ਪ੍ਰਧਾਨ ਮੰਤਰੀ ਭਲਕੇ “ਦਿੱਲੀ ਟੀ.ਬੀ ਸਮਾਪਤ” ਸਿਖ਼ਰ ਸੰਮੇਲਨ ਦਾ ਕਰਨਗੇ ਉਦਘਾਟਨ 

164
Advertisement


ਟੀ.ਬੀ ਮੁਕਤ ਭਾਰਤ ਮੁਹਿੰਮ ਲਾਂਚ ਕੀਤੀ ਜਾਵੇਗੀ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਕੱਲ ਰਾਜਧਾਨੀ ਵਿੱਚ ਵਿਗਿਆਨ ਭਵਨ ਵਿਖੇ ਦਿੱਲੀ ਟੀ.ਬੀ.ਸਮਾਪਤ ਸਿਖ਼ਰ ਸੰਮੇਲਨ ਦਾ ਉਦਘਾਟਨ ਕਰਨਗੇ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਵਿਸ਼ਵ ਸਿਹਤ ਸੰਸਥਾ (WHO)ਦਾ ਦੱਖਣ ਪੂਰਬੀ ਏਸ਼ੀਆ ਖੇਤਰੀ ਦਫ਼ਤਰ ਅਤੇ ” ਸਟਾਪ ਟੀ.ਬੀ ਪਾਟਨਰਸ਼ਿਪ” ( Stop TB Partnership) ਦੀ ਭਾਈਵਾਲੀ ਨਾਲ ਸਾਂਝੇ ਤੌਰ `ਤੇ ਇਸ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ।

ਇਸ ਮੌਕੇ `ਤੇ ਪ੍ਰਧਾਨ ਮੰਤਰੀ ਟੀ.ਬੀ ਮੁਕਤ ਭਾਰਤ ਦੀ ਮੁਹਿੰਮ ਲਾਂਚ ਕਰਨਗੇ। ਟੀ.ਬੀ ਮੁਕਤ ਭਾਰਤ ਮੁਹਿੰਮ ਟੀ.ਬੀ ਦੇ ਖਾਤਮੇ ਲਈ ਰਾਸ਼ਟਰੀ ਰਣਨੀਤੀ ਪਲਾਨ ਦੀਆਂ ਸਰਗਰਮੀਆਂ ਨੂੰ ਮਿਸ਼ਨ ਮੋਡ ( Mission mode) ਵਿੱਚ ਅੱਗੇ ਚਲਾਵੇਗੀ। ਟੀ.ਬੀ ਖਾਤਮੇ ਲਈ ਰਾਸ਼ਟਰੀ ਰਣਨੀਤੀ ਪਲਾਨ ਨੂੰ ਅਗਲੇ ਤਿੰਨ ਸਾਲਾਂ ਵਿੱਚ 12000 ਕਰੋਡ਼ ਰੁਪਏ ਦੇ ਫੰਡ ਅਲਾਟ ਕੀਤੇ ਗਏ ਹਨ ਤਾਂ ਕਿ ਹਰੇਕ ਟੀ.ਬੀ ਮਰੀਜ਼ ਨੂੰ ਵਧੀਆ ਜਾਂਚ ,ਇਲਾਜ ਅਤੇ ਸਹਾਇਤਾ ਦਾ ਮਿਲਣਾ ਯਕੀਨੀ ਬਣਾਇਆ ਜਾ ਸਕੇ। ਨਵੀਂ ਐੱਨਐੱਸਪੀ (NSP) ਦੀ ਬਹੁ-ਪੱਖੀ ਪਹੁੰਚ ਹੈ। ਜਿਸ ਦਾ ਮੰਤਵ ਸਾਰੇ ਟੀ.ਬੀ ਮਰੀਜ਼ਾਂ ਦਾ ਪਤਾ ਲਗਾਉਣਾ ਅਤੇ ਖਾਸ ਕਰਕੇ ਪ੍ਰਾਈਵੇਟ ਅਦਾਰਿਆਂ ਪਾਸੋਂ ਇਲਾਜ ਕਰਵਾ ਰਹੇ ਟੀ.ਬੀ ਮਰੀਜ਼ਾਂ ਅਤੇ ਬਹੁਤ ਖ਼ਤਰੇ ਵਾਲੀ ਅਬਾਦੀ ਵਿੱਚ ਟੀ.ਬੀ ਦੇ ਅਧੂਰੀ ਜਾਂਚ ਵਾਲੇ ਕੇਸਾਂ ਦਾ ਪਤਾ ਲਗਾਉਣਾ ਹੈ।

ਪ੍ਰਧਾਨ ਮੰਤਰੀ ਦਾ ਐੱਸਡੀਜੀ (SDG) ਸਥਿਰ ਵਿਕਾਸ ਟੀਚੇ ਤੋਂ ਪੰਜ ਸਾਲ ਪਹਿਲਾ 2025 ਤੱਕ ਟੀ.ਬੀ ਦਾ ਖ਼ਾਤਮਾ ਕਰਨ ਦੀ ਕਲਪਨਾ ਨੇ “ਸੰਸ਼ੋਧਤ ਰਾਸ਼ਟਰੀ ਤਪਦਿਕ ਪ੍ਰੋਗਰਾਮ “( Revised National Tuberculosis Program) ਦੀਆਂ ਕੋਸ਼ਿਸ਼ਾਂ ਨੂੰ ਰੋਸ਼ਨ ਕਰ ਦਿੱਤਾ ਹੈ। ਜਿਸ ਨੇ ਕਿ 1997 ਵਿੱਚ ਹੋਂਦ ਵਿੱਚ ਆ ਕੇ 2 ਕਰੋਡ਼ ਤੋਂ ਵੱਧ ਮਰੀਜ਼ਾਂ ਦਾ ਇਲਾਜ਼ ਕੀਤਾ ਹੈ।

Advertisement

LEAVE A REPLY

Please enter your comment!
Please enter your name here