ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੁਜਰਾਤ ਦੌਰੇ ਦਾ ਅੱਜ ਦੂਜਾ ਦਿਨ
ਚੰਡੀਗੜ੍ਹ, 2ਮਈ(ਵਿਸ਼ਵ ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨਾਂ ਗੁਜਰਾਤ ਦੌਰੇ ‘ਤੇ ਹਨ। ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੇ ਡੀਸਾ ਅਤੇ ਹਿੰਮਤਨਗਰ ਵਿੱਚ ਜਨ ਸਭਾਵਾਂ ਨੂੰ ਸੰਬੋਧਿਤ ਕੀਤਾ। ਅੱਜ ਉਹ ਆਨੰਦ, ਸੁਰੇਂਦਰਨਗਰ, ਜੂਨਾਗੜ੍ਹ ਅਤੇ ਜਾਮਨਗਰ ਵਿੱਚ ਜਨ ਸਭਾਵਾਂ ਕਰਨਗੇ। ਇਸ ਤਰ੍ਹਾਂ ਪ੍ਰਧਾਨ ਮੰਤਰੀ ਆਪਣੇ ਦੋ ਦਿਨਾਂ ਦੌਰੇ ਵਿੱਚ ਬਨਾਸਕਾਂਠਾ, ਪਾਟਨ, ਸਾਬਰਕਾਂਠਾ, ਮਹੇਸਾਣਾ, ਅਹਿਮਦਾਬਾਦ ਪੂਰਬੀ, ਆਨੰਦ, ਖੇੜਾ, ਸੁਰੇਂਦਰ ਨਗਰ, ਰਾਜਕੋਟ, ਭਾਵਨਗਰ, ਜੂਨਾਗੜ੍ਹ, ਪੋਰਬੰਦਰ, ਅਮਰੇਲੀ, ਜਾਮਨਗਰ ਨੂੰ ਕਵਰ ਕਰਨਗੇ। ਜ਼ਿਕਰਯੋਗ ਹੈ ਕਿ ਤੀਜੇ ਪੜਾਅ ਵਿੱਚ ਗੁਜਰਾਤ ਦੀਆਂ 26 ਵਿੱਚੋਂ 25 ਲੋਕ ਸਭਾ ਸੀਟਾਂ ਉੱਤੇ 7 ਮਈ ਨੂੰ ਵੋਟਿੰਗ ਹੋਣੀ ਹੈ। ਇਸ ਦਾ ਕਾਰਨ ਇਹ ਹੈ ਕਿ ਗੁਜਰਾਤ ਦੀ ਸੂਰਤ ਲੋਕ ਸਭਾ ਸੀਟ ਬਿਨਾਂ ਮੁਕਾਬਲਾ ਭਾਜਪਾ ਦੇ ਖਾਤੇ ਵਿੱਚ ਗਈ ਹੈ। ਇੱਥੋਂ ਭਾਜਪਾ ਦੇ ਮੁਕੇਸ਼ ਦਲਾਲ ਨਿਰਵਿਰੋਧ ਚੁਣੇ ਗਏ ਹਨ।