ਨਵੀਂ ਦਿੱਲੀ, 5 ਦਸੰਬਰ : ਦਿੱਲੀ ਟੈਸਟ ਵਿਚ ਜਿੱਤ ਤੋਂ ਟੀਮ ਇੰਡੀਆ ਕੇਵਲ 7 ਵਿਕਟਾਂ ਦੂਰ ਹੈ| ਚੌਥੇ ਦਿਨ ਦੀ ਖੇਡ ਖਤਮ ਹੋਣ ਤੱਕ ਸ੍ਰੀਲੰਕਾ ਨੇ 3 ਵਿਕਟਾਂ ਉਤੇ 31 ਦੌੜਾਂ ਬਣਾ ਲਈਆਂ ਸਨ ਅਤੇ ਉਹ ਹੁਣ ਵੀ ਜਿੱਤ ਲਈ 410 ਦੌੜਾਂ ਤੋਂ 379 ਦੌੜਾਂ ਦੂਰ ਹੈ| ਭਾਰਤ ਵੱਲੋਂ ਅੱਜ ਜਡੇਜਾ ਨੇ ਜਿੱਥੇ 2 ਵਿਕਟਾਂ ਹਾਸਿਲ ਕੀਤੀਆਂ, ਉਥੇ ਸ਼ਮੀ ਨੇ ਇਕ ਵਿਕਟ ਹਾਸਿਲ ਕੀਤੀ|
ਇਸ ਤੋਂ ਪਹਿਲਾਂ ਚੌਥੇ ਦਿਨ ਭਾਰਤ ਨੇ ਅੱਜ ਦੂਸਰੀ ਪਾਰੀ ਵਿਚ 246 ਦੌੜਾਂ ਬਣਾ ਕੇ ਪਾਰੀ ਦਾ ਐਲਾਨ ਕਰ ਦਿੱਤਾ| ਇਸ ਤਰ੍ਹਾਂ ਸ੍ਰੀਲੰਕਾ ਨੂੰ ਹੁਣ ਜਿੱਤਣ ਲਈ 410 ਦੌੜਾਂ ਦੀ ਲੋੜ ਹੈ|
ਇਸ ਤੋਂ ਪਹਿਲਾਂ ਸ੍ਰੀਲੰਕਾ ਨੂੰ ਪਹਿਲੀ ਪਾਰੀ ਵਿਚ 373 ਦੌੜਾਂ ਉਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ ਅੱਜ 5 ਵਿਕਟਾਂ ਦੇ ਨੁਕਸਾਨ ਉਤੇ 246 ਦੌੜਾਂ ਬਣਾਈਆਂ| ਮੁਰਲੀ ਵਿਜੇ ਨੇ 9, ਧਵਨ ਨੇ 67, ਰਹਾਨੇ ਨੇ 10, ਪੁਜਾਰਾ ਨੇ 49 ਦੌੜਾਂ ਦਾ ਯੋਗਦਾਨ ਦਿੱਤਾ| ਬਾਅਦ ਵਿਚ ਕੋਹਲੀ ਤੇ ਰੋਹਿਤ ਸ਼ਰਮਾ ਨੇ 50-50 ਦੌੜਾਂ ਦੀ ਪਾਰੀ ਖੇਡੀ|
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ
Border–Gavaskar Trophy : ਮੈਲਬੌਰਨ ਟੈਸਟ ਦੇ ਚੌਥੇ ਦਿਨ ਦਾ ਖੇਡ ਜਾਰੀ ਆਸਟ੍ਰੇਲੀਆ ਨੇ ਦੂਜੀ ਪਾਰੀ 'ਚ ਗਵਾਈਆਂ 6 ਵਿਕਟਾਂ ਜਾਣੋ,...