ਦਿੱਲੀ ‘ਚ ਨਾਲੇ ਵਿੱਚ ਸੁੱਟੇ ਗਏ ਸੂਟਕੇਸ ‘ਚੋਂ ਮਿਲੀ ਔਰਤ ਦੀ ਸੜੀ ਹੋਈ ਲਾਸ਼
ਚੰਡੀਗੜ੍ਹ 8 ਦਸੰਬਰ(ਵਿਸ਼ਵ ਵਾਰਤਾ)- ਦਿੱਲੀ ਦੇ ਪੰਜਾਬੀ ਬਾਗ ਵਿੱਚ ਬੀਤੇ ਕੱਲ੍ਹ ਸ਼ਾਮ ਇੱਕ ਸੂਟਕੇਸ ਵਿੱਚੋਂ ਇੱਕ ਅਣਪਛਾਤੀ ਔਰਤ ਦੀ ਸੜੀ ਹੋਈ ਲਾਸ਼ ਮਿਲੀ ਹੈ। ਜਾਣਕਾਰੀ ਅਨੁਸਾਰ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਇੱਕ ਸੂਟਕੇਸ ਇੱਕ ਡਰੇਨ ਵਿੱਚ ਪਿਆ ਹੈ ਜਿਸ ਤੋਂ ਬਦਬੂ ਆ ਰਹੀ ਸੀ। ਇੱਕ ਟੀਮ ਨੇ ਸੂਟਕੇਸ ਨੂੰ ਡਰੇਨ ਵਿੱਚੋਂ ਬਾਹਰ ਕੱਢਿਆ। ਜਿਸ ਨੂੰ ਖੋਲ੍ਹਣ ‘ਤੇ ਇਕ ਸੜੀ ਹੋਈ ਲਾਸ਼ ਮਿਲੀ। ਔਰਤ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲੀਸ ਅਨੁਸਾਰ ਉਸ ਦੀ ਉਮਰ 28-30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸੰਜੇ ਗਾਂਧੀ ਮੈਮੋਰੀਅਲ ਹਸਪਤਾਲ ਭੇਜ ਦਿੱਤਾ ਗਿਆ ਹੈ। ਇਸ ਸੰਬੰਧ ਵਿੱਚ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।