ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਗਏ ਟਰੇਨਿੰਗ, ਆਈਏਐਸ ਯਸ਼ਪਾਲ ਗਰਗ ਨੂੰ ਮਿਲਿਆ ਚਾਰਜ
ਚੰਡੀਗੜ੍ਹ 19 ਦਸੰਬਰ(ਵਿਸ਼ਵ ਵਾਰਤਾ)- ਚੰਡੀਗੜ੍ਹ ਦੇ ਡੀਸੀ ਵਿਨੈ ਪ੍ਰਤਾਪ ਸਿੰਘ ਅੱਜ ਟਰੇਨਿੰਗ ’ਤੇ ਚਲੇ ਗਏ, ਉਨ੍ਹਾਂ ਦੀ ਥਾਂ ’ਤੇ ਆਈਏਐਸ ਯਸ਼ਪਾਲ ਗਰਗ ਨੂੰ ਡੀਸੀ ਦਾ ਚਾਰਜ ਦਿੱਤਾ ਗਿਆ। ਇਸ ਦੇ ਨਾਲ ਹੀ ਆਈਏਐਸ ਵਿਨੋਦ ਪੀ ਕਾਵਲੇ ਅਤੇ ਆਈਏਐਸ ਹਰਗੁਨਜੀਤ ਕੌਰ ਨੂੰ ਵੀ ਚਾਰਜ ਸੰਭਾਲੇ ਗਏ ਹਨ। ਦੱਸ ਦਈਏ ਕਿ ਡੀਸੀ ਵਿਨੈ ਪ੍ਰਤਾਪ ਸਿੰਘ 13 ਜਨਵਰੀ 2022 ਤੱਕ ਟਰੇਨਿੰਗ ਤੇ ਰਹਿਣਗੇ।