ਤਰਨਤਾਰਨ ਦੇ ਦਸਵੀਂ ਅਤੇ ਬਾਰਵੀਂ ਜਮਾਤ ਦੇ 10 ਪ੍ਰੀਖਿਆ ਕੇਂਦਰਾਂ ਵਿੱਚ ਤਬਦੀਲੀ : ਡਿਪਟੀ ਕਮਿਸ਼ਨਰ

178
bn
Advertisement
– 3 ਮਾਰਚ ਨੂੰ ਹੋਣ ਵਾਲੀ ਪ੍ਰੀਖਿਆ ਅਤੇ ਬਾਅਦ ਵਿੱਚ ਵੀ ਹੋਣ ਵਾਲੀ ਪ੍ਰੀਖਿਆ ਨਵੇਂ ਕੇਂਦਰਾਂ ਵਿੱਚ ਹੋਵੇਗੀ
– ਪੀ੍ਰਖਿਆਵਾਂ ਵਿੱਚ ਹੋਣ ਵਾਲੀ ਨਕਲ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਖਤੀ ਨਾਲ ਰੋਕਿਆ ਜਾਵੇਗਾ
ਤਰਨਤਾਰਨ, 2 ਮਾਰਚ (ਵਿਸ਼ਵ ਵਾਰਤਾ)- ਜ਼ਿਲ੍ਹੇ ਵਿੱਚ ਪ੍ਰੀਖਿਆਵਾਂ ਵਿੱਚ ਹੋਣ ਵਾਲੀ ਨਕਲ ਨੂੰ ਰੋਕਣ ਲਈ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਦਸਵੀਂ ਅਤੇ ਬਾਰਵੀਂ ਜਮਾਤ ਦੇ 10 ਪ੍ਰੀਖਿਆ ਕੇਂਦਰਾਂ ਵਿੱਚ ਤਬਦੀਲੀ ਕਰਕੇ ਤਰਨਤਾਰਨ ਸ਼ਹਿਰ ਜਾਂ ਸ਼ਹਿਰ ਦੇ ਨੇੜੇ ਸਿਫ਼ਟ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਤਰਨਤਾਰਨ ਸ੍ਰੀ ਪਰਦੀਪ ਕੁਮਾਰ ਸੱਭਰਵਾਲ ਨੇ ਦੱਸਿਆ ਕਿ 3 ਮਾਰਚ, 2018 ਨੂੰ ਹੋਣ ਵਾਲੀ ਪ੍ਰੀਖਿਆ ਅਤੇ ਬਾਅਦ ਵਿੱਚ ਵੀ ਹੋਣ ਵਾਲੀ ਪ੍ਰੀਖਿਆ ਇਹਨਾਂ ਨਵੇਂ ਕੇਂਦਰਾਂ ਵਿੱਚ ਹੋਵੇਗੀ।ਉਹਨਾਂ ਕਿਹਾ ਕਿਹਾ ਪੀ੍ਰਖਿਆਵਾਂ ਵਿੱਚ ਹੋਣ ਵਾਲੀ ਨਕਲ ਨੂੰ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਖਤੀ ਨਾਲ ਰੋਕਿਆ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਚਾ ਪੱਕਾ ਵਿਖੇ ਬਣਿਆ ਪ੍ਰੀਖਿਆ ਕੇਂਦਰ ਬਦਲ ਕੇ ਸ੍ਰੀ ਗੁਰੁ ਅੰਗਦ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ (ਬੀ-1) ਨੂਰਦੀ ਰੋਡ ਤਰਨਤਾਰਨ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ(ਬੀ-1) ਵਿਖੇ ਬਣਿਆ ਪ੍ਰੀਖਿਆ ਕੇਂਦਰ ਬਦਲ ਕੇ ਮਾਝਾ ਕਾਲਜ ਫਾੱਰ ਵੂਮੈਨ, ਤਰਨਤਾਰਨ, ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ (ਬੀ-2) ਵਿਖੇ ਬਣਿਆ ਪ੍ਰੀਖਿਆ ਕੇਂਦਰ ਬਦਲ ਕੇ ਸਰਕਾਰੀ ਸੈਕੰਡਰੀ ਸਕੂਲ ਪੰਡੋਰੀ ਗੋਲਾ (ਤਰਨਤਾਰਨ), ਯੂਨਾਈਟਿਡ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਬਣਿਆ ਪ੍ਰੀਖਿਆ ਕੇਂਦਰ ਬਦਲ ਕੇ ਸਰਕਾਰੀ ਗਰਲਜ਼ ਸੈਕੰਡਰੀ ਸਕੂਲ ਅਲਾਦੀਨਪੁਰ, ਪਿੰਡ ਅਲਾਦੀਨਪੁਰ (ਤਰਨਤਾਰਨ), ਸਰਕਾਰੀ ਮਾਡਲ ਸਕੂਲ ਵਲਟੋਹਾ (ਬੀ-1) ਵਿਖੇ ਬਣਿਆ ਪ੍ਰੀਖਿਆ ਕੇਂਦਰ ਬਦਲ ਕੇ ਸੰਤ ਸਿੰਘ ਸੁੱਖਾ ਸਿੰਘ ਮਾਡਰਨ ਹਾਈ ਸਕੂਲ ਸਰਕੂਲਰ ਰੋਡ ਤਰਨਤਾਰਨ,  ਸਰਕਾਰੀ ਮਾਡਲ ਸਕੂਲ ਵਲਟੋਹਾ (ਬੀ-2) ਵਿਖੇ ਬਣਿਆ ਪ੍ਰੀਖਿਆ ਕੇਂਦਰ ਬਦਲ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤਰਨਤਾਰਨ, ਸਰਾਕਰੀ ਸੀਨੀਅਰ ਸੈਕੰਡਰੀ ਸਕੂਲ ਖੇਮਕਰਨ ਵਿਖੇ ਬਣਿਆ ਪ੍ਰੀਖਿਆ ਕੇਂਦਰ ਬਦਲ ਕੇ ਐੱਸ. ਡੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਨੇੜੇ ਚਾਰ ਖੰਭਾ ਚੌਂਕ, ਤਰਨਤਾਰਨ, ਸਰਕਾਰੀ ਹਾਈ ਸਕੂਲ ਮਸਤਗੜ੍ਹ ਵਿਖੇ ਬਣਿਆ ਪ੍ਰੀਖਿਆ ਕੇਂਦਰ ਬਦਲ ਕੇ ਕਲਗੀਧਰ ਪਬਲਿਕ ਹਾਈ ਸਕੂਲ ਕੱਕਾ ਕੰਡਿਆਲਾ (ਤਰਨਤਾਰਨ), ਬਾਬਾ ਜਵੰਦ ਸਿੰਘ ਮੈਮੋਰੀਅਲ ਦਸਮੇਸ਼ ਕੋਨਵੈਂਟ ਸੀਨੀਅਰ ਸੈਕੰਡਰੀ ਸਕੂਲ ਠੱਠਾ ਵਿਖੇ ਬਣਿਆ ਪ੍ਰੀਖਿਆ ਕੇਂਦਰ ਬਦਲ ਕੇ ਗੂਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਕਲਾਂ ਅਤੇ ਬਾਬਾ ਜਵੰਦ ਸਿੰਘ ਮੈਮੋਰੀਅਲ ਦਸਮੇਸ਼ ਕੋਨਵੈਂਟ ਸੀਨੀਅਰ ਸੈਕੰਡਰੀ ਸਕੂਲ ਠੱਠਾ (ਬੀ-2) ਵਿਖੇ ਬਣਿਆ ਪ੍ਰੀਖਿਆ ਕੇਂਦਰ ਬਦਲ ਕੇ ਗੂਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਕਲਾਂ ਵਿਖੇ ਸਿਫ਼ਟ ਕੀਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੇਪਰ ਲੈਣ ਵਿੱਚ ਜੇਕਰ ਕਿਸੇ ਅਧਿਆਪਕ ਨੂੰ ਕੋਈ ਸਮੱਸਿਆ ਜਾਂ ਮੁਸ਼ਕਿਲ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਪੱਧਰ ‘ਤੇ ਸਹਾਇਕ ਕਮਿਸ਼ਨਰ ਸ਼ਿਕਾਇਤਾਂ ਸ੍ਰੀ ਰਜਨੀਸ਼ ਅਰੋੜਾ (ਮੋਬਾਇਲ ਨੰਬਰ 88474-19945) ਅਤੇ ਐਸ਼. ਪੀ. ਹੈੱਡ-ਕੁਆਟਰ ਸ੍ਰੀ ਗੁਰਨਾਮ ਸਿੰਘ (ਮੋਬਾਇਲ ਨੰਬਰ 98155-73277) ਨਾਲ ਸੰਪਰਕ ਕਰ ਸਕਦਾ ਹੈ।
Advertisement

LEAVE A REPLY

Please enter your comment!
Please enter your name here