ਤੁਰਕੀ ‘ਚ ਫਿਰ ਆਇਆ ਭੂਚਾਲ
ਤੁਰਕੀ ਅਤੇ ਸੀਰੀਆ ‘ਚ ਪਹਿਲਾਂ ਹੀ ਭੂਚਾਲ ਕਾਰਨ ਹੋ ਚੁੱਕੀਆਂ ਹਨ 34 ਹਜ਼ਾਰ ਤੋਂ ਵੱਧ ਮੌਤਾਂ
ਚੰਡੀਗੜ੍ਹ,13ਫਰਵਰੀ(ਵਿਸ਼ਵ ਵਾਰਤਾ)- ਤੁਰਕੀ ਦੇ ਕਾਹਰਾਮਨਮਾਰਸ ਵਿੱਚ ਐਤਵਾਰ ਦੇਰ ਰਾਤ 4.7 ਤੀਬਰਤਾ ਦੇ ਇੱਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੁਰਕੀ ‘ਚ 6 ਫਰਵਰੀ ਨੂੰ ਆਏ ਭੂਚਾਲ ਤੋਂ ਬਾਅਦ ਲਗਾਤਾਰ ਝਟਕੇ ਆ ਰਹੇ ਹਨ, ਜਿਸ ਕਾਰਨ ਲੋਕ ਚਿੰਤਤ ਹਨ। ਜ਼ਿਕਰਯੋਗ ਹੈ ਕਿ ਭੂਚਾਲ ਨੇ ਪਹਿਲਾਂ ਹੀ ਤੁਰਕੀ ਅਤੇ ਸੀਰੀਆ ਵਿੱਚ ਖ਼ਤਰਨਾਕ ਤਬਾਹੀ ਮਚਾਈ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿੱਚ ਹੁਣ ਤੱਕ 34 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਆਤੰਕਿਆ ਸ਼ਹਿਰ ਵਿੱਚ ਲੋਕ ਲਾਸ਼ਾਂ ਦੇ ਢੇਰ ਵਿੱਚੋਂ ਆਪਣੇ ਕਰੀਬੀਆਂ ਨੂੰ ਲੱਭ ਰਹੇ ਹਨ। ਇੱਥੇ ਇੱਕ 12 ਮੰਜ਼ਿਲਾ ਇਮਾਰਤ ਢਹਿ ਗਈ। ਭੂਚਾਲ ਦੇ ਸਮੇਂ ਇਸ ਵਿੱਚ ਕਰੀਬ ਇੱਕ ਹਜ਼ਾਰ ਲੋਕ ਮੌਜੂਦ ਸਨ। 6 ਦਿਨਾਂ ਬਾਅਦ ਇੱਥੋਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਨ੍ਹਾਂ ਲਾਸ਼ਾਂ ਦੀ ਪਛਾਣ ਕਰਨੀ ਔਖੀ ਹੁੰਦੀ ਜਾ ਰਹੀ ਹੈ।