ਟਰੱਕ ਚਾਲਕਾਂ ਨੂੰ ਬੰਧਕ ਬਣਾ ਕੇ ਟਰੱਕ ਸਮੇਤ ਅਗਵਾਹ ਕਰਨ ਵਾਲੇ ਗਿਰੋਹ ਦੇ 4 ਮੈਂਬਰ,1 ਟਰੱਕ ਤੇ 30 ਟਨ ਛੋਲੇ ਸਣੇ ਬਰਾਮਦ
ਅੰਮ੍ਰਿਤਸਰ, 18 ਅਪ੍ਰੈਲ : ਅੰਮ੍ਰਿਤਸਰ ਪੁਲੀਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋ ਇੱਕ ਪ੍ਰੈਸ ਕਾਨਫਰੰਸ ਕਰ ਮੀਡਿਆ ਨੂੰ ਜਾਨਕਾਰੀ ਦਿੰਦੇ ਹੋਏ ਦੱਸਿਆ ਲੁੱਟਾ-ਖੋਹਾ ਤੇ ਮਾੜੇ ਅਨਸਰਾਂ ਖਿਲਾਫ਼ Zero Tolerance ਤਹਿਤ ਕਾਰਵਾਈ ਕਰਨ ਸਬੰਧੀ ਜਾਰੀ ਹਦਾਇਤਾਂ ਤੇ ਸਾਡੀ ਅੰਮ੍ਰਿਤਸਰ ਪੁਲੀਸ ਵੱਲੋ ਕਾਰਵਾਈ ਕਰਦੇ ਹੋਏ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਦੀ ਪੁਲਿਸ ਵੱਲੋਂ ਟਰੱਕ ਚਲਾਕਾਂ ਸਮੇਤ ਟਰੱਕ ਅਗਵਾਹ ਕਰਨ ਵਾਲਿਆਂ ਨੂੰ 24 ਘੰਟਿਆਂ ਅੰਦਰ ਕਾਬੂ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਹੋਈ ਹੈ। ਉਣਾ ਦੱਸਿਆ ਕਿ ਇਹ ਮੁਕੱਦਮਾਂ ਮੀਤਾ ਸਿੰਘ ਵਾਸੀ ਜੋਗੀ ਮੁਹੱਲਾ ਮਲੋਟ, ਜਿਲ੍ਹਾ ਸ਼੍ਰੀ ਮੁਤਕਸਰ ਸਾਹਿਬ, ਟਰੱਕ ਡਰਾਇਵਰ ਦੇ ਬਿਆਨ ਤੇ ਦਰਜ਼ ਕੀਤਾ ਗਿਆ ਕਿ ਉਹ ਪਿੱਛਲੇ ਇੱਕ ਸਾਲ ਤੋਂ ਸੁਨੀਲ ਕੁਮਾਰ ਮਿੱਡਾ ਵਾਸੀ ਮਲੋਟ ਦੀ ਟਰਾਂਸਪੋਰਟ ਬਾਲਾ-ਜੀ ਟਰਾਂਸਪੋਰਟ (ਬੀ.ਟੀ.ਸੀ)* ਵਿੱਚ ਬਤੌਰ ਡਰਾਇਵਰ ਕੰਮ ਕਰ ਰਿਹਾ ਹੈ। *ਮਿਤੀ 12-04-2024 ਨੂੰ ਵਕਤ ਕ੍ਰੀਬ 10.00 ਵਜੇ ਰਾਤ ਉਹ ਅਤੇ ਕੰਡਕਟਰ ਰਾਣਾ ਸਿੰਘ ਵਾਸੀ ਜਿਲ੍ਹਾਂ ਸ਼੍ਰੀ ਮੁਕਤਸਰ ਸਾਹਿਬ, ਇੱਕ ਟਰੱਕ ਨੰਬਰੀ RJ-07-GB-3265 ਮਾਰਕਾ ਅਸੋਕ ਲੇਅਲੈਂਡ 12 ਚੱਕੀ, ਵਿੱਚ ਖਾਰਾ ਸ਼ਹਿਰ ਬੀਕਾਨੇਰ, ਰਾਜਸਥਾਨ ਦੀ ਮਿੱਲ ਤੋਂ 30 ਟੰਨ ਕਾਲੇ ਛੋਲੇ, 600 ਬੋਰੀਆਂ, (50 ਕਿਲੋ ਦੀ ਭਰਤੀ) ਕੁੱਲ ਵਜ਼ਨ 300 ਕੁਇੰਟਲ, ਜਿਸਦੀ ਕੀਮਤ ਕ੍ਰੀਬ 20 ਲੱਖ ਰੁਪਏ ਸੀ, ਟਰੱਕ ਵਿੱਚ ਲੋਡ ਕਰਕੇ ਅੰਮ੍ਰਿਤਸਰ ਲਈ ਰਵਾਨਾ ਹੋਏ ਸਨ।
ਮਿਤੀ 15-04-2024 ਨੂੰ ਵਕਤ ਸੁਭਾ ਕ੍ਰੀਬ 09.30 ਵਜ਼ੇ, ਪ੍ਰਿੰਸ ਕੋਲਡ ਸਟੋਰ, ਤਰਨ-ਤਾਰਨ ਰੋਡ, ਅੰਮ੍ਰਿਤਸਰ ਵਿੱਖੇ ਪਹੁੰਚੇ ਤੇ ਉਹਨਾਂ ਤੋਂ ਪਹਿਲਾਂ ਹੀ ਉੱਥੇ 02 ਹੋਰ ਟਰੱਕ ਖਾਲੀ ਹੋ ਰਹੇ ਸਨ। ਸ਼ਾਮ ਨੂੰ ਮੀਹ ਪੈਣ ਕਾਰਨ ਉਹਨਾਂ ਨੇ ਟਰੱਕ ਨੂੰ ਪੁੱਲ ਕੋਟ ਮਿੱਤ ਸਿੰਘ ਦੇ ਹੇਠਾਂ ਖਾਲੀ ਜਗ੍ਹਾ ਤੇ ਖੜ੍ਹਾ ਕਰ ਦਿੱਤਾ। ਸ਼ਾਮ ਨੂੰ ਕਰੀਬ 06:30 ਵਜ਼ੇ, ਉਹਨਾਂ ਨੇ ਗੋਦਾਮ ਵਿੱਚ ਜਾ ਕੇ ਗੱਡੀ ਖਾਲੀ ਕਰਨ ਸਬੰਧੀ ਪੁੱਛਿਆ ਤਾਂ ਗੋਦਾਮ ਵਾਲਿਆ ਨੇ ਕਿਹਾ ਕਿ ਮੀਂਹ ਆ ਰਿਹਾ ਹੈ ਅਤੇ ਗੱਡੀ ਕੱਲ ਸਵੇਰੇ ਖਾਲੀ ਕਰਾਂਗੇ। ਇਸਤੋਂ ਬਾਅਦ ਟਰੱਕ ਦਾ ਡਰਾਇਵਰ ਅਤੇ ਕੰਡਕਟਰ ਰਾਤ ਦੀ ਰੋਟੀ ਖਾ ਕੇ ਵਕਤ ਕ੍ਰੀਬ 9.00 ਪੀ.ਐਮ ਟਰੱਕ ਵਿੱਚ ਹੀ ਲੰਮੇ ਪੈ ਗਏ ਅਤੇ ਉਹਨਾਂ ਨੇ ਟਰੱਕ ਦੀ ਇੱਕ ਬਾਰੀ ਥੋੜੀਂ ਜਿਹੀ ਖੋਲੀ ਸੀ ਤਾਂ ਕਿ ਮੱਛਰ ਮਾਰਨ ਲਈ ਲਗਾਏ ਕਛੂਆ ਛਾਪ ਦਾ ਧੂੰਆਂ ਬਾਹਰ ਨਿਕਲ ਜਾਵੇ। ਮਿਤੀ 16-04-2024 ਨੂੰ ਵਕਤ ਕ੍ਰੀਬ 01.00 ਏ.ਐਮ, 04/05 ਨਾਮਾਲੂਮ ਨੌਜਵਾਨ ਟਰੱਕ ਦੇ ਅੰਦਰ ਦਾਖਲ ਹੋ ਗਏ ਜਿਨ੍ਹਾਂ ਦੇ ਹੱਥਾਂ ਵਿੱਚ ਦਾਤਰ ਅਤੇ ਕਿਰਚਾਂ ਸਨ, ਜਿਨ੍ਹਾਂ ਨੇ ਡਰਾਇਵਰ ਅਤੇ ਕੰਡਕਟਰ ਦੋਨਾਂ ਨੂੰ ਟਰੱਕ ਦੇ ਅੰਦਰ ਦਬੋਚ ਲਿਆ ਅਤੇ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਅਤੇ ਟਰੱਕ ਦੀ ਚਾਬੀ ਡਰਾਇਵਰ ਦੀ ਜੇਬ ਵਿੱਚੋਂ ਕੱਢ ਕੇ ਟਰੱਕ ਸਟਾਰਟ ਕਰਕੇ ਤਰਨ-ਤਾਰਨ ਰੋਡ ਤੋਂ ਝਬਾਲ ਰੋਡ ਵੱਲ ਨੂੰ ਲੈ ਗਏ ਅਤੇ ਉਹਨਾਂ ਦੋਵਾਂ ਨਾਲ ਮਾਰ ਕੁੱਟ ਕਰਦੇ ਰਹੇ। ਇਸਤੋਂ ਨਾਮਾਲੂਮ ਨੌਜ਼ਵਾਨਾਂ ਨੇ ਡਰਾਇਵਰ ਅਤੇ ਕੰਡਕਟਰ ਦੋਨਾਂ ਨੂੰ ਪਿੰਡ ਨੂਰਦੀ ਜਿਲ੍ਹਾ ਤਰਨ ਤਾਰਨ ਦੇ ਨਜਦੀਕ ਬੰਨ ਕੇ ਟਰੱਕ ਤੋਂ ਹੇਠਾਂ ਉਤਾਰ ਦਿੱਤਾ ਅਤੇ ਟਰੱਕ ਵਿੱਚ ਸਵਾਰ ਨੌਜਵਾਨਾਂ ਵਿੱਚੋਂ 02 ਨੌਜਵਾਨ ਮੁਦੱਈ ਟਰੱਕ ਡਰਾਈਵਰ ਤੇ ਕੰਡਕਟਰ ਦੇ ਨਾਲ ਹੀ ਟਰੱਕ ਵਿਚੋਂ ਥੱਲੇ ਉਤਰ ਗਏ ਅਤੇ ਇਹਨਾਂ ਦੇ ਹੋਰ ਸਾਥੀ ਜੋਕਿ ਇੱਕ ਕਾਰ ਵਿੱਚ ਉਹਨਾਂ ਦੇ ਪਿੱਛੇ ਆ ਰਹੇ ਸਨ, ਉਹਨਾਂ ਦੀ ਕਾਰ ਵਿੱਚ ਟੱਰਕ ਡਰਾਇਵਰ ਤੇ ਕੰਡਕਟਰ ਨੂੰ ਬੈਠਾ ਲਿਆ ਤੇ ਦੋਨਾਂ ਦੇ ਹੱਥ, ਮੂੰਹ, ਸਿਰ ਅਤੇ ਅੱਖਾਂ ਕੱਪੜੇ ਨਾਲ ਬੰਨ੍ਹ ਕੇ ਇੱਕ ਸੂਏ ਦੇ ਨਜ਼ਦੀਕ ਸੁੱਟ ਦਿੱਤਾ ਅਤੇ ਕਾਰ ਭਜਾ ਕੇ ਲੈ ਗਏ। ਪੁਲਿਸ ਪਾਰਟੀ ਵਲੋ ਇਨ੍ਹਾਂ ਵਿਚੋਂ ਚਾਰ ਦੋਸ਼ੀਆ ਨੂੰ ਕਾਬੂ ਕਰ ਲਿਆ ਹੈ ਤੇ ਇਨ੍ਹਾ ਦੇ ਇੱਕ ਸਾਥੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸਨੂੰ ਵੀ ਜਲਦ ਕਾਬੂ ਕਰ ਲਿਆ ਜਾਵੇਗਾ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਦੀ ਉਮਰ 20 ਤੋਂ 24 ਸਾਲ ਦੇ ਕਰੀਬ ਹੈ ਇਨ੍ਹਾਂ ਵਿਚੋਂ ਗੁਰਪ੍ਰੀਤ ਸਿੰਘ ਉਰਫ ਸਾਜਨ ਦੇ ਖਿਲਾਫ਼ ਮੋਗਾ ਵਿੱਚ ਪਿਹਲਾਂ ਵੀ ਕੇਸ ਦਰਜ ਹਨ। ਪੁਲੀਸ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਕੋਲੋ ਟਰੱਕ ਮਾਰਕਾ ਅਸੋਕ ਲੇਅਲੈਂਡ-2012, ਨੰਬਰ RJ-07-GB-3265 ਸਮੇਤ 30 ਟੰਨ (300 ਕੁਇੰਟਲ) ਕਾਲੇ ਛੋਲੇ ਵਾਰਦਾਤ ਸਮੇਂ ਵਰਤੀ ਕਾਰ ਆਲਟੋ ਰੰਗ ਕਾਲਾ ਅਤੇ 01 ਦਾਤਰ, 01 ਕਿਰਚ ਤੇ 01 ਮੋਬਾਇਲ ਫੋਨ ਵੀ ਬ੍ਰਾਮਦ ਕੀਤਾ ਹੈ ਉਣਾ ਕਿਹਾ ਕਿ ਇਨ੍ਹਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰ ਇਹਨਾਂ ਦਾ ਰਿਮਾਂਡ ਹਾਸਿਲ ਕਰ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।