<div><img class="alignnone size-medium wp-image-9094 alignleft" src="https://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div>ਤਰਨਤਾਰਨ ਜ਼ਿਲ੍ਹੇ ਦੇ ਪਿੰਡ ਬਾਗੜੀਆਂ ਦੀ ਜੰਮਪਲ ਪਹਿਲਵਾਨ ਨਵਜੋਤ ਕੌਰ ਨੇ ਏਸ਼ੀਅਨ ਚੈਂਪੀਅਨਸ਼ਿਪ 'ਚ ਸੋਨ ਤਗਮਾ ਜਿੱਤ ਲਿਆ ਹੈ। ਪਹਿਲਵਾਨ ਨਵਜੋਤ ਕੌਰ ਨੇ ਇਸ ਜਿੱਤ ਤੋਂ ਬਾਅਦ ਭਾਰਤ ਦੀ ਪਹਿਲੀ ਏਸ਼ੀਅਨ ਚੈਂਪੀਅਨ ਪਹਿਲਵਾਨ ਬਣਨ ਦਾ ਮਾਣ ਪ੍ਰਾਪਤ ਕੀਤਾ। ਨਵਜੋਤ ਕੌਰ ਨੇ ਫਾਈਨਲ ਮੁਕਾਬਲੇ 'ਚ ਜਪਾਨ ਦੀ ਖਿਡਾਰਨ ਮੂਈ ਈਮਾਊ ਨੂੰ 9-1 ਨਾਲ ਹਰਾਕੇ, ਇਹ ਜਿੱਤ ਪ੍ਰਾਪਤ ਕੀਤੀ।</div>