ਪੰਜਾਬੀ ਪਿਆਰਿਆਂ ਨੇ ਆਸਟ੍ਰੇਲੀਆ ‘ਚ ਬਣਾਈ ਇੱਕ ਨਵੀਂ ਸੰਸਥਾ ‘ਔਜ਼ੀ ਪੰਜਾਬੀ ਕਲਚਰ ਐਸੋਸੀਏਸ਼ਨ’

100
Advertisement

ਪੰਜਾਬੀ ਪਿਆਰਿਆਂ ਨੇ ਆਸਟ੍ਰੇਲੀਆ ‘ਚ ਬਣਾਈ ਇੱਕ ਨਵੀਂ ਸੰਸਥਾ ‘ਔਜ਼ੀ ਪੰਜਾਬੀ ਕਲਚਰ ਐਸੋਸੀਏਸ਼ਨ’

ਉੱਘੇ ਸਮਾਜਸੇਵੀ ਕੇਵਲ ਸਿੰਘ ਸੰਧੂ ਬਣੇ ਸਰਪ੍ਰਸਤ

ਬਲਵਿੰਦਰ ਚਹਿਲ ਮਾਨਸਾ ਪ੍ਰਧਾਨ

ਮੈਲਬੌਰਨ,8ਮਾਰਚ(ਗੁਰਪੁਨੀਤ ਸਿੱਧੂ)- ਮੈਲਬੌਰਨ ਵਿੱਚ ਰਹਿੰਦੇ ਸੀਨੀਅਰ ਸਿਟੀਜਨ  ਪੰਜਾਬੀ ਪਿਆਰਿਆਂ ਨੇ ਇੱਕ ਨਵੀਂ ਸੰਸਥਾ ‘ਔਜ਼ੀ ਪੰਜਾਬੀ ਕਲਚਰ ਐਸੋਸੀਏਸ਼ਨ’ ਬਣਾਈ ਹੈ। ਜਿਸ ਦਾ ਮੁੱਖ ਮੰਤਵ ਸੀਨੀਅਰ ਸਿਟੀਜਨਾਂ ਨੂੰ ਖੁਸ਼ ਰੱਖਣਾ, ਸਿਹਤਮੰਦ ਬਣਾਉਣਾ, ਵਧਿਆ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕਰਨਾ ਮਿਥਿਆ ਗਿਆ ਹੈ। ਇਹਨਾਂ ਤੋਂ ਇਲਾਵਾ ਸੀਨੀਅਰ ਸਿਟੀਜਨਾਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਹੱਲ ਕਰਵਾਉਣਾ ਅਤੇ ਨਵੇਂ ਆਏ ਮਾਪਿਆਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਹੱਲ ਕਰਨ ਵਿੱਚ ਸਹਿਯੋਗੀ ਬਣਨਾ ਸੰਸਥਾ ਦਾ ਮੁੱਖ ਉਦੇਸ਼ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਸਰਪ੍ਰਸਤ ਉੱਘੇ ਸਮਾਜਸੇਵੀ ਕੇਵਲ ਸਿੰਘ ਸੰਧੂ ਜੋ ਕਿ 1975ਤੋਂ ਇੱਥੇ ਰਹਿ ਰਹੇ ਹਨ ਨੇ ਦੱਸਿਆ ਕਿ ਇਹ ਸੰਸਥਾ ਗੈਰ-ਰਾਜਨੀਤਿਕ ਅਤੇ ਕਿਸੇ ਜਾਤ-ਪਾਤ, ਮਜ਼ਹਬ ਤੋਂ ਉੱਪਰ ਉੱਠ ਕੇ ਆਪਸੀ ਸਾਂਝ ਵਧਾਉਣ ਲਈ ਕੰਮ ਕਰੇਗੀ। ਸੰਸਥਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਹਿਲ ਨੇ ਦੱਸਿਆ ਕਿ ਸੰਸਥਾ ਦੀ ਰਜਿਸਟ੍ਰੇਸ਼ਨ ਆਸਟ੍ਰੇਲੀਆ ਸਰਕਾਰ ਕੋਲ ਕਰਾ ਦਿੱਤੀ ਗਈ ਹੈ ਅਤੇ ਛੇਤੀ ਹੀ ਤਾਰਨੈੱਟ ਇਲਾਕੇ ਵਿੱਚ ਦਫ਼ਤਰ ਖੋਲ੍ਹ ਦਿੱਤਾ ਜਾਵੇਗਾ। ਬੀਤੇ ਦਿਨ ਹੋਈ ਮੀਟਿੰਗ ਵਿੱਚ ਸਰਬਸੰਮਤੀ ਨਾਲ ਸੰਸਥਾ ਦੇ ਅਹੁਦੇਦਾਰਾਂ ਦੀ ਚੋਣ ਕੀਤੀ ਗਈ ਹੈ। ਜਿਸ ਵਿੱਚ ਕੇਵਲ ਸਿੰਘ ਸੰਧੂ ਨੂੰ ਸਰਪ੍ਰਸਤ, ਬਲਵਿੰਦਰ ਚਹਿਲ ਮਾਨਸਾ ਨੂੰ ਪ੍ਰਧਾਨ  ਅਤੇ ਮੀਤ ਪ੍ਰਧਾਨ ਰਤਨ ਸਿੰਘ, ਜਨਰਲ ਸਕੱਤਰ-ਸਤਨਾਮ ਸਿੰਘ, ਕਲੱਬ ਸੈਕਟਰੀ ਰਸ਼ਪਾਲ ਸਿੰਘ, ਜੁਆਇੰਟ ਸੈਕਟਰੀ ਸੁਖਦੇਵ ਸਿੰਘ ਸਿੱਧੂ, ਖ਼ਜ਼ਾਨਚੀ ਬਲਤੇਜ ਸਿੰਘ ਪੰਨੂੰ, ਸਹਾਇਕ ਖਜਾਨਚੀ ਜੇਐੱਸ ਭੰਗੂ, ਐਗਜ਼ੀਕਿਊਟਿਵ ਮੈਂਬਰ ਜਗਰੂੁਪ ਸਿੰਘ ਚੀਮਾ ਨੂੰ ਨਿਯੁਕਤ ਕੀਤਾ ਗਿਆ ਹੈ।

Advertisement