ਪਟਿਆਲਾ 29 ਮਾਰਚ, 2020 ( ਵਿਸ਼ਵ ਵਾਰਤਾ )-ਇੰਜੀਨੀਅਰ ਬਲਦੇਵ ਸਿੰਘ ਸਰਾਂ CMD ਪੀ ਐਸ.ਪੀ.ਸੀ.ਐਲ ਨੇ ਇੱਕ ਬਿਆਨ ਵਿੱਚ ਦੱਸਿਆ ਹੈ ਕਿ ਪੀ.ਐਸ.ਪੀ.ਸੀ.ਐਲ ਦੇ ਸੀ.ਐਮ.ਡੀ ਅਤੇ ਡਾਇਰੈਕਟਰਜ , ਪੀ.ਐਸ.ਈ.ਬੀ. ਇੰਜੀਨੀਅਰ ਐਸੋਸੀਏ੍ਹਸ਼ਨ, ਜੇ.ਈ. ਕੋਸਲ ਅਤੇ ਪੀ.ਐਸ.ਈ.ਬੀ. ਥਰਮਲ ਇੰਪਲਾਈਜ ਕੋਆਰਡੀਨ੍ਹੇਨਜ ਕਮੇਟੀ ਵੱਲੋਂ ਆਪਣੀ ਤਨਖਾਹ ਵਿੱਚੋ ਇੱਕ ਦਿੱਨ ਦੀ ਤਨਖਾਹ ਮੁੱਖ ਮੰਤਰੀ ਪੰਜਾਬ ਦੇ ਰਿਲੀਫ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਹੈ|
ਇਸ ਤੋਂ ਇਲਾਵਾ ਇੰਜ: ਬਲਦੇਵ ਸਿੰਘ ਸਰਾਂ ਨੇ ਸਮੂਹ ਮੁਲਾਜਮ ਜਥੇਬੰਦੀਆਂ, ਅਧਿਕਾਰੀਆਂ, ਮੁਲਾਜਮਾਂ ਅਤੇ ਸੇਵਾ ਨਵਿਰਤ ਇੰਜੀਨੀਅਰਜ/ਅਧਿਕਾਰੀਆਂ/ਮੁਲਾਜਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੁੱਚੇ ਸੰਸਾਰ ਵਿੱਚ ਫੈਲ ਚੁੱਕੀ ਕੋਵਿਡ 19 ਮਹਾਂਮਾਰੀ ਵਿੱਚ ਪੀੜਤ ਲੋਕਾਂ ਦੀ ਮੱਦਦ ਲਈ ਅੱਗੇ ਆਉਣ ਅਤੇ ਆਪਣੀ ਇੱਕ ਦਿਨ ਦੀ ਤਨਖਾਹ/ਪੈਨਸ਼ਨ ਮੁੱਖ-ਮੰਤਰੀ ਪੰਜਾਬ ਦੇ ਰਿਲੀਫ ਫੰਡ ਲਈ ਦਾਨ ਵਿੱਚ ਦੇਣ|