ਲੁਧਿਆਣਾ, 14 ਮਾਰਚ – ਲੁਧਿਆਣਾ ਦੇ ਮਿਹਰਬਾਨ ਇਲਾਕੇ ਵਿਚ ਸਰਪੰਚ ਨੂੰ ਧਮਕੀਆਂ ਦੇਣ ਵਾਲੇ ਐਸ.ਐਚ.ਓ ਜਰਨੈਲ ਸਿੰਘ ਨੂੰ ਪੁਲਿਸ ਕਮਿਸ਼ਨਰ ਨੇ ਨੌਕਰੀ ਤੋਂ ਡਿਸਮਿਸ ਕਰ ਦਿੱਤਾ ਹੈ| ਦਰਅਸਲ ਪਿੰਡ ਬੂਥਗੜ੍ਹ ਦੇ ਸਰਪੰਚ ਨੇ ਐਸ.ਐਚ.ਓ ਜਰਨੈਲ ਸਿੰਘ ਨੂੰ ਇਲਾਕੇ ਵਿਚ ਚੱਲ ਰਹੀ ਨਾਜਾਇਜ਼ ਮਾਈਨਿੰਗ ਬਾਰੇ ਜਾਣਕਾਰੀ ਦਿੱਤੀ ਸੀ| ਇਸ ਤੇ ਕੋਈ ਕਾਰਵਾਈ ਕਰਨ ਦੀ ਬਜਾਏ ਜਰਨੈਲ ਸਿੰਘ ਨੇ ਸਰਪੰਚ ਨੂੰ.ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਵੇਗਾ|
ਇਸ ਦੌਰਾਨ ਇਕ ਆਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਗਈ, ਜਿਸ ਤੋਂ ਬਾਅਦ ਜਰਨੈਲ ਸਿੰਘ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ|
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...