ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ ਦਿਲਜੀਤ ਦੋਸਾਂਝ ਦੀ ਫਿਲਮ ‘ਚਮਕੀਲਾ‘
ਚੰਡੀਗੜ੍ਹ, 17ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬੀ ਮਸ਼ਹੂਰ ਗਾਇਕ ਅਤੇ ਐਕਟਰ ਦਲਜੀਤ ਦੌਸਾਂਝ ਇੱਕ ਫਿਰ ਤੋਂ ਖ਼ਬਰਾਂ ਵਿੱਚ ਛਾਏ ਹੋਏ ਹਨ। ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਅਤੇ ਇਮਤਿਆਜ਼ ਅਲੀ ਦੀ ਨਿਰਦੇਸ਼ਨ ਵਾਲੀ ਫਿਲਮ ‘ਚਮਕੀਲਾ’ ਦੀ ਜੋ ਕਿ 12 ਅਪ੍ਰੈਲ ਨੂੰ OTT ਪਲੇਟਫਾਰਮ Netflix ‘ਤੇ ਰਿਲੀਜ਼ ਹੋ ਹੋਈ ਹੈ, ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਅਮਰ ਸਿੰਘ ਚਮਕੀਲਾ’ ਤੇ ‘ਅਮਰਜੋਤ ਚਮਕੀਲਾ’ ਦੀ ਬਾਇਓਪਿਕ ਨੂੰ ਦਰਸ਼ਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ। ਇੱਥੋਂ ਤਕ ਕਿ ਮਸ਼ਹੂਰ ਹਸਤੀਆਂ ਵੀ ਫ਼ਿਲਮ ਬਾਰੇ ਆਪਣੇ ਰੀਵਿਊ ਸ਼ੇਅਰ ਕਰ ਰਹੀਆਂ ਹਨ। ‘ਚਮਕੀਲਾ’ ‘ਚ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਨੇ ਅਹਿਮ ਭੂਮਿਕਾ ਨਿਭਾਈ ਹੈ। ਇਮਤਿਆਜ਼ ਅਲੀ ਦੀ ਫ਼ਿਲਮ ‘ਚਮਕੀਲਾ’ ਨੂੰ IMDb ‘ਚ ਵਧੀਆ ਰੇਟਿੰਗ ਮਿਲੀ ਹੈ। ਫ਼ਿਲਮ ਨੂੰ IMDb ‘ਚ 8.5 ਰੇਟਿੰਗ ਦਿੱਤੀ ਗਈ।