ਸਿਰਸਾ, 8 ਸਤੰਬਰ (ਵਿਸ਼ਵ ਵਾਰਤਾ) : ਸਿਰਸਾ ਵਿਖੇ ਸਥਿਤ ਡੇਰਾ ਸੱਚਾ ਸੌਦਾ ਦੀ ਤਲਾਸ਼ੀ ਮੁਹਿੰਗ ਲਗਾਤਾਰ ਜਾਰੀ ਹੈ| ਇਸ ਦੌਰਾਨ ਤਲਾਸ਼ੀ ਲੈਣ ਵਾਲੀ ਟੀਮ ਡੇਰੇ ਦੀ ਰਹੱਸਮਈ ਗੁਫਾ ਤੱਕ ਪਹੁੰਚ ਚੁੱਕੀ ਹੈ| ਇਸ ਦੌਰਾਨ ਡੇਰੇ ਤੋਂ 5 ਬੱਚੇ ਮਿਲੇ ਹਨ, ਜਿਨ੍ਹਾਂ ਵਿਚ 3 ਨਾਬਾਲਿਗ ਹਨ|
ਤਲਾਸ਼ੀ ਲੈ ਰਹੀ ਟੀਮ ਨਵਾਂ ਅਤੇ ਪੁਰਾਣਾ ਕੈਸ਼ ਮਿਲਿਆ ਹੈ| ਇਸ ਤੋਂ ਇਲਾਵਾ ਡੇਰੇ ਦੀ ਪਲਾਸਟਿਕ ਦੀ ਕਰੰਸੀ ਵੀ ਬਰਾਮਦ ਹੋਈ ਹੈ| ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਕੈਸ਼ ਤੋਂ ਇਲਾਵਾ ਲੈਪਟਾਪ ਤੇ ਕੰਪਿਊਟਰ ਵੀ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ| ਇਸ ਦੌਰਾਨ ਡੇਰਾ ਸਿਰਸਾ ਦੇ 2 ਕਮਰਿਆਂ ਨੂੰ ਸੀਲ ਕੀਤਾ ਗਿਆ ਹੈ| ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਕਮਰਿਆਂ ਵਿਚ ਕੁਝ ਇਤਰਾਜ਼ਯੋਗ ਸਮਾਨ ਪਿਆ ਸੀ, ਜਿਸ ਤੋਂ ਬਾਅਦ ਇਸ ਨੂੰ ਸੀਲ ਕਰ ਦਿੱਤਾ ਗਿਆ ਹੈ|
ਇਸ ਦੌਰਾਨ ਪੁਲਿਸ ਨੇ ਇਕ ਕਾਲੇ ਰੰਗ ਦੀ ਲਗਜ਼ਰੀ ਕਾਰ ਅਤੇ ਓ.ਬੀ ਵੈਨ ਨੂੰ ਵੀ ਜ਼ਬਤ ਕੀਤਾ ਹੈ|
ਇਸ ਦੌਰਾਨ ਸਵੇਰ ਤੋਂ ਹੀ ਡੇਰਾ ਸੱਚਾ ਸੌਦਾ ਦੀ ਤਲਾਸ਼ੀ ਮੁਹਿੰਮ ਜਾਰੀ ਰਹੀ| ਇਥੇ ਸੁਰੱਖਿਆ ਵਿਵਸਥਾ ਕਾਫੀ ਕਰੜੀ ਕੀਤੀ ਗਈ ਅਤੇ ਤਲਾਸ਼ੀ ਲਈ ਜੀ.ਸੀ.ਬੀ ਮਸ਼ੀਨਾਂ ਤੋਂ ਇਲਾਵਾ ਹੋਰ ਮਸ਼ੀਨਰੀ ਦੀ ਵੀ ਵਰਤੋਂ ਕੀਤੀ ਜਾ ਰਹੀ ਹੈ| ਅਧਿਕਾਰੀਆਂ ਦਾ ਕਹਿਣਾ ਹੈ ਕਿ ਤਲਾਸ਼ੀ ਮੁਹਿੰਮ ਹਾਲੇ ਜਾਰੀ ਹੈ ਅਤੇ ਕੁਝ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ|
ਡੇਰੇ ਦੀ ਰਹੱਸਮਈ ਗੁਫਾ ਤੱਕ ਪਹੁੰਚੀ ਤਲਾਸ਼ੀ ਟੀਮ
Advertisement
Advertisement