ਪ੍ਰੀ ਬਜਟ ਮੀਟਿੰਗ ਵਿੱਚ ਅਨੁਸੂਚਿਤ ਜਾਤੀਆਂ  ਸਬ-ਪਲਾਨ ਕੋਈ ਚਰਚਾ ਨਾ ਹੋਣਾ ਮੰਦਭਾਗਾ – ਕੈਂਥ

255
Advertisement

  ਪੰਜਾਬ ਦੇਸ਼ ਵਿੱਚ ਅਜਿਹਾ ਸੂਬਾ, ਜਿੱਥੇ ਸਭ ਤੋਂ ਵੱਧ ਅਨੁਸੂਚਿਤ ਜਾਤਾਂ ਦੀ ਅਬਾਦੀ

                                    “ 21 ਵਿਧਾਇਕ ਕਾਂਗਰਸ ਪਾਰਟੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ “

ਚੰਡੀਗੜ੍ਹ, 4 ਮਾਰਚ          ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਪ੍ਰੀ ਬਜਟ ਮੀਟਿੰਗ ਪਿਛਲੇ ਦਿਨੀਂ ਚੰਡੀਗੜ ਵਿਖੇ ਪਾਰਟੀ ਦੇ ਲੋਕ ਸਭਾ, ਰਾਜ ਸਭਾ ਅਤੇ ਪੰਜਾਬ ਵਿਧਾਇਕਾਂ ਨਾਲ ਸਲਾਹਮਸ਼ਵਰਾ ਕਰਨ ਲਈ ਕਿ ਆਉਣ ਵਾਲੇ 2018-19 ਦੇ ਬਜਟ ਨੂੰ ਲੋਕ ਹਿਤੈਸ਼ੀ ਬਣਾਉਣ ਲਈ ਸੁਝਾਆਵਾਂ ਦੀ ਪ੍ਰੀਕਿਆਂ ਨੂੰ ਸ਼ੁਰੂ ਕੀਤਾ ਗਿਆ।

ਅਨੁਸੂਚਿਤ ਜਾਤਾਂ ਦੇ ਹਿਤਾਂ ਦੀ ਰਖਵਾਲੀ ਕਰਨ ਵਾਲੀ ਸਿਰਮੌਰ ਜੱਥੇਬੰਦੀ ਨੈਸ਼ਨਲ ਸਡਿਊਲਡ ਕਾਸਟ ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਦੋਸ਼ ਲਾਉਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਮੌਜੂਦ ਵਿਧਾਇਕਾਂ ਤੇਸਾਂਸਦ ਮੈਬਰਾਂ ਨੇ ਅਨੁਸੂਚਿਤ ਜਾਤੀਆਂ ਸਬ-ਪਲਾਨ ਬਾਰੇ ਕੋਈ ਚਰਚਾ ਹੀ ਨਹੀਂ ਕੀਤੀ।

ਉਹਨਾਂ ਕਿਹਾ ਕਿ “ਅਨੁਸੂਚਿਤ ਜਾਤੀਆਂ ਸਬ-ਪਲਾਨ ਦਾ ਆਕਾਰ ਰਾਜ ਦੀ ਕੁੱਲ ਸਾਲਾਨਾ ਯੋਜਨਾ ਵਿੱਚੋਂ ਰਾਜ ਦੀ ਅਨੁਸੂਚਿਤ ਜਾਤੀਆਂ ਦੀ ਵਸੋਂ ਦੀ ਪ੍ਰਤੀਸ਼ਤਤਾ ਦੇ ਅਨੁਪਾਤ ਵਿੱਚ ਬਣਾਇਆ ਜਾਵੇਗਾ, ਜਿਸ ਵਿੱਚ ਰਾਜ ਦੀਸਾਲਾਨਾ ਯੋਜਨਾ ਦੀ ਤਰਜ਼ ਤੇ ਨਾਨ-ਬਜਟਿਡ ਉਪਬੰਧ ਵੀ ਸ਼ਾਮਲ ਹੋਣਗੇ”।ਇਸ ਦੀ ਅਧਿਸੂਚਨਾ ਮਿਤੀ 10 ਫਰਵਰੀ 2014 ਵਿੱਚ ਨੰ: ਖੋ . ਅ . (ਐਸ .ਸੀ.ਐਸ. ਪੀ.) 76/2014/712 ਮਾਨਯੋਗ ਰਾਜਪਾਲ ਪੰਜਾਬ ਵੱਲੋਂ ਜਾਰੀਕੀਤੀ ਹੋਈ ਹੈ।

ਸ੍ਰ ਕੈਂਥ ਨੇ ਦੱਸਿਆ ਕਿ ਅਜਿਹੇ ਗੰਭੀਰ ਮੂੱਦਿਆਂ ਨੂੰ ਜੋ ਅਨੁਸੂਚਿਤ ਜਾਤਾਂ ਲਈ ਬੜੇ ਅਹਿਮ ਹਨ ਉਨ੍ਹਾਂ ਬਾਰੇ ਚਰਚਾ ਨਾ ਕਰਨਾ ਮੰਦਭਾਗਾ ਅਤੇ ਨਿੰਦਣਯੋਗ ਹੈ। ਜਨਗਣਨਾ- 2011ਅਨੁਸਾਰ ਪੰਜਾਬ ਰਾਜ ਵਿਚ ਅਨੁਸੂਚਿਤਜਾਤੀਆਂ ਦੀ ਆਬਾਦੀ ਦੀ ਪ੍ਰਤੀਸ਼ਤਤਾ ਦੇਸ਼ ਦੇ ਸਾਰੇ ਰਾਜਾਂ ਨਾਲੋਂ ਵੱਧ ਹੈ। ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ 88.60 ਲੱਖ ਹੈ,ਜੋ ਕਿ ਦੇਸ਼ ਵਿੱਚ ਅਨੁਸੂਚਿਤ ਜਾਤੀਆਂ ਦੀ ਆਬਾਦੀ 16.60 ਪ੍ਰਤੀਸ਼ਤ ਦੇ ਮੁਕਾਬਲੇ, ਰਾਜਦੀ ਕੁਲ ਆਬਾਦੀ (277.43) ਦਾ 31.94 ਪ੍ਰਤੀਸ਼ਤ ਹੈ। ਅਨੁਸੂਚਿਤ ਜਾਤੀਆਂ ਦੀ ਆਬਾਦੀ ਮੁੱਖ ਤੌਰ ਤੇ ਦਿਹਾਤੀ ਖੇਤਰਾਂ ਵਿੱਚ ਹੈ।

ਉਹਨਾਂ ਅੱਗੇ ਕਿਹਾ ਕਿ ਜਨਗਣਨਾ-2011 ਅਨੁਸਾਰ, ਰਾਜ ਵਿੱਚ ਅਨੁਸੂਚਿਤ ਜਾਤੀਆਂ ਦੇ ਬੁਹਗਿਣਤੀ ਲੋਕ (73.33℅) ਪਿੰਡਾਂ ਵਿਚ ਜਦੋਂ ਕਿ 26.67 ਪ੍ਰਤੀਸ਼ਤ ਲੋਕ ਸ਼ਹਿਰੀ ਖੇਤਰਾਂ ਵਿੱਚ ਵਸਦੇ ਹਨ। ਪੰਜਾਬ ਵਿੱਚ ਅਨੁਸੂਚਿਤਜਾਤੀਆਂ ਦੀ ਵਸੋਂ ਦੀ ਵਧੇਰੇ ਪ੍ਰਤੀਸ਼ਤਤਾ ਵਾਲੇ ਸ਼ਹੀਦ ਭਗਤ ਸਿੰਘ ਨਗਰ (42.51℅),ਸ੍ਰੀ ਮੁਕਤਸਰ ਸਾਹਿਬ (42.31℅),ਫਿਰੋਜ਼ਪੁਰ (42.17℅),ਜਲੰਧਰ (38.95℅), ਫਰੀਦਕੋਟ (38.92℅), ਮੋਗਾ (36.59℅) , ਹੁਸ਼ਿਆਰਪੁਰ(35.14℅),ਕਪੂਰਥਲਾ(33.94℅),ਤਰਨਤਾਰਨ(33.17℅) , ਮਾਨਸਾ(33.63℅), ਬਠਿੰਡਾ (32.44℅), ਬਰਨਾਲਾ (32.24℅), ਅਤੇ ਫਤਿਹਗੜ੍ਹ ਸਾਹਿਬ (32.07℅) ਵਾਲੇ ਜਿਲ੍ਹੇ ਹਨ।

ਸ੍ ਕੈਂਥ ਨੇ ਕਿਹਾ ਕਿ ਪੰਜਾਬ ਵਿੱਚ 34 ਅਨੁਸੂਚਿਤ ਜਾਤਾਂ ਦੇ ਵਿਧਾਇਕ ਹਨ ਉਨ੍ਹਾਂ ਵਿਚੋਂ 21 ਵਿਧਾਇਕ ਕਾਂਗਰਸ ਪਾਰਟੀ ਨਾਲ ਸਬੰਧਤ ਹਨ ਹੈਰਾਨੀ ਦੀ ਗੱਲ ਹੈ ਕਿ ਕਿਸੇ ਵੀ ਵਿਧਾਇਕ ਨੇ ਅਨੁਸੂਚਿਤ ਜਾਤੀਆਂ ਸਬ -ਪਲਾਨ ਬਾਰੇਕੋਈ ਵੀ ਮੁੱਦਾ ਜਾਂ ਸੁਝਾਅ ਧਿਆਨ ਵਿੱਚ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੇ ਨਹੀਂ ਲਿਆਂਦਾ ਗਿਆ।

Advertisement

LEAVE A REPLY

Please enter your comment!
Please enter your name here