ਜ਼ਿੰਦਗੀ: ਇੱਕ ਸਵਾਲ – ਰਾਜਵਿੰਦਰ ਕੌਰ

0
55
ਜ਼ਿੰਦਗੀ: ਇੱਕ ਸਵਾਲ – ਰਾਜਵਿੰਦਰ ਕੌਰ
ਚੰਡੀਗੜ੍ਹ,22ਅਕਤੂਬਰ(ਵਿਸ਼ਵ ਵਾਰਤਾ)-
ਜ਼ਿੰਦਗੀ ਹੈ ਇੱਕ ਅਣ ਸੁਲਝਿਆ ਸਵਾਲ
ਹਰ ਇੱਕ ਦੇ ਸਾਹਮਣੇ
ਦੌੜ ਲੱਗੀ ਹੈ ਸਾਰਿਆਂ ਵਿੱਚ
ਛੇਤੀ ਬਹੁਤ ਛੇਤੀ ਸਭ ਤੋਂ ਪਹਿਲਾਂ
ਕਰ ਲਵਾਂ ਮੈਂ ਹੱਲ ਇਸ ਨੂੰ
ਪਰ ਕੀ ਜਾਣਦਾ ਹੈ ਹਰ ਕੋਈ
ਸਹੀ ਤਰੀਕਾ ਇਸ ਦਾ
ਇਹ ਵੀ ਤਾਂ ਖੜ੍ਹਾ ਸਵਾਲ ਹੈ
ਸਾਡੇ ਸਭ ਦੇ ਸਾਹਮਣੇ