ਜਲੰਧਰ ਦੀ ਸੈਨਿਕ ਕਾਲੋਨੀ ‘ਚ ਇਕ ਫੈਕਟਰੀ ‘ਚ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚੀਆਂ
ਜਲੰਧਰ 27 ਮਾਰਚ (ਅਸ਼ਵਨੀ ਠਾਕੁਰ):ਜਲੰਧਰ ‘ਚ ਫੋਕਲ ਪੁਆਇੰਟ ਦੀ ਸੈਨਿਕ ਕਾਲੋਨੀ ‘ਚ ਇਕ ਫੈਕਟਰੀ ‘ਚ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਹੈ ਕਿ ਇਸ ਦੀਆਂ ਲਪਟਾਂ ਦੂਰ-ਦੂਰ ਤਕ ਦਿਖਾਈ ਦੇ ਰਹੀਆਂ ਸਨ।
ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ ਤੇ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਅੱਗ ਦੇ ਧੂੰਏ ਨੂੰ ਦੂਰ ਤਕ ਦੇਖਿਆ ਜਾ ਸਕਦਾ ਹੈ।