੇ ਵੀ ਪੰਜਾਬ ਦੀ ਰਾਜਨੀਤੀ ਬਾਰੇ ਕਈ ਅਹਿਮ ਵਿਚਾਰ ਪ੍ਰਗਟ ਕੀਤੇ। ਇਸ ਸਮੇਂ ਵਿਭਾਗ ਦੇ ਫੈਕਲਟੀ ਮੈਂਬਰ ਮੁੱਖੀ ਡਾ. ਪਰਮਜੀਤ ਕੌਰ ਗਿੱਲ, ਡਾ. ਜਗਰੂਪ ਕੌਰ , ਡਾ. ਜਤਿੰਦਰ ਸਿੰਘ , ਡਾ. ਗੁਰਜੀਤ ਪਾਲ ਸਿੰਘ ਅਤੇ ਸਮੂਹ ਖੋਜਰਾਥੀ ਅਤੇ ਵਿਦਿਆਰਥੀ ਸ਼ਾਮਿਲ ਰਹੇ।