ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਬੰਗਾਲ ਵਿੱਚ ਕਰਨਗੇ ਚੋਣ ਰੈਲੀਆਂ
ਚੰਡੀਗੜ੍ਹ, 12ਮਈ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੱਛਮੀ ਬੰਗਾਲ ਵਿੱਚ ਲੋਕ ਸਭਾ ਚੋਣਾਂ ਲਈ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ। ਪੀਐਮ ਮੋਦੀ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬੈਰਕਪੁਰ, ਹਾਵੜਾ ਦੇ ਪੰਚਲਾ ਅਤੇ ਹੁਗਲੀ ਜ਼ਿਲ੍ਹੇ ਦੇ ਚਿਨਸੂਰਾ ਅਤੇ ਪੁਰਸੁਰਾ ਵਿੱਚ ਚੋਣ ਰੈਲੀਆਂ ਕਰਨਗੇ। ਉਹ ਮੁਹਿੰਮ ‘ਚ ਸ਼ਾਮਲ ਹੋਣ ਲਈ ਸ਼ਨੀਵਾਰ ਰਾਤ ਨੂੰ ਕੋਲਕਾਤਾ ਪਹੁੰਚੇ। ਉਹ ਰਾਤ ਨੂੰ ਰਾਜ ਭਵਨ ਵਿੱਚ ਰੁਕੇ। ਇਸ ਦੌਰਾਨ ਉਨ੍ਹਾਂ ਦਾ ਸਵਾਗਤ ਕਰਨ ਲਈ ਰਾਜਪਾਲ ਸੀਵੀ ਆਨੰਦ ਬੋਸ ਪਹੁੰਚੇ। ਮਿਲੀ ਜਾਣਕਾਰੀ ਅਨੁਸਾਰ ਸਵੇਰੇ 11.30 ਵਜੇ ਬੈਰਕਪੁਰ ਵਿੱਚ ਜਨ ਸਭਾ ਹੋਵੇਗੀ। ਇਸ ਤੋਂ ਬਾਅਦ ਪੀਐਮ ਦੁਪਹਿਰ 1 ਵਜੇ ਹੁਗਲੀ ਜਾਣਗੇ। ਦੁਪਹਿਰ 2.30 ਵਜੇ ਅਰਾਮਬਾਗ ‘ਚ ਜਨ ਸਭਾ ਕਰਨਗੇ। ਇਸ ਤੋਂ ਬਾਅਦ ਉਹ ਸ਼ਾਮ 4 ਵਜੇ ਹਾਵੜਾ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ। ਬੰਗਾਲ ਤੋਂ ਬਾਅਦ ਪੀਐਮ ਮੋਦੀ ਬਿਹਾਰ ਜਾਣਗੇ, ਜਿੱਥੇ ਉਹ ਸ਼ਾਮ 6.45 ਵਜੇ ਪਟਨਾ ਵਿੱਚ ਰੋਡ ਸ਼ੋਅ ਕਰਨਗੇ।