ਪਨਸਪ ਦੇ ਗੁਦਾਮ ’ਚੋਂ ਸਰਕਾਰੀ ਕਣਕ ਦੇ 480 ਗੱਟੇ ਚੋਰੀ ਹੋਣ ਤੋਂ ਬਾਅਦ ਪੁਲੀਸ ਨੇ ਦਬੋਚੇ

1085
Advertisement


ਭੀਖੀ (ਮਾਨਸਾ), 9 ਸਤੰਬਰ (ਵਿਸ਼ਵ ਵਾਰਤਾ)-ਪਨਸਪ ਦੇ ਗੁਦਾਮਾਂ ਵਿਚੋਂ ਸਰਕਾਰੀ ਕਣਕ ਦੇ 480 ਗੱਟੇ ਚੋਰੀ ਕਰਕੇ ਲੈਣ ਜਾਣ ਨੂੰ ਲੈਕੇ ਭੀਖੀ ਪੁਲੀਸ ਨੇ ਪਨਸਪ ਦੇ ਦੋ ਇੱਸਪੈਕਟਰਾਂ ਅਤੇ ਦੋ ਟਰੱਕ ਚਾਲਕ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਤੋਂ ਚੋਰੀ ਕੀਤੀ ਕਣਕ ਟਰੱਕ ਸਮੇਤ ਬਰਾਮਦ ਕਰ ਲਈ ਹੈ| ਮੌਕੇ ’ਤੇ ਇੱਸਪੈਕਟਰ ਫਰਾਰ ਹੋ ਗਏ, ਜਦੋਂ ਕਿ ਟਰੱਕ ਚਾਲਕਾਂ ਨੂੰ ਪੁਲੀਸ ਨੇ ਗਿ®ਫਤਾਰ ਕਰ ਲਿਆ ਹੈ| ਇਸ ਮਾਮਲੇ ਵਿਚ ਪਨਸਪ ਦੇ ਵੱਡੇ ਅਧਿਕਾਰੀਆਂ ਦੀ ਮਿਲੀ ਭੁਗਤ ਹੋਣ ਦੀ ਚਰਚਾ ਹੋਣ ਤੋਂ ਬਾਅਦ ਪੁਲੀਸ ਨੇ ਇਸ ਦੀ ਡੂੰਘਾਈ ਨਾਲ ਜਾਂਚ ਕਰਨੀ ਆਰੰਭ ਕਰ ਦਿੱਤੀ ਹੈ| ਲੋਕਾਂ ਦਾ ਕਹਿਣਾ ਹੈ ਕਿ ਵੱਡੀ ਪੱਧਰ *ਤੇ ਇਹ ਸਰਕਾਰੀ ਕਣਕ ਦੀ ਚੋਰੀ ਉਚ ਅਧਿਕਾਰੀਆਂ ਦੀ ੍ਹਹਿ ਤੋਂ ਬਿਨਾਂ ਨਹੀਂ ਹੋ ਸਕਦੀ ਹੈ|
ਜਾਣਕਾਰੀ ਅਨੁਸਾਰ ਭੀਖੀ ਦੇ ਫਰਵਾਹੀ ਰੋਡ ਸਥਿਤ ਪਨਸਪ ਦੇ ਗੁਦਾਮਾਂ ਵਿਚੋਂ ਇੱਸਪੈਕਟਰ ਨੀਰਜ ਕੁਮਾਰ ਤੇ ਰੋਹਿਤ ਕੁਮਾਰ ਸਿੰਗਲਾ ਨੇ ਪ੍ਈਰਾਵੇਟ ਟਰੱਕ ਲਿਆਕੇ ਆਪਣੀ ਡਿਊਟੀ ਵਾਲੇ ਗੁਦਾਮਾਂ ਵਿਚੋਂ ਕਣਕ ਦੇ 480 ਗੱਟੇ ਉਨ੍ਹਾਂ ਵਿਚ ਭਰਕੇ ਚਾਲਕਾਂ ਨੂੰ ਉਥੋਂ ਤੋਰ ਦਿੱਤਾ| ਯੋਜਨਾ ਦੇ ਮੁਤਾਬਿਕ ਰਸਤੇ ਵਿਚ ਉਨ੍ਹਾਂ ਨੇ ਟਰੱਕ ਅੱਗੇ ਆਪਣੀ ਗੱਡੀ ਲਗਾਕੇ ਇਹ ਕਣਕ ਉਸ ਵਿਚ ਭਰਨੀ ਸੀ ਅਤੇ ਬਾਅਦ ਵਿਚ ਉਸ ਨੂੰ ਵੇਚ ਦੇਣਾ ਸੀ|
ਇਸੇ ਦੌਰਾਨ ਹੀ ਥਾਣਾ ਭੀਖੀ ਦੇ ਮੁਖੀ ਪਰਮਜੀਤ ਸਿੱਘ ਸੰਧੂ ਭਗਵਾਨਪੁਰ ਹੀਂਗਣਾ ਨੂੰ ਮਿਲੀ ਗੁਪਤ ਸੂਚਨਾ ਕਾਰਨ ਉਨ੍ਹਾਂ ਵੱਲੋਂ ਪਹਿਲਾਂ ਹੀ ਨਾਕਾ ਲਗਾਇਆ ਹੋਇਆ ਸੀ, ਜਿਸ ਕਾਰਨ ਪੁਲੀਸ ਪਾਰਟੀ ਨੇ ਮਾਨਸਾ^ਭੀਖੀ ਅਤੇ ਬੁਢਲਾਡਾ ਤਿੰਨਕੋਣੀ ਕੈਂਚੀਆਂ ’ਤੇ ਨਾਕਾ ਲਗਾਕੇ ਮੌਕੇ ’ਤੇ ਟਰੱਕ ਨੱਬਰ ਪੀਬੀ 11ਐਸ 9965 ਵਿਚ ਭਰੀ ਹੋਈ ਕਣਕ ਦੇ ਗੱਟੇ ਅਤੇ ਟਰੱਕ ਚਾਲਕ ਸਵਰਨਜੀਤ ਸਿੱਘ ਤੇ ਗੁਲਾਬ ਸਿੱਘ ਵਾਸੀ ਨੱਗਲ ਖੁਰਦ ਨੂੰ ਕਾਬੂ ਕਰਕੇ ਉਨ੍ਹਾਂ ਦੇ ਖਿਲਾ| ਮਾਮਲਾ ਦਰਜ ਕਰ ਲਿਆ ਹੈ| ਟਰੱਕ ਤੇ ਕਣਕ ਪੁਲੀਸ ਨੇ ਆਪਣੇ ਕਬ੦ੇ ਵਿਚ ਲੈ ਲਏ|
ਇੱਸਪੈਕਟਰ ਪਰਮਜੀਤ ਸਿੱਘ ਨੇ ਦੱਸਿਆ ਕਿ ਇਸ ਪਿੱਛੇ ਉਕਤ ਇੱਸਪੈਕਟਰਾਂ ਦਾ ਵੱਡਾ ਹੱਥ ਹੈ, ਜਿੱਨ੍ਹਾਂ ƒ ਵੀ ਪਰਚੇ ਵਿਚ ੍ਹਾਮਲ ਕੀਤਾ ਗਿਆ ਹੈ, ਪਰ ਉਹ ਮੌਕੇ ’ਤੇ ਫਰਾਰ ਹੋ ਗਏ| ਉਨ੍ਹਾਂ ਦੱਸਿਆ ਕਿ ਪੁਲੀਸ ਇਸ ਮਾਮਲੇ ਦੀ ਜਾਂਚ ਕਰੇਗੀ ਕਿ ਇਹ ਕਣਕ ਇੱਸਪੈਕਟਰਾਂ ਵੱਲੋਂ ਕਿਸ ਨੂੰ ਵੇਚੀ ਜਾਣੀ ਸੀ ਅਤੇ ਇਸ ਤਰ੍ਹਾਂ ਪਹਿਲਾਂ ਵੀ ਕੋਈ ਘਟਨਾ ਗੁਦਾਮ ਵਿਚ ਘਟੀ ਹੈ| ਦੱਸਿਆ ਜਾ ਰਿਹਾ ਹੈ ਕਿ ਇੱਕ ਇੱਸਪੈਕਟਰ ਬਰੇਟਾ ਮੱਡੀ ਵਿਖੇ ਤਾਇਨਾਤੀ ਦੌਰਾਨ ਸਰਕਾਰੀ ਅਨਾਜ ਖੁਰਦ^ਬੁਰਦ ਕਰ ਚੁੱਕਿਆ ਹੈ, ਜਿਸ ਨੂੰ ਚਾਰਜਸੀਟ ਕਰਕੇ ਵਿਭਾਗੀ ਇਨਕੁਆਰੀ ਕੀਤੀ ਜਾ ਰਹੀ ਹੈ, ਜਦੋਂ ਕਿ ਪੁਲੀਸ ਨੇ ਇਸ ਮਾਮਲੇ ਵਿਚ ਉਨ੍ਹਾਂ ਦੀ ਫੜਾ-ਫੜਾਈ ਲਈ ਛਾਪੇਮਾਰੀ ਆਰੰਭ ਕਰ ਦਿੱਤੀ ਗਈ ਹੈ|
ਇਸੇ ਦੌਰਾਨ ਪੁਲੀਸ ਦੇ ਇਕ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਕਣਕ ਨੂੰ ਇਉਂ ਧੜੱਲੇ ਨਾਲ ਚੋਰੀ ਕਰਨ ਲਈ ਉਚ ਅਧਿਕਾਰੀਆਂ ਅਤੇ ਪਨਸਪ ਦੇ ਜਿਲ੍ਹਾ ਅਫਸਰਾਂ ਦੀ ਮਿਲੀ ਭੁਗਤ ਨੂੰ ਵੀ ਬਾਰੀਕੀ ਨਾਲ ਘੋਖਿਆ ਜਾਣ ਲੱਗਾ ਹੈ, ਤਾਂ ਜੋ ਅਸਲੀਅਤ ਸਾਹਮਣੇ ਆ ਸਕੇ| ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਫੜੀ ਗਈ ਕਣਕ ਨੂੰ ਥਾਣਾ ਭੀਖੀ ਵਿਖੇ ਉਤਾਰਿਆ ਗਿਆ ਹੈ|
ਉਧਰ ਪਨਸਪ ਦੇ ਜਿਲ੍ਹਾ ਮੈਨੇਜਰ ਸੰਦੀਪ ਬਾਂਸਲ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋਨੋਂ ਇੰਸਪੈਕਟਰ ਨੀਰਜ ਕੁਮਾਰ ਅਤੇ ਰੋਹਿਤ ਸਿੰਗਲਾ ਸਮੇਤ ਗੁਦਾਮ ਦੇ ਦੋ ਚੌਂਕੀਦਾਰ ਭੋਲਾ ਸਿੰਘ ਤੇ ਗੁਰਦੇਵ ਸਿੰਘ ਨੂੰ ਮੁਅੱਤਲ ਕੀਤਾ ਗਿਆ ਹੈ|

ਇਸ ਮਾਮਲੇ ਸੰਬੰਧੀ ਜਦੋਂ ਮਾਨਸਾ ਦੇ ਡਿਪਟੀ ਕਮ੍ਹਿਨਰ ਧਰਮ ਪਾਲ ਗੁਪਤਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਪੁਲੀਸ ਵੱਲੋਂ ਇਹ ਮਾਮਲਾ ਫੜੇ ਜਾਣ ਤੋਂ ਬਾਅਦ ਗੁਦਾਮ ਵਿਚ ਸਟੋਰ ਕੀਤੀ ਕਣਕ ਅਤੇ ਉਥੇ ਮੌਜੂਦਾ ਕਣਕ ਦੇ ਸਟਾਕ ਦੀ ਪੜਤਾਲ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਹੁਣ ਤੱਕ ਕਿੰਨੀ ਕਣਕ ਗਾਇਬ ਹੋ ਚੁੱਕੀ ਹੈ ਅਤੇ ਗਾਇਬ ਹੋਈ ਕਣਕ ਲਈ ਇੰਸਪੈਕਟਰਾਂ ਅਤੇ ਚੌਂਕੀਦਾਰਾਂ ਤੋਂ ਬਿਨਾਂ ਹੋਰ ਕਿਸ ਦੀ ਮਿਲੀ ਭੁਗਤ ਹੋ ਸਕਦੀ ਹੈ|

ਫੋਟੋ ਕੈਪ੍ਹਨ: ਥਾਣਾ ਭੀਖੀ ਦੇ ਪੁਲੀਸ ਮੁਖੀ ਪਰਮਜੀਤ ਸਿੰਘ ਸੰਧੂ ਤੇ ਹੋਰ ਅਧਿਕਾਰੀ ਕਣਕ ਚੋਰੀ ਦੇ ਮਾਮਲੇ ਵਿਚ ਫੜੇ ਟਰੱਕ ਚਾਲਕਾਂ ਨਾਲ|

Advertisement

LEAVE A REPLY

Please enter your comment!
Please enter your name here