ਦੇਸ਼ ਦੇ 11 ਸੂਬਿਆਂ ‘ਚ 64 ਟਿਕਾਣਿਆਂ ‘ਤੇ ਇਨਕਮ ਟੈਕਸ ਵਿਭਾਗ ਦੀ ਛਾਪੇਮਾਰੀ
ਚੰਡੀਗੜ੍ਹ 21 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਪੰਜਾਬ ਸਮੇਤ ਉੱਤਰ ਅਤੇ ਮੱਧ ਭਾਰਤ ਦੇ 8 ਸੂਬਿਆਂ ਵਿੱਚ ਚੱਲ ਰਹੇ ਐਨਆਈਏ ਦੇ ਛਾਪੇਮਾਰਿਆਂ ਵਿਚਾਲੇ ਹੁਣ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਕਿ ਆਮਦਨ ਕਰ ਵਿਭਾਗ(ਇਨਕਮ ਟੈਕਸ) ਵੱਲੋਂ ਅੱਜ ਸਵੇਰੇ ਦੇਸ਼ ਦੇ 11 ਸੂਬਿਆਂ ‘ਚ 64 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਆਈਟੀ ਨੇ ਯੂਫਲੇਕਸ ਲਿਮਟਿਡ ਦੇ ਅਹਾਤੇ ‘ਤੇ ਛਾਪਾ ਮਾਰਿਆ ਹੈ। ਜਾਣਕਾਰੀ ਮੁਤਾਬਕ ਉੱਤਰ ਪ੍ਰਦੇਸ਼, ਦਿੱਲੀ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਜੰਮੂ-ਕਸ਼ਮੀਰ, ਹਰਿਆਣਾ, ਤਾਮਿਲਨਾਡੂ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ‘ਚ ਕਰੀਬ 64 ਥਾਵਾਂ ‘ਤੇ ਆਈਟੀ ਛਾਪੇਮਾਰੀ ਚੱਲ ਰਹੀ ਹੈ।
IT ਤੋਂ ਇਲਾਵਾ NIA 8 ਸੂਬਿਆਂ ‘ਚ 70 ਤੋਂ ਜ਼ਿਆਦਾ ਥਾਵਾਂ ‘ਤੇ ਛਾਪੇਮਾਰੀ ਕਰ ਰਹੀ ਹੈ। ਇਹ ਕਾਰਵਾਈ ਗੈਂਗਸਟਰ-ਟੈਰਰ ਫੰਡਿੰਗ ਮਾਮਲੇ ਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ।