ਨਸ਼ੀਲੀਆਂ ਗੋਲੀਆਂ ਅਤੇ ਬੋਤਲਾਂ ਸਮੇਤ ਦੋ ਕਾਬੂ

100
Advertisement


ਮੂਨਕ (ਨਰੇਸ਼ ਤਨੇਜਾ) ਥਾਣਾ ਮੂਨਕ ਦੇ ਨਜਦੀਕ ਹਾਂਡਾ-ਕਡ਼ੈਲ ਰੋਡ ਤੇ ਗਸਤ ਕਰਦੇ ਹੋਏ ਏ.ਐੱਸ.ਆਈ. ਸਤਗੁਰੂ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਦੋ ਵਿਅਕਤੀਆਂ ਤੋਂ ਨਸ਼ੀਲੀਆਂ ਗੋਲੀਆਂ ਅਤੇ ਬੋਤਲਾਂ ਬਰਮਾਦ ਕੀਤੀਆਂ ਗਈਆ। ਇਸ ਦੀ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਸਤਗੁਰੂ ਸਿੰਘ ਨੇ ਦੱਸਿਆ ਕਿ ਜਦੋਂ ਉਹਨਾਂ ਦੀ ਟੀਮ ਵੱਲੋਂ ਸਹਿਰ ਤੋਂ ਕਡ਼ੈਲ ਵੱਲ ਗਸਤ ਕੀਤੀ ਜਾ ਰਹੀ ਸੀ ਤਾਂ ਸੱਕ ਦੇ ਆਧਾਰ ਤੇ ਦੋ ਵਿਅਕਤੀ ਰਾਹੁਲ ਕੁਮਾਰ ਪੁੱਤਰ ਸਤੀਸ ਕੁਮਾਰ ਸਾਕਨ ਜਾਖਲ ਅਤੇ ਹਰਦੀਪ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਸਲੇਮਗਡ਼੍ਹ ਨੂੰ ਰੋਕਿਆ ਤਾਂ ਤਲਾਸੀ ਦੌਰਾਨ ਉਕਤ ਵਿਅਕਤੀਆਂ ਪਾਸੋ 540 ਨਸ਼ੀਲੀਆਂ ਅਲਪਰਾਸੇਫ, ਤੇ 14 ਓਨੀਰੈਕਸ (ਨਸ਼ੀਲੀ ਦਵਾਈ) ਦੀਆਂ ਬੋਤਲਾ ਬਰਾਮਦ ਕੀਤੀਆਂ ਗਈਆ। ਜਿਸ ਤੇ ਪੁਲਿਸ ਵੱਲੋਂ ਐਫ.ਆਈ.ਆਰ ਨੰਬਰ 27 ਮਿਤੀ 25/03/2018 ਅ/ਧ 22/61/85 ਐਨ.ਡੀ. ਪੀ. ਐੱਸ. ਐਕਟ ਅਧੀਨ ਦਰਜ ਕਰਕੇ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

LEAVE A REPLY

Please enter your comment!
Please enter your name here