ਪਟਨਾ, 26 ਅਗਸਤ -ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਬਿਹਾਰ ਦੇ ਹਡ਼੍ਹ ਪ੍ਰਭਾਵਿਤ ਖੇਤਰਾਂ ਦਾ ਹਵਾਈ ਸਰਵੇਖਣ ਕੀਤਾ।
ਇਸ ਤੋਂ ਬਾਅਦ ਉਨ੍ਹਾਂ ਨੇ ਪੂਰਣੀਆ ਵਿੱਚ ਰਾਜ ਦੇ ਮੁੱਖ ਮੰਤਰੀ ਸ਼੍ਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਸ਼੍ਰੀ ਸੁਸ਼ੀਲ ਮੋਦੀ ਅਤੇ ਸੀਨੀਅਰ ਅਧਿਕਾਰੀਆਂ ਨਾਲ ਨੁਕਸਾਨ ਦੀ ਪੂਰਤੀ, ਰਾਹਤ ਅਤੇ ਪੁਨਰਵਾਸ ਦੇ ਕਾਰਜਾਂ ਦੀ ਵਿਸਤਾਰ ਨਾਲ ਸਮੀਖਿਆ ਕੀਤੀ ।
ਸਮੀਖਿਆ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਜ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ 500 ਕਰੋਡ਼ ਰੁਪਏ ਦੀ ਤੁਰੰਤ ਸਹਾਇਤਾ ਦਾ ਵੀ ਐਲਾਨ ਕੀਤਾ ।
ਪ੍ਰਧਾਨ ਮੰਤਰੀ ਨੇ ਨੁਕਸਾਨ ਦੇ ਮੁੱਲਾਂਕਣ ਲਈ ਤੁਰੰਤ ਹੀ ਇੱਕ ਕੇਂਦਰੀ ਟੀਮ (Central team) ਭੇਜਣ ਦਾ ਵੀ ਵਿਸ਼ਵਾਸ ਦਿੱਤਾ ਹੈ। ਉਨ੍ਹਾਂ ਨੇ ਨਿਰਦੇਸ਼ ਦਿੱਤਾ ਕਿ ਕਿਸਾਨਾਂ ਦੇ ਫਸਲ ਬੀਮੇ ਨਾਲ ਸਬੰਧਤ ਦਾਅਵਿਆਂ (claims) ਦਾ ਤੁਰੰਤ ਨਿਪਟਾਰਾ ਕਰਨ ਲਈ ਬੀਮਾ ਕੰਪਨੀਆਂ ਆਪਣੇ ਨਿਰੀਖਕ ਤੁਰੰਤ ਪ੍ਰਭਾਵਿਤ ਖੇਤਰਾਂ ਵਿੱਚ ਭੇਜਣ, ਜਿਸ ਨਾਲ ਕਿਸਾਨਾਂ ਨੂੰ ਛੇਤੀ ਹੀ ਰਾਹਤ ਪਹੁੰਚਾਈ ਜਾ ਸਕੇ।
ਹਡ਼੍ਹਾਂ ਨਾਲ ਪ੍ਰਭਾਵਿਤ ਸਡ਼ਕਾਂ ਦੀ ਮੁਰੰਮਤ ਲਈ ਸਡ਼ਕ ਅਤੇ ਟਰਾਂਸਪੋਰਟ ਮੰਤਰਾਲੇ ਨੂੰ ਉਚਿਤ ਕਾਰਵਾਈ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ। ਹਡ਼੍ਹਾਂ ਨਾਲ ਪ੍ਰਭਾਵਿਤ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਛੇਤੀ ਬਹਾਲੀ ਲਈ ਵੀ ਕੇਂਦਰ, ਰਾਜ ਸਰਕਾਰ ਦੀ ਹਰ ਸੰਭਵ ਮਦਦ ਕਰੇਗਾ।
ਪ੍ਰਧਾਨ ਮੰਤਰੀ ਰਾਹਤ ਕੋਸ਼ ਤੋਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ 2 ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਵਿਅਕਤੀ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਨੇਪਾਲ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ੇਰ ਬਹਾਦੁਰ ਦੇਉਬਾ ਦੀ ਹਾਲੀਆ ਭਾਰਤ ਯਾਤਰਾ ਦੇ ਦੌਰਾਨ ਉਨ੍ਹਾਂ ਅਤੇ ਪ੍ਰਧਾਨ ਮੰਤਰੀ ਮੋਦੀ ਦਰਮਿਆਨ ਇਸ ਗੱਲ `ਤੇ ਸਹਿਮਤੀ ਬਣੀ ਹੈ ਕਿ ਸਪਤਕੋਸੀ ਹਾਈ ਡੈਮ(high dam) ਪ੍ਰੋਜੈਕਟ ਅਤੇ ਸੁਨਕੋਸੀ ਸਟੋਰੇਜ਼ ਤੇ ਡਾਇਵਰਸ਼ਨ ਸਕੀਮ (storage cum diversion scheme) ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (Detailed Project Report) ਛੇਤੀ ਹੀ ਤਿਆਰ ਕੀਤੀ ਜਾਵੇਗੀ। ਦੋਵੇਂ ਦੇਸ਼ ਸਰਹੱਦੀ ਇਲਾਕਿਆਂ ਵਿੱਚ ਸੇਮ ਅਤੇ ਹਡ਼੍ਹਾਂ ‘ਤੇ ਕੰਟਰੋਲ ਕਰਨ ਸਬੰਧੀ ਵੀ ਆਪਸੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨਗੇ। ਇਸ ਨਾਲ ਪੂਰੇ ਖੇਤਰ ਵਿੱਚ ਹਡ਼੍ਹਾਂ ਦੀ ਸਮੱਸਿਆ ਤੋਂ ਕਾਫੀ ਰਾਹਤ ਮਿਲੇਗੀ ।
ਨਵੰਬਰ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਝਟਕਾ! LPG ਸਿਲੰਡਰ ਹੋਇਆ ਮਹਿੰਗਾ
ਨਵੰਬਰ ਮਹੀਨੇ ਦੇ ਪਹਿਲੇ ਦਿਨ ਆਮ ਲੋਕਾਂ ਨੂੰ ਝਟਕਾ! LPG ਸਿਲੰਡਰ ਹੋਇਆ ਮਹਿੰਗਾ - 62 ਰੁਪਏ ਤਕ ਵਧੀ ਕੀਮਤ -...