ਨੌਜਵਾਨ ਲੜਕੀ ਚੱਲਦੀ ਟ੍ਰੇਨ ਨਾਲ ਟਕਰਾਉਣ ਨਾਲ ਜ਼ਖਮੀ
ਜੈਤੋ,8ਜੁਲਾਈ( ਰਘੂਨੰਦਨ ਪਰਾਸ਼ਰ ) ਮਾਨਵਤਾ ਨੂੰ ਸਮਰਪਿਤ ਸੰਸਥਾ ਨੌਜਵਾਨ ਵੈੱਲਫੇਅਰ ਸੁਸਾਇਟੀ ਇਕਾਈ ਜੈਤੋ ਦੇ ਐਮਰਜੈਂਸੀ ਫੋਨ ‘ਤੇ ਕਿਸੇ ਰਾਹਗੀਰ ਨੇ ਫੋਨ ਰਾਹੀਂ ਸੂਚਨਾ ਦਿੱਤੀ ਕਿ ਜੈਤੋ ਰੇਲਵੇ ਸਟੇਸ਼ਨ ‘ਤੇ ਇੱਕ ਲੜਕੀ ਚੱਲਦੀ ਟ੍ਰੇਨ ਨਾਲ ਅਚਾਨਕ ਟਕਰਾਅ ਗਈ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਈ। ਇਸ ਦੀ ਸੂਚਨਾ ਮਿਲਦਿਆਂ ਹੀ ਨੌਜਵਾਨ ਵੈੱਲਫੇਅਰ ਸੁ਼ਸ਼ਾਇਟੀ ਦੇ ਸਰਪ੍ਰਸਤ ਛੱਜੂ ਰਾਮ ਬਾਂਸਲ, ਚੇਅਰਮੈਨ ਮੰਨੂੰ ਗੋਇਲ, ਵਾਈਸ ਚੇਅਰਮੈਨ ਨੀਟਾ ਗੋਇਲ, ਪ੍ਧਾਨ ਸਾਹਿਲ ਗੋਇਲ, ਅਸੋਕ ਮਿੱਤਲ, ਅਮਿਤ ਮਿੱਤਲ, ਐਬੂਲੈਂਸ ਪਾਈਲਿਟ ਮੀਤ ਸਿੰਘ ਮੀਤਾ,ਘਟਨਾ ਵਾਲੀ ਥਾਂ ‘ਤੇ ਆਪਣੀਆਂ ਦੋਵੇਂ ਐਂਬੂਲੈਂਸਾਂ ਲੈਕੇ ਪਹੁੰਚੇ। ਜਖ਼ਮੀ ਨੌਜਵਾਨ ਲੜਕੀ ਨੂੰ ਸੇਠ ਰਾਮ ਨਾਥ ਸਿਵਲ ਹਸਪਤਾਲ ਜੈਤੋ ਵਿਖੇ ਪਹੁੰਚਾਇਆ, ਜਿੱਥੇ ਡਾਕਟਰ ਨੇ ਮੁਢਲੀ ਸਹਾਇਤਾ ਦੇਣ ਉਪਰੰਤ ਉਸਦੀ ਹਾਲਤ ਦੇਖਦਿਆਂ ਉਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਰੈਫਰ ਕਰ ਦਿੱਤਾ। ਪਰ ਵਾਰਸਾਂ ਦੇ ਕਹਿਣ ‘ਤੇ ਉਸ ਨੂੰ ਡੀ. ਐੱਮ. ਸੀ. ਲੁਧਿਆਣਾ ਰੈਫਰ ਕਰ ਦਿੱਤਾ। ਲੜਕੀ ਦੀ ਪਛਾਣ ਸੁਨੇਹਾ (15)ਪੁੱਤਰੀ ਮੰਗਤ ਰਾਮ ਮੰਗੂ ਬਠਿੰਡਾ ਰੋਡ ਨੇੜੇ ਡੀ. ਏ. ਵੀ. ਸਕੂਲ ਜੈਤੋ ਵਜੋਂ ਹੋਈ ।