ਅੰਬਾਲਾ ਛਾਉਣੀ ਵਿਖੇ ਡਿਊਟੀ ਦੌਰਾਨ ਪਿਆ ਸੀ ਦਿਲ ਦਾ ਦੌਰਾ
ਮਾਨਸਾ, 10 ਮਾਰਚ (ਵਿਸ਼ਵ ਵਾਰਤਾ)- ਨੈਬ ਸੂਬੇਦਾਰ ਸੁਖਦੇਵ ਸਿੰਘ ਦਾ ਅੰਤਿਮ ਸਸਕਾਰ ਲੋਕਾਂ ਦੀ ਵੱਡੀ ਗਿਣਤੀ ਵਿੱਚ ਪਿੰਡ ਦਲੇਲ ਸਿੰਘ ਵਾਲਾ ਦੇ ਸਮਸਾਨਘਾਟ ਵਿੱਚ ਕੀਤਾ ਗਿਆ| ਇਸ ਤੋਂ ਪਹਿਲਾਂ ਸੂਬੇਦਾਰ ਸੁਖਦੇਵ ਸਿੰਘ ਦੀ ਅੰਤਿਮ ਯਾਤਰਾ ਪੂਰੇ ਪਿੰਡ ਵਿੱਚ ਦੀ ਹੁੰਦੀ ਹੋਈ ਸਮਸਾਨਘਾਟ ਪਹੁੰਚੀ| ਉਹ 1996 ਵਿੱਚ ਸਿੱਖ ਐਲ.ਆਈ. ਰੇਂਜਮੈਂਟ ਵਿੱਚ ਭਰਤੀ ਹੋਇਆ ਸੀ| ਟ੍ਰੇਨਿੰਗ ਤੋਂ ਬਾਅਦ 7 ਸਿੱਖ ਐਲ.ਆਈ. ਯੂਨਿਟ ਵਿੱਚ ਸਿਪਾਹੀ ਦੇ ਸਫ.ਰ ਤੋਂ ੍ਹੁਰੂ ਹੋਕੇ ਆਪਣੀ ਮਿਹਨਤ ਸਦਕਾ ਸੁਖਦੇਵ ਸਿੰਘ ਨੈਬ ਸੂਬੇਦਾਰ ਤੱਕ ਦੀ ਡਿਊਟੀ ਨਿਭਾ ਰਿਹਾ ਸੀ| ਇਸ ਸਮੇਂ ਵਿੱਚ ਅੰਬਾਲਾ ਛਾਉਣੀ ਵਿਖੇ ਡਿਊਟੀ ਕਰ ਰਿਹਾ ਸੀ, ਜਿਸ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਅੰਬਾਲਾ ਸਾਉਣੀ ਵਿਖੇ ਮੌਤ ਹੋ ਗਈ ਸੀ| ਫੌਜ ਵੱਲੋਂ ਭੇਜੀਆਂ ਗਈਆਂ ਕੰਪਨੀਆਂ ਵੱਲੋਂ ਉਨ੍ਹਾਂ ਨੂੰ ਸਲਾਮੀ ਦੇਣ ਤੋਂ ਬਾਅਦ ਅੰਤਿਮ ਸਸਕਾਰ ਕੀਤਾ ਗਿਆ|
ਨੈਬ ਸੂਬੇਦਾਰ ਸੁਖਦੇਵ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਸੁਖਪ੍ਰੀਤ ਕੌਰ (38) ਪੁੱਤਰੀ ਨਵਦੀਪ ਕੌਰ (15) ਪੁੱਤਰ ਨਵਜੋਤ ਸਿੰਘ (13) ਪਿਤਾ ਲਾਭ ਸਿੰਘ (65) ਮਾਤਾ ਸੁਰਜੀਤ ਕੌਰ (62) ਅਤੇ ਇਸ ਤੋਂ ਇਲਾਵਾ ਆਪਣੇ ਵੱਡੇ ਅਤੇ ਛੋਟੇ ਭੈਣ ਭਰਾਵਾਂ ਤੋਂ ਸਦਾ ਲਈ ਵਿਛੜ ਗਿਆ|
ਇਸ ਮੌਕੇ ਕੈਪਟਨ ਅਨੁਰਾਧ ਯਾਦਵ, ਸੂਬੇਦਾਰ ਬਲਵਿੰਦਰ ਸਿੰਘ, 22 ਜੇ.ਸੀ.ਓ. ਸਮੇਤ ਬਠਿੰਡਾ ਸਾਉਣੀ ਤੋਂ ਸਲਾਮੀ ਦੇਣ ਲਈ ਪਹੁੰਚੇ ਅਤੇ ਅੰਬਾਲਾ ਸਾਉਣੀ ਤੋਂ 7 ਸਿੱਖ ਐਲ.ਆਈ. ਦੇ ਸੂਬੇਦਾਰ ਜਲਬਾਗ ਸਿੰਘ, ਸੂਬੇਦਾਰ ਇਕਬਾਲ ਸਿੰਘ, ਬਲਤੇਜ ਸਿੰਘ, ਸੂਬੇਦਾਰ ਮੇਜਰ ਕੇਵਲ ਸਿੰਘ, ਸੂਬੇਦਾਰ ਲਖਵੀਰ ਸਿੰਘ, ਸੂਬੇਦਾਰ ਜਸਪਾਲ ਸਿੰਘ, ਸੂਬੇਦਾਰ ਸੁਖਵੀਰ ਸਿੰਘ, ਸੀ.ਐਚ.ਐਮ. ਦਰ੍ਹਨ ਸਿੰਘ, ਸੂਬੇਦਾਰ ਪਰਮਜੀਤ ਸਿੰਘ, ਸੂਬੇਦਾਰ ਮਨਜੀਤ ਸਿੰਘ ਅਤੇ ਜਿਲ੍ਹਾ ਪ੍ਰ੍ਹਾਸਨ ਵੱਲੋਂ ਤਹਿਸੀਲਦਾਰ ਅਮਰਜੀਤ ਸਿੰਘ, ਐਸ.ਐਚ.ਓ ਸਦਰ ਮਾਨਸਾ ਮੋਹਨ ਲਾਲ, ਕਾਂਗਰਸ ਪਾਰਟੀ ਤੋਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਅਤੇ ਅਰ੍ਹਦੀਪ ਸਿੰਘ ਗਾਗੋਵਾਲ, ਅਕਾਲੀ ਦਲ ਤੋਂ ਜਗਦੀਪ ਸਿੰਘ ਨਕੱਈ, ਸਮੂਹ ਗ੍ਰਾਮ ਪੰਚਾਇਤ ਅਤੇ ਨਗਰ ਨਿਵਾਸੀ ਪਿੰਡ ਦਲੇਲ ਸਿੰਘ ਵਾਲਾ ਅਤੇ ਸਾਰੇ ਰ੍ਹਿਤੇਦਾਰਾਂ ਵੱਲੋਂ ਸੂਬੇਦਾਰ ਸੁਖਦੇਵ ਸਿੰਘ ਨੂੰ ਨਮ ਅੱਖਾਂ ਨਾਲ ਵਿਦਾ ਕੀਤਾ|
ਫੋਟੋ ਕੈਪਸ਼ਨ: ਨੈਬ ਸੂਬੇਦਾਰ ਸੁਖਦੇਵ ਸਿੰਘ ਦੇ ਅੰਤਿਮ ਸਸਕਾਰ ਦੌਰਾਨ ਜੁੜੇ ਭਾਰਤੀ ਫੌਜ ਦੇ ਅਧਿਕਾਰੀ|