ਨਿੱਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਵੱਲੋਂ ਸਿਹਤ ਵਿਭਾਗ ਨੂੰ ਟੀ.ਬੀ. ਦੇ ਮਰੀਜ਼ਾਂ ਦੀ ਸੂਚਨਾ ਦੇਣੀ ਲਾਜ਼ਮੀ – ਬ੍ਰਹਮ ਮਹਿੰਦਰਾ

221
Advertisement


– ਸਟੇਟ ਡਰੱਗ ਕੰਟਰੋਲਰ ਨੂੰ ਮੈਡੀਕਲ ਸਟੋਰਾਂ ਦੇ ਸੰਚਾਲਕਾਂ ਵੱਲੋਂ ਐਚ 1 ਡਰੱਗ ਅਤੇ ਐਂਟੀ ਟੀ.ਬੀ. ਡਰੱਗ ਦਾ ਰਿਕਾਰਡ ਯਕੀਨੀ ਬਣਾਉਣ ਦੀਆਂ ਹਦਾਇਤਾਂ
– ਟੀ.ਬੀ. ਦਾ ਪਤਾ ਲਗਾਉਣ ਲਈ ਸੂਬੇ ਵਿੱਚ 7 ਸੀਬੀ-ਐਨਏਏਟੀ ਮਸ਼ੀਨਾਂ ਕੀਤੀਆਂ ਜਾਣਗੀਆਂ ਸਥਾਪਿਤ
ਚੰਡੀਗੜ੍ਹ 27 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਨਿੱਜੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਟੀ.ਬੀ. ਦੇ ਮਰੀਜ਼ਾਂ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਤਾਂ ਜੋ ਇਨ੍ਹਾਂ ਮਰੀਜ਼ਾਂ ਦਾ ਨਿਸ਼ਚਿਤ ਸਮੇਂ ਤੇ ਨਿਰੀਖਣ ਨੂੰ ਯਕੀਨੀ ਬਣਾਇਆ ਜਾ ਸਕੇ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਇਸ ਸਬੰਧੀ ਹਦਾਇਤਾਂ ਸਿਵਲ ਸਰਜਨਾਂ ਨੂੰ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਉਹ ਉਨ੍ਹਾਂ ਸੰਸਥਾਵਾਂ ਵਿਰੁੱਧ ਕਾਰਵਾਈ ਕਰਨ ਜੋ ਇਸ ਸਬੰਧ ਵਿੱਚ ਭਾਰਤ ਸਰਕਾਰ ਦੇ  ਹੁਕਮਾਂ ਦੀ ਪਾਲਣਾ ਨਹੀਂ ਕਰਦੇ।

ਸ੍ਰੀ ਮਹਿੰਦਰਾ ਨੇ ਸਟੇਟ ਡਰੱਗ ਕੰਟਰੋਲਰ ਨੂੰ ਵੀ ਇਹ ਹਦਾਇਤਾਂ ਦਿੱਤੀਆਂ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਸਾਰੇ ਮੈਡੀਕਲ ਸਟੋਰਾਂ ਦੇ ਸੰਚਾਲਕ ਜਿਲ੍ਹੇ ਦੇ ਟੀ.ਬੀ. ਅਫ਼ਸਰਾਂ ਦੇ ਧਿਆਨ ਹਿੱਤ ਉਨ੍ਹਾਂ ਕੋਲ ਆਉਣ ਵਾਲੇ ਟੀ.ਬੀ. ਦੇ ਮਰੀਜ਼ਾਂ ਦੀ ਗਿਣਤੀ ਦੇ ਨਾਲ ਨਾਲ ਉਹ ਐਚ 1 ਡਰੱਗ ਅਤੇ ਐਂਟੀ ਟੀ.ਬੀ.  ਡਰੱਗ ਦਾ ਰਿਕਾਰਡ ਵੀ ਰੱਖਣ।

ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਕਾਫ਼ੀ ਚਿੰਤਾ ਦਾ ਵਿਸ਼ਾ ਹੈ ਕਿ ਭਾਰਤ ਵਿੱਚ ਲਗਭਗ 20 ਲੱਖ ਲੋਕ ਟੀ.ਬੀ. ਤੋਂ ਪ੍ਰਭਾਵਿਤ ਹੋ ਰਹੇ ਹਨ ਜੋ ਕਿ ਬਜੁਰਗਾਂ, ਬੱਚਿਆਂ, ਸ਼ੂਗਰ ਅਤੇ ਏਡਜ ਦੇ ਮਰੀਜ਼ਾਂ ਨੂੰ ਆਸਾਨੀ ਨਾਲ ਪ੍ਰਭਾਵਿਤ ਕਰ ਸਕਦਾ ਹੈ। ਸਾਲ 2017 ਦੌਰਾਨ ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਲਗਭਗ 39218 ਮਰੀਜ਼ ਸਰਕਾਰੀ ਹਸਪਤਾਲ ਵਿੱਚ ਅਤੇ 6704 ਮਰੀਜ਼ ਨਿੱਜੀ ਹਸਪਤਾਲ ਵਿੱਚ ਰਜਿਸਟਰਡ ਕੀਤੇ ਗਏ।

ਸਿਹਤ ਮੰਤਰੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਟੀ.ਬੀ. ਦੇ ਸ਼ੱਕੀ ਅਤੇ ਟੀ.ਬੀ. ਰਜਿਸਟੈਂਟ ਡਰੱਗ ਲੈ ਰਹੇ ਮਰੀਜ਼ਾਂ ਦਾ ਪਤਾ ਲਗਾਉਣ ਲਈ 4 ਜਿਲ੍ਹਿਆਂ ਵਿੱਚ 7 ਸੀ.ਬੀ.-ਐਨ.ਏ.ਏ.ਟੀ. ਮਸ਼ੀਨਾਂ ਸਥਾਪਿਤ ਕਰਨ ਜਾ ਰਹੀ ਜਦਕਿ ਸੂਬੇ ਦੇ ਸਾਰੇ ਜਿਲ੍ਹਿਆਂ  ਵਿੱਚ ਪਰਵਾਸੀ ਵਸੋਂ ਦੇ ਮੱਦੇਨਜ਼ਰ ਇੱਕ-ਇੱਕ ਸੀ.ਬੀ.-ਐਨ.ਏ.ਏ.ਟੀ.  ਮਸ਼ੀਨ ਪਹਿਲਾਂ ਹੀ ਸਥਾਪਿਤ ਕਰ ਦਿੱਤੀ ਗਈ ਹੈ ਤਾਂ ਕਿ ਸੂਬੇ ਦੇ ਵੱਧ ਖਤਰੇ ਵਾਲੇ ਖੇਤਰਾਂ ਵਿੱਚ ਟੀ.ਬੀ. ਨੂੰ ਨਿਯੰਤਰਿਤ ਕੀਤਾ ਜਾ ਸਕੇ।

ਸੀ.ਬੀ.-ਐਨ.ਏ.ਏ.ਟੀ.  ਮਸ਼ੀਨਾਂ ਦੀ ਮਹੱਤਤਾ ਤੇ ਚਾਨਣਾ ਪਾਉਂਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਕਈ ਕੇਸਾਂ ਵਿੱਚ ਮਾਈਕਰੋਸਕੋਪਿਕ ਟੈਸਟ ਪ੍ਰਭਾਵਿਤ ਮਰੀਜ਼ ਵਿੱਚ ਟੀ.ਬੀ. ਦਾ ਪਤਾ ਲਗਾਉਣ ਵਿੱਚ ਸਫ਼ਲ ਨਹੀਂ ਹੁੰਦਾ ਪਰ ਉੱਚ ਤਕਨੀਕੀ ਸੀ.ਬੀ.-ਐਨ.ਏ.ਏ.ਟੀ. ਮਸ਼ੀਨ ਟੀ.ਬੀ. ਰੋਗ ਦਾ ਪਤਾ ਲਗਾਉਣ ਅਤੇ ਇਲਾਜ ਲਈ ਇੱਕ ਭਰੋਸੇਯੋਗ ਸਾਧਨ ਹੈ। ਸੀ.ਬੀ.-ਐਨ.ਏ.ਏ.ਟੀ. ਮਸ਼ੀਨਾਂ ਦੀ ਸਫ਼ਲਤਾ ਨੂੰ ਦੇਖਦੇ ਹੋਏ ਸੂਬਾ ਸਰਕਾਰ ਨੇ ਲੁਧਿਆਣਾ, ਪਟਿਆਲਾ, ਜਲੰਧਰ ਅਤੇ ਅੰਮ੍ਰਿਤਸਰ ਵਰਗੇ  ਇਲਾਕਿਆਂ ਜਿੰਨ੍ਹਾਂ ਵਿੱਚ ਜ਼ਿਆਦਾਤਰ ਜਨਸੰਖਿਆ ਬਾਹਰੀ ਇਲਾਕਿਆਂ ਤੋਂ ਆ ਕੇ ਵਸੀ ਹੈ ਵਿੱਚ  7 ਹੋਰ  ਸੀਬੀ-ਐਨਏÂੈਟੀ ਮਸ਼ੀਨਾਂ ਸਥਾਪਤ ਕਰਨ ਦਾ ਫੈਸਲਾ ਕਰ ਲਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਸੂਬੇ ਅਤੇ ਜਿਲ੍ਹਿਆਂ ਦੇ ਪ੍ਰੋਗਰਾਮ ਮੈਨੇਜਰਾਂ ਦੀ ਲਗਾਤਾਰ ਕੋਸ਼ਿਸ਼ਾ ਸਦਕਾ 2016 ਦੇ ਮੁਕਾਬਲੇ ਸੂਬੇ ਦੀ ਟੀ.ਬੀ. ਦੇ ਰੋਕਥਾਮ ਲਈ ਕੀਤੀ ਕਾਰਗੁਜ਼ਾਰੀ ਅਨੁਸਾਰ ਕੁੱਲ ਮਰੀਜ਼ਾਂ ਵਿੱਚੋਂ 88 ਫੀਸਦੀ ਮਰੀਜ਼ਾਂ ਦਾ ਇਲਾਜ ਸਫ਼ਲਤਾਪੂਰਵਕ ਕੀਤਾ ਹੈ। ਇਸ ਸਬੰਧੀ ਹਾਲਾਤਾਂ ਨੂੰ ਵਿਚਾਰਦਿਆਂ ਉਨ੍ਹਾਂ ਅੱਗੇ ਕਿਹਾ ਕਿ ਇਹ ਸਾਡੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਜੇਕਰ ਕਿਸੇ ਵਿਅਕਤੀ ਨੂੰ ਦੋ ਜਾਂ ਦੋ ਤੋਂ ਵੱਧ ਹਫ਼ਤਿਆਂ ਤੱਕ ਖੰਘ ਦੀ ਸ਼ਿਕਾਇਤ ਰਹਿੰਦੀ  ਹੈ ਤਾਂ ਉਹ ਬਿਮਾਰੀ ਦਾ ਪਹਿਲਾਂ ਹੀ ਪਤਾ ਲਗਾਉਣ ਲਈ ਤੁਰੰਤ ਡੀ.ਓ.ਟੀ. ਕੇਂਦਰਾਂ ਵਿੱਚ ਜਾ ਕੇ ਟੈਸਟ ਕਰਵਾਉਣ। ਉਨ੍ਹਾਂ ਇਹ ਵੀ ਦੱਸਿਆ ਕਿ ਇਹ ਟੈਸਟ ਅਤੇ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ।

Advertisement

LEAVE A REPLY

Please enter your comment!
Please enter your name here