ਪੰਜਾਬੀ ਮਾਂ ਬੋਲੀ ਨੂੰ ਸਨਮਾਨ ਦੇਣ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਮੁਹਿੰਮ ਦੀ ਸ਼ੁਰੂਆਤ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਇਹ ਐਲਾਨ, ਦੇਖੋ ਵੀਡੀਓ
ਚੰਡੀਗੜ੍ਹ 21 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਅੱਜ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀ ਮਾਂ ਬੋਲੀ ਨੂੰ ਲੈ ਕੇ ਬਿਆਨ ਦਿੱਤਾ ਹੈ। ਅੱਜ ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਵਿੱਚ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ”ਵੱਡੇ-ਵੱਡੇ ਬ੍ਰਾਂਡ ਵਾਲਿਆਂ ਨੇ ਆਪਣੀ ਦੁਕਾਨ ਦੇ ਬੋਰਡ ਪੰਜਾਬੀ ‘ਚ ਲਗਾ ਲਏ ਨੇ…ਅੱਜ ਤੋਂ ਅਸੀਂ ਇੱਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਜੇ ਕੋਈ ਦੁਕਾਨਦਾਰ ਆਪਣੀ ਦੁਕਾਨ ਦਾ ਬੋਰਡ ਪੰਜਾਬੀ ‘ਚ ਲਗਾਉਣ ਤੋਂ ਅਸਮਰੱਥ ਹੈ, ਪੰਜਾਬ ਸਰਕਾਰ ਤਰਫ਼ੋਂ ਅਸੀਂ ਉਸਦਾ ਬੋਰਡ ਪੰਜਾਬੀ ‘ਚ ਲਗਵਾਵਾਂਗੇ… ਆਓ ਆਪਣੀ ਮਾਂ ਬੋਲੀ ਨੂੰ ਬਣਦਾ ਸਨਮਾਨ ਦੇਈਏ..“
ਵੱਡੇ-ਵੱਡੇ ਬ੍ਰਾਂਡ ਵਾਲਿਆਂ ਨੇ ਆਪਣੀ ਦੁਕਾਨ ਦੇ ਬੋਰਡ ਪੰਜਾਬੀ 'ਚ ਲਗਾ ਲਏ ਨੇ…ਅੱਜ ਤੋਂ ਅਸੀਂ ਇੱਕ ਮੁਹਿੰਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ..ਜੇ ਕੋਈ ਦੁਕਾਨਦਾਰ ਆਪਣੀ ਦੁਕਾਨ ਦਾ ਬੋਰਡ ਪੰਜਾਬੀ 'ਚ ਲਗਾਉਣ ਤੋਂ ਅਸਮਰੱਥ ਹੈ, ਪੰਜਾਬ ਸਰਕਾਰ ਤਰਫ਼ੋਂ ਅਸੀਂ ਉਸਦਾ ਬੋਰਡ ਪੰਜਾਬੀ 'ਚ ਲਗਵਾਵਾਂਗੇ… ਆਓ ਆਪਣੀ ਮਾਂ ਬੋਲੀ ਨੂੰ ਬਣਦਾ ਸਨਮਾਨ ਦੇਈਏ.. pic.twitter.com/daNAaf2QnA
— Bhagwant Mann (@BhagwantMann) February 21, 2023