ਚੰਡੀਗੜ੍ਹ, 25 ਜਨਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਪ੍ਰਸਿੱਧ ਗਾਇਕ ਸਾਬਰ ਕੋਟੀ ਦਾ ਅੱਜ ਦੇਹਾਂਤ ਹੋ ਗਿਆ| ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ| ਇਸ ਦੌਰਾਨ ਸਾਬਰ ਕੋਟੀ ਦੀ ਮੌਤ ਦੀ ਖਬਰ ਸੁਣ ਕੇ ਸੰਗੀਤ ਪ੍ਰੇਮੀਆਂ ਵਿਚ ਸੋਗ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਉਨ੍ਹਾਂ ਦਾ ਹਰਮਨ ਪਿਆਰਾ ਗਾਇਕ ਇਸ ਦੁਨੀਆ ਤੋਂ ਰੁਖਸਤ ਹੋ ਗਿਆ ਹੈ|
ਦੱਸਣਯੋਗ ਹੈ ਕਿ ਸਾਬਰ ਕੋਟੀ ਦਾ ਜਨਮ 25 ਅਕਤੂਬਰ 1982 ਨੂੰ ਹੋਇਆ ਸੀ| ਉਨ੍ਹਾਂ ਦੀ ਸਾਲ 1998 ਵਿਚ ਸੋਨੇ ਦਿਆ ਵੇ ਕੰਗਣਾ ਐਲਬਮ ਆਈ ਸੀ| ਉਸ ਤੋਂ ਬਾਅਦ ਉਨ੍ਹਾਂ ਦੀ 2002 ਵਿਚ ਸ਼ੌਕ ਅਮੀਰਾਂ ਦਾ| ਉਸ ਤੋਂ ਬਾਅਦ 2005 ਵਿਚ ਹੰਝੂ ਆਈ| ਉਨ੍ਹਾਂ ਨੂੰ ਕਈ ਦਰਦ ਭਰੇ ਗੀਤਾਂ ਨਾਲ ਜਾਣਿਆ ਜਾਂਦਾ ਹੈ|
Latest News : ਪੰਜਾਬੀ ਗਾਇਕ AP Dhillon ਦਾ ਚੰਡੀਗੜ੍ਹ ਕੰਸਰਟ ਕੱਲ੍ਹ ਨੂੰ
Latest News : ਪੰਜਾਬੀ ਗਾਇਕ AP Dhillon ਦਾ ਚੰਡੀਗੜ੍ਹ ਕੰਸਰਟ ਕੱਲ੍ਹ ਨੂੰ ਚੰਡੀਗੜ੍ਹ ਪੁਲਿਸ ਵੱਲੋਂ ਐਡਵਈਜ਼ਰੀ ਜਾਰੀ ਚੰਡੀਗੜ੍ਹ, 20 ਦਸੰਬਰ...