ਚੰਡੀਗੜ੍ਹ, 6 ਜੁਲਾਈ ( ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਮੋਹਾਲੀ ਜ਼ਿਲ੍ਹੇ ਦੇ ਪਿੰਡ ਨਾਡਾ ਵਾਸੀ ਉਘੇ ਸਮਾਜ ਸੇਵਕ ਅਤੇ ਰੀਅਲ ਅਸਟੇਟ ਕਾਰੋਬਾਰੀ ਜਾਗੀਰ ਸਿੰਘ ਦੇ ਪਿਤਾ ਸ੍ਰੀ ਬੁਧਿਆ ਰਾਮ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਆਪਣੇ ਸ਼ੋਕ ਸੁਨੇਹੇ ਵਿਚ ਡਿਪਟੀ ਸਪੀਕਰ ਨੇ ਕਿਹਾ ਕਿ ਸ੍ਰੀ ਬੁਧਿਆ ਰਾਮ ਆਪਣੇ ਜੀਵਨ ਦੌਰਾਨ ਲੋਕਾਂ ਦੀ ਸੇਵਾ ਲਈ ਹਰ ਸਮੇਂ ਤੱਤਪਰ ਰਹਿੰਦੇ ਸਨ। ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਵਿਛੜੀ ਆਤਮਾ ਦੀ ਸ਼ਾਂਤੀ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਇਸ ਦੁੱਖ ਦੀ ਘੜੀ ਵਿਚ ਭਾਣਾ ਮੰਨਣ ਦਾ ਬੱਲ ਬਖਸ਼ਣ ਵਾਸਤੇ ਪ੍ਰਮਾਤਾਮਾ ਅੱਗੇ ਅਰਦਾਸ ਕੀਤੀ। ਭੱਟੀ ਨੇ ਅੱਗੇ ਕਿਹਾ ਕਿ ਸ੍ਰੀ ਬੁਧਿਆ ਰਾਮ ਦੇ ਹੋਣਹਾਰ ਸਪੁੱਤਰ ਜਾਗੀਰ ਸਿੰਘ ਆਪਣੇ ਪਿਤਾ ਦੇ ਪਾਏ ਹੋਏ ਪੂਰਨੀਆਂ ‘ਤੇ ਚੱਲ ਰਹੇ ਹਨ ਅਤੇ ਲੋਕਾਂ ਦੀ ਸੇਵਾ ਲਈ ਹਰ ਵੇਲੇ ਤਿਆਰ ਰਹਿੰਦੇ ਹਨ।
——
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ – ਕੁੱਲ 56.20 ਫੀਸਦੀ ਹੋਈ ਵੋਟਿੰਗ
Latest Punjab News: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ - ਕੁੱਲ 56.20 ਫੀਸਦੀ ਹੋਈ ਵੋਟਿੰਗ ਕਪੂਰਥਲਾ , 21 ਦਸੰਬਰ (ਵਿਸ਼ਵ...